ਆਖ਼ਰ ਪ੍ਰਿਅੰਕਾ ਗਾਂਧੀ ਨੇ ਖ਼ਤਮ ਕੀਤਾ ਆਪਣਾ ਧਰਨਾ, ਯੂਪੀ ਸਰਕਾਰ ਨੇ ਇੰਝ ਛੁਡਾਈ ਜਾਨ
ਇਸ ਘਟਨਾ ਤੋਂ ਬਾਅਦ ਉੱਤਰਪ੍ਰਦੇਸ਼ ਨੇ ਸਾਰੇ ਦੇਸ਼ ‘ਚ ਭੂਚਾਲ ਲਿਆਂਦਾ ਹੈ। ਪ੍ਰਿਅੰਕਾ ਗਾਂਧੀ ਲਗਾਤਾਰ ਧਰਨੇ ‘ਤੇ ਬੈਠੀ ਅਤੇ ਪੀੜਤਾਂ ਨੂੰ ਮਿਲਣ ਦੀ ਮੰਗ ਕੀਤੀ
ਸੋਨਭੱਦਰ ਕਤਲੇਆਮ ਨੂੰ ਜਿਸਨੇ ਵੀ ਸੁਣਿਆ ਉਹ ਹੈਰਾਨ ਹੀ ਹੋ ਗਿਆ। 10 ਲੋਕਾਂ ਦੀ ਬੇਰਹਿਮ ਤਰੀਕੇ ਨਾਲ ਕੀਤੇ ਗਏ ਕਤਲ ਨੇ ਸਾਰੀਆਂ ਹੱਦਾਂ ਨੂੰ ਪਾਰ ਕਰ ਦਿੱਤਾ।
ਯੋਗੀ ਸਰਕਾਰ ਨੇ ਸੋਨਭੱਦਰ ਪੀੜਤਾਂ ਨੂੰ ਪ੍ਰਿਅੰਕਾ ਕੋਲ ਲਿਆ ਕੇ ਮਿਲਵਾਇਆ, ਜਿਸ ਤੋਂ ਬਾਅਦ ਉਨ੍ਹਾਂ ਆਪਣਾ ਧਰਨਾ ਖ਼ਤਮ ਕੀਤਾ।
ਇਸ ਤੋਂ ਇਲਾਵਾ ਪ੍ਰਿਅੰਕਾ ਨੇ ਕਿਹਾ ਕਿ ਇਸ ਸਾਰੀ ਘਟਨਾ ਦੀ ਜ਼ਿੰਮੇਦਾਰੀ ਯੋਗੀ ਅਤੇ ਮੋਦੀ ਸਰਕਾਰ ਦੀ ਹੈ। ਸਰਕਾਰ ਜਨਤਾ ਦੀ ਸੇਵਾ ਲਈ ਹੁੰਦੀ ਹੈ ਉਸ ਨੂੰ ਤੰਗ ਪ੍ਰੇਸ਼ਨ ਨਹੀਂ ਕਰਨਾ ਚਾਹੀਦਾ।
ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਪੀੜਤਾਂ ਦੀ ਮਦਦ ਕੀਤੀ ਜਾਵੇਗੀ ਅਤੇ ਭਵਿੱਖ ‘ਚ ਮੈਂ ਪੀੜਤਾਂ ਦੇ ਪਿੰਡ ਆਉਂਦੀ ਰਹਾਂਗੀ। ਅਸੀ ਕਾਨੂੰਨੀ ਮਦਦ ਮੁਹੱਈਆ ਕਰਾਂਵਾਗੇ।”
ਪ੍ਰਿਅੰਕਾ ਗਾਂਧੀ ਨੇ ਕਿਹਾ, “ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੀ ਹਾਂ ਕਿ ਮਾਮਲੇ ਦੀ ਜਾਂ ਹੋਵੇ ਅਤੇ ਅੰਨਿਆਂ ਨੂੰ ਖ਼ਤਮ ਕਰਨ ਲਈ ਕਦਮ ਚੁੱਕੇ ਹਾਂ। ਮੇਰਾ ਮਕਸਦ ਪੂਰਾ ਹੋ ਗਿਆ ਹੈ।”
ਇਸ ਦੇ ਨਾਲ ਹੀ ਕਾਂਗਰਸ ਪਾਰਟੀ ਨੇ ਹਰ ਮ੍ਰਿਤਕ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਸੋਨਭੱਦਰ ਕਤਲੇਆਮ ਨੂੰ ਲੈ ਕੇ ਕਾਂਗਰਸ ਪਾਰਟੀ ਦੀ ਜਨਰਲ ਸਕਤੱਰ ਪ੍ਰਿਅੰਕਾ ਗਾਂਧੀ ਵਾਡਰਾ ਨੇ 26 ਘੰਟੇ ਬਾਅਦ ਆਪਣਾ ਧਰਨਾ ਖ਼ਤਮ ਕਰ ਦਿੱਤਾ ਹੈ।