ਜੰਮੂ-ਕਸ਼ਮੀਰ 'ਚ ਅੱਜ ਰਾਤ ਲੱਗ ਸਕਦਾ ਕਰਫਿਊ, ਘੱਟ ਗਿਣਤੀ ਪਿੰਡਾਂ ਦੇ ਹਿੰਦੂਆਂ ਲਈ ਖ਼ਾਸ ਨਿਰਦੇਸ਼
ਵੇਖੋ ਹੋਰ ਤਸਵੀਰਾਂ।
ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਤੋਂ ਵਿਸ਼ੇਸ਼ ਦਰਜਾ ਨਹੀਂ ਖੋਹਣਾ ਚਾਹੀਦਾ। ਸਰਕਾਰ ਕੋਈ ਇਹੋ ਜਿਹਾ ਕਦਮ ਨਾ ਚੁੱਕੇ ਜਿਸ ਨਾਲ ਤਣਾਅ ਵਧੇ। ਸਪੈਸ਼ਲ ਸਟੇਟਸ ਬਚਾਉਣ ਲਈ ਅਸੀਂ ਸਭ ਨਾਲ ਹਾਂ।
ਉਨ੍ਹਾਂ ਕਸ਼ਮੀਰ ਦੇ ਲੋਕ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਕਿਹਾ ਕਿ ਭਾਰਤ-ਪਾਕਿ ਤਣਾਅ ਵਧਾਉਣ ਵਾਲਾ ਕੋਈ ਕੰਮ ਨਾ ਕੀਤਾ ਜਾਏ।
ਇਸ ਤੋਂ ਪਹਿਲਾਂ ਫਾਰੁਕ ਅਬਦੁੱਲਾ ਦੇ ਘਰ ਖੇਤਰੀ ਪਾਰਟੀਆਂ ਦੀ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਫਾਰੁਕ ਅਬਦੁੱਲਾ ਨੇ ਕਿਹਾ ਕਿ ਕਸ਼ਮੀਰ 'ਚ ਇਹੋ ਜਿਹਾ ਪਹਿਲਾਂ ਕਦੇ ਨਹੀਂ ਹੋਇਆ।
ਸਾਰੇ ਸੁਰੱਖਿਅਤ ਹਿੰਦੂਆਂ ਨੂੰ ਨੇੜੇ ਦੇ ਸੁਰੱਖਿਅਤ ਕੈਂਪਾਂ ਵਿੱਚ ਜਾਣ ਲਈ ਕਿਹਾ ਗਿਆ ਹੈ।
ਸਾਰੇ ਘੱਟ ਗਿਣਤੀ ਪਿੰਡਾਂ ਦੀ ਸੁਰੱਖਿਆ ਹਟਾ ਦਿੱਤੀ ਗਈ ਹੈ।
ਹਾਲਾਂਕਿ ਸ਼ਹਿਰਾਂ ਵਿੱਚ ਰਹਿ ਰਹੇ ਹਿੰਦੂਆਂ ਨੂੰ ਅਜਿਹੇ ਨਿਰਦੇਸ਼ ਨਹੀਂ ਦਿੱਤੇ ਗਏ।
ਪੁਲਿਸ ਨੇ ਘੱਟ ਗਿਣਤੀ ਪਿੰਡਾਂ ਵਿੱਚ ਰਹਿੰਦੇ ਹਿੰਦੂਆਂ ਨੂੰ ਨੇੜੇ ਦੇ ਸੁਰੱਖਿਆ ਕੈਂਪਾਂ ਵਿੱਚ ਜਾਣ ਲਈ ਕਿਹਾ ਹੈ।
ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿੱਚ ਅਨਿਸ਼ਚਿਤਤਾ ਦਾ ਮਾਹੌਲ ਜਾਰੀ ਹੈ। ਸੂਤਰਾਂ ਨੇ ਦੱਸਿਆ ਹੈ ਕਿ ਅੱਜ ਰਾਤ ਘਾਟੀ ਵਿੱਚ ਕਰਫਿਊ ਲਾਇਆ ਜਾ ਸਕਦਾ ਹੈ।