ਇਲੈਕਟ੍ਰੋਨਿਕ ਗੋਦਾਮ 'ਚ ਭਿਆਨਕ ਅੱਗ, ਕਰੋੜਾਂ ਦਾ ਨੁਕਸਾਨ
ਉਨ੍ਹਾਂ ਦੱਸਿਆ ਕਿ ਗੋਦਾਮ ਵਿੱਚ ਲਗਪਗ 12 ਕਰੋੜ ਦਾ ਸਾਮਾਨ ਪਿਆ ਸੀ ਜੋ ਸੜ ਕੇ ਸਵਾਹ ਹੋ ਗਿਆ ਹੈ।
ਕੇਨ ਸਟਾਰ ਦੇ ਇੰਚਾਰਜ ਅਕਾਸ਼ ਯਾਦਵ ਨੇ ਦੱਸਿਆ ਕਿ ਕੇਨ ਸਟਾਰ ਇਲੈਕਟ੍ਰੋਨਿਕ ਉਪਕਰਨਾਂ ਦਾ ਗੋਦਾਮ ਹੈ।
ਅੱਜ ਸਵੇਰੇ ਲਗਪਗ 9 ਵਜੇ ਜਦੋਂ ਗਾਰਡ ਨੇ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਧੂੰਆਂ ਹੀ ਧੂੰਆਂ ਹੋਇਆ ਪਿਆ ਸੀ। ਵੇਖਦੇ ਹੀ ਵੇਖਦੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ।
ਇਸ ਗੋਦਾਮ ਤੋਂ ਪੂਰੇ ਹਰਿਆਣਾ ਵਿੱਚ ਸਾਰੇ ਤਰ੍ਹਾਂ ਦੇ ਇਲੈਕਟ੍ਰੋਨਿਕ ਉਪਕਰਨਾਂ ਦੀ ਵੱਖ-ਵੱਖ ਡਿਸਟ੍ਰੀਬਿਊਟਰਾਂ ਨੂੰ ਡਿਲੀਵਰੀ ਕੀਤੀ ਜਾਂਦੀ ਸੀ।
ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ 12 ਤੋਂ ਵੱਧ ਗੱਡੀਆਂ ਮੌਕੇ 'ਤੇ ਪੁੱਜੀਆਂ ਤੇ ਅੱਗ 'ਤੇ ਕਾਬੂ ਪਾਇਆ ਪਰ ਹਾਲੇ ਕਰ ਅੱਗ 'ਤੇ ਕਾਬੂ ਪਾਇਆ ਜਾ ਰਿਹਾ ਹੈ।
ਘਟਨਾ ਵਿੱਚ ਗੋਦਾਮ ਅੰਦਰ ਰੱਖਿਆ ਕਰੋੜਾਂ ਦਾ ਇਲੈਕਟ੍ਰੋਨਿਕ ਦਾ ਸਾਮਾਨ ਸੜ ਕੇ ਸਵਾਹ ਹੋ ਗਿਆ।
ਸੋਨੀਪਤ: ਸੋਨੀਪਤ ਦੇ ਰਾਠਧਾਨਾ ਰੋਡ 'ਤੇ ਸਥਿਤ ਕੇਨ ਸਟਾਰ ਨਾਂ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਦੀ ਵਜ੍ਹਾ ਕਰਕੇ ਲੱਗੀ।