ਵਿਰੋਧੀ ਪਾਰਟੀਆਂ 'ਚ ਵੀ ਸੀ ਸੁਸ਼ਮਾ ਸਵਰਾਜ ਦੀ ਬੇਹੱਦ ਕਦਰ, ਭਾਸ਼ਨ ਨਾਲ ਜਿੱਤਦੇ ਸੀ ਦਿਲ
ਸੁਸ਼ਮਾ ਦੇ ਸਬੰਧ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨਾਲ ਮਿਲਣਸਾਰ ਰਹੇ ਹਨ। ਇਸ ਤਸਵੀਰ ‘ਚ ਉਹ ਫਾਰੁਖ਼ ਅਬੱਦੁਲਾ ਨਾਲ ਨਜ਼ਰ ਆ ਰਹੀ ਹੈ।
ਅੱਟਲ-ਅਡਵਾਨੀ ਦੌਰ ਦੀ ਨੇਤਾ ਸੁਸ਼ਮਾ ਪਾਰਟੀ ‘ਚ ਕਾਫੀ ਫੇਮਸ ਸੀ ਤੇ ਹਰ ਪਾਰਟੀ ਦੇ ਨੇਤਾ ਨਾਲ ਮਿਲਕੇ ਰਹਿੰਦੀ ਸੀ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸਰਕਾਰ ‘ਚ ਉਨ੍ਹਾਂ ਨੂੰ ਭਾਰਤ ਦੀ ਪਹਿਲੀ ਮਹਿਲਾ ਵਿਦੇਸ਼ ਮੰਤਰੀ ਬਣਾਇਆ ਗਿਆ ਸੀ ਜੋ ਬੀਜੇਪੀ ਦੀ ਪਹਿਲੀ ਮਹਿਲਾ ਬੁਲਾਰਾ ਵੀ ਰਹੀ ਹੈ।
ਦਿੱਲੀ ਦੀ ਮਰਹੂਮ ਸਾਬਕਾ ਮੁੱਖ ਮੰਤਰੀ ਸ਼ੀਲਾ ਦਿਕਸ਼ਿਤ ਨੇ ਸੁਸ਼ਮਾ ਸਵਰਾਜ ਨੂੰ ਸੂਬੇ ਦੀ ਸੱਤਾ ਤੋਂ ਬਾਹਰ ਕੱਢ ਦਿੱਤਾ ਸੀ। ਫੇਰ ਵੀ ਦੋਵਾਂ ‘ਚ ਸਬੰਧ ਕਾਫੀ ਚੰਗੇ ਰਹੇ।
ਬੀਜੇਪੀ ਦੀ ਨੇਤਾ ਤੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਹੁਣ ਇਸ ਦੁਨੀਆ ‘ਚ ਨਹੀਂ ਰਹੀ। ਮੰਗਲਵਾਰ ਨੂੰ ਨਵੀਂ ਦਿੱਲੀ ਦੇ ਏਮਜ਼ ਹਸਪਤਾਲ ‘ਚ ਉਨ੍ਹਾਂ ਆਖਰੀ ਸਾਹ ਲਏ। ਸੁਸ਼ਮਾ ਪਾਰਟੀ ਤੇ ਵਿਰੋਧੀਆਂ ‘ਚ ਆਪਣੇ ਵਤੀਰੇ ਤੇ ਭਾਸ਼ਣ ਕਲਾ ਕਰਕੇ ਵੱਖਰੀ ਪਛਾਣ ਰੱਖਦੀ ਸੀ। ਇਹੀ ਕਾਰਨ ਸੀ ਕਿ ਉਨ੍ਹਾਂ ਨੇ ਸਾਰੇ ਦਲਾਂ ਦੇ ਨੇਤਾਵਾਂ ਤੋਂ ਆਪਣੇ ਲਈ ਪਿਆਰ ਹਾਸਲ ਕੀਤਾ।
ਸੁਸ਼ਮਾ ਸਵਰਾਜ ਦੇਸ਼ ‘ਚ ਵਧ ਰਹੀ ਮਹਿੰਗਾਈ ਖਿਲਾਫ ਸਬਜ਼ੀਆਂ ਦੀ ਮਾਲਾ ਪਾ ਥਾਲੀ ਵਜਾਉਂਦੇ ਹੋਏ ਸੜਕਾਂ ‘ਤੇ ਉੱਤਰ ਗਈ ਸੀ।
ਉਸ ਨੇ ਬੀਜੇਪੀ ਲਈ ਆਵਾਜ਼ ਚੁੱਕ ਕੇ ਹਮੇਸ਼ਾ ਪਾਰਟੀ ਦਾ ਪੱਖ ਰੱਖਿਆ ਤੇ ਵਰਕਰਾਂ ਨੂੰ ਹਿੰਮਤ ਦਿੱਤੀ। 1977 ਤੋਂ 1982 ਤਕ ਅੰਬਾਲਾ ਕੈਂਟ ਦੀ ਸੀਟ ਤੋਂ ਵਿਧਾਇਕ ਤੋਂ ਬਾਅਦ ਉਹ 1987-1990 ਤਕ ਫੇਰ ਇੱਥੋਂ ਵਿਧਾਇਕ ਰਹੀ।
ਸੁਸ਼ਮਾ ਸਵਰਾਜ ਨੂੰ ਅਟਲ-ਅਡਵਾਨੀ ਯੁੱਗ ਦੇ ਦਿੱਗਜ ਨੇਤਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਸੁਸ਼ਮਾ ਨੇ ਰਾਜਨੀਤੀ ਦਾ ਸਫ਼ਰ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਸ਼ੁਰੂ ਕਰ ਦਿੱਤਾ ਸੀ।