ਬੀਜੇਪੀ ਲੀਡਰ ਦੀ ਗੁੰਡਾਗਰਦੀ, ਦਲਿਤ ਨੌਜਵਾਨਾਂ ਨੂੰ ਗੰਦੇ ਛੱਪੜ 'ਚ ਨਹਾਉਣ ਲਈ ਕੀਤਾ ਮਜਬੂਰ
ਵਾਇਰਲ ਵੀਡੀਓ ਵਿੱਚ ਇੱਕ ਨੌਜਵਾਨ ਡੰਡਾ ਲੈ ਕੇ ਖੜ੍ਹਾ ਹੈ। ਆਪਣੇ ਸਾਹਮਣੇ ਖੜ੍ਹੇ ਦੋ ਨੌਜਵਾਨਾਂ ਨੂੰ ਫਟਕਾਰ ਰਿਹਾ ਹੁੰਦਾ ਹੈ। ਉਹ ਦੋਨਾਂ ਨੂੰ ਡਰਾ ਧਮਕਾ ਕੇ ਗੰਦੇ ਤਲਾਬ ਵਿੱਚ ਵਾੜ ਦਿੰਦਾ ਹੈ। ਫਿਰ ਦੋਨਾਂ ਨੂੰ ਉਸ ਗੰਦੇ ਪਾਣੀ ਵਿੱਚ ਡੁਬਕੀ ਲਵਾਈ ਜਾਂਦੀ ਹੈ।
ਦੋਨੋਂ ਪੀੜਤਾਂ ਵੱਲੋਂ ਸ਼ਿਕਾਇਤ ਦਰਜ ਨਾ ਕਰਵਾਉਣ ਕਾਰਨ ਕੋਈ ਕਾਰਵਾਈ ਨਹੀਂ ਹੋਈ।
ਪਹਿਲਾਂ ਵੀ ਕਈ ਕੇਸਾਂ ਵਿੱਚ ਰੈਡੀ ਦਾ ਨਾਮ ਆ ਚੁੱਕਾ ਹੈ। ਉਸ ਉੱਤੇ ਦੋ ਕਤਲ ਕੇਸ ਦੇ ਨਾਲ ਕੁਝ ਹੋਰ ਕੇਸ ਵੀ ਦਰਜ ਹਨ। ਇਹ ਤਕਰੀਬਨ ਚਾਰ ਸਾਲ ਅੰਡਰਗਰਾਊਂਡ ਰਿਹਾ ਸੀ।
ਨਵੀਂ ਦਿੱਲੀ: ਤੇਲੰਗਾਨਾ ਦੇ ਬੀਜੇਪੀ ਆਗੂ ਭਾਰਥ ਰੈਡੀ ਤੇ ਦੋ ਦਲਿਤ ਨੌਜਵਾਨਾਂ ਨੂੰ ਕੁੱਟਣ ਦਾ ਇਲਜ਼ਾਮ ਲੱਗਾ ਹੈ। ਜਿਸ ਵੀਡੀਓ ਦੇ ਜ਼ਰੀਏ ਇਹ ਇਲਜ਼ਾਮ ਲੱਗਿਆ ਹੈ, ਉਹ ਸਤੰਬਰ ਮਹੀਨੇ ਦੀ ਹੈ। ਖ਼ਬਰਾਂ ਮੁਤਾਬਕ ਰੈਡੀ ਵੱਲੋਂ ਇਲਾਕੇ ਵਿੱਚ ਇੱਕ ਜਗ੍ਹਾ ਖ਼ੁਦਾਈ ਕਰਵਾਈ ਜਾ ਰਹੀ ਸੀ, ਜਿਸ ਬਾਰੇ ਜਾਣਕਾਰੀ ਲੈਣ ਦੀ ਲਈ ਉਹ ਦੋਨੋਂ ਨੌਜਵਾਨਾਂ ਪਹੁੰਚੇ।
ਰੈਡੀ ਨੂੰ ਜਿਵੇਂ ਹੀ ਉਨ੍ਹਾਂ ਦੇ ਆਉਣ ਦੀ ਗੱਲ ਪਤਾ ਲੱਗੀ ਤਾਂ ਉਹ ਗ਼ੁੱਸੇ ਵਿੱਚ ਖ਼ੁਦਾਈ ਵਾਲੀ ਜਗ੍ਹਾ ਪਹੁੰਚ ਗਿਆ। ਦੋਹਾਂ ਨੂੰ ਕੁੱਟਣ ਲੱਗਾ। ਰੈਡੀ ਭਾਰਤੀ ਜਨਤਾ ਪਾਰਟੀ (ਬੀਜੇਪੀ) ਦਾ ਆਗੂ ਹੈ ਤੇ ਪਹਿਲਾਂ ਜ਼ਿਲ੍ਹੇ ਦਾ ਜਨਰਲ ਸਕੱਤਰ ਵੀ ਰਹਿ ਚੁੱਕਾ ਹੈ।