120 ਕਿਲੋਮੀਟਰ ਦੀ ਸਪੀਡ ਨਾਲ ਆਏ ਤੂਫਾਨ ਨੇ ਲਈਆਂ 13 ਜਾਨਾਂ, ਵੇਖੋ ਤਸਵੀਰਾਂ
ਤੂਫਾਨ ਕਾਰਨ ਬਹੁਤ ਨੁਕਸਾਨ ਹੋਇਆ ਹੈ। ਕਈ ਥਾਈਂ ਰੁੱਖ ਉੱਖੜ ਗਏ ਹਨ। ਰਾਹਤ ਤੇ ਬਚਾਅ ਕਾਰਜ ਜਾਰੀ ਹਨ।
Download ABP Live App and Watch All Latest Videos
View In Appਸੂਬਾ ਸਰਕਾਰ ਨੇ ਰਾਹਤ ਕੇਂਦਰ ਵਿੱਚ ਲੋਕਾਂ ਦੇ ਖਾਣ-ਪੀਣ ਦੇ ਪੁਖ਼ਤਾ ਪ੍ਰਬੰਧ ਕੀਤੇ ਹਨ। ਲੋਕਾਂ ਦੀ ਬੁਨਿਆਦੀ ਜ਼ਰੂਰਤਾਂ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ।
ਬਚਾਅ ਕਾਰਜਾਂ ਤਹਿਤ ਕੁੱਲ 76 ਹਜ਼ਾਰ ਲੋਕਾਂ ਨੂੰ ਸਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਇਸ ਕੰਮ ਲਈ 330 ਤੋਂ ਵੱਧ ਰਾਹਤ ਘਰ ਬਣਾਏ ਗਏ ਹਨ।
ਮਛੇਰਿਆਂ ਨੂੰ ਸਮੁੰਦਰ ਵਿੱਚ ਜਾਣ ਲਈ ਮਨਾਹੀ ਕੀਤੀ ਗਈ ਹੈ। ਸੂਬਾ ਸਰਕਾਰ ਨੇ ਤੂਫਾਨ ਦੀ ਚਪੇਟ ਵਿੱਚ ਆਉਣ ਵਾਲੇ ਇਲਾਕਿਆਂ ਦੇ ਪ੍ਰਸ਼ਾਸਨ ਨੂੰ ਅਲਰਟ ਜਾਰੀ ਕੀਤਾ ਹੈ।
ਤੂਫਾਨ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਪਹਿਲਾਂ ਹੀ ਤਟਵਰਤੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਦਿੱਤਾ ਹੈ। ਤੂਫਾਨ ਦੇ ਖ਼ਤਰੇ ਨਾਲ ਨਜਿੱਠਣ ਲਈ ਪੂਰੀ ਤਿਆਰੀ ਕੀਤੀ ਗਈ ਹੈ।
ਕਰੀਬ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨੀ ਹਵਾਵਾਂ ਵਹਿ ਰਹੀਆਂ ਹਨ। ਮੌਸਮ ਵਿਭਾਗ ਮੁਤਾਬਕ ਤਮਿਲਨਾਡੂ ਦੇ ਹੋਰ ਜ਼ਿਲ੍ਹਿਆਂ ਵਿੱਚ ਤੂਫਾਨ ਦੇ ਵਧਣ ਦੀ ਸੰਭਾਵਨਾ ਹੈ।
ਤਮਿਲਨਾਡੂ ਵਿੱਚ ਤੂਫਾਨ ਨੇ ਕਾਫੀ ਕਹਿਰ ਮਚਾਇਆ ਹੋਇਆ ਹੈ। ਤੂਫਾਨ ਤੇ ਤੇਜ਼ ਬਾਰਸ਼ ਕਾਰਨ ਵਾਪਰੀਆਂ ਘਟਨਾਵਾਂ ਨਾਲ 13 ਲੋਕਾਂ ਦੀ ਮੌਤ ਹੋ ਗਈ। ਕਈ ਥਾਵਾਂ 'ਤੇ ਰੁੱਖ ਪੁੱਟੇ ਗਏ ਤੇ ਕਈ ਘਰ ਵੀ ਤਬਾਹ ਹੋਏ ਹਨ।
- - - - - - - - - Advertisement - - - - - - - - -