ਜਦੋਂ ਪਿਆਰ ਲਈ ਸਿਆਸਦਾਨਾਂ ਨੇ ਟੱਪੀਆਂ ਧਰਮ ਦੀਆਂ ਹੱਦਾਂ
ਕਾਂਗਰਸ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਵੀ ਧਰਮ ਦੀ ਸੀਮਾਵਾਂ ਤੋੜ ਕੇ ਵਿਆਹ ਕੀਤਾ ਸੀ। ਉਨ੍ਹਾਂ ਨੇ ਨਾਜ਼ਨੀਨ ਸਫ਼ਾ ਨਾਲ 1996 ‘ਚ ਵਿਆਹ ਕੀਤਾ। ਦੋਵਾਂ ਦੀ ਇੱਕ ਧੀ ਇਨੇਕਾ ਤਿਵਾੜੀ ਹੈ।
Download ABP Live App and Watch All Latest Videos
View In Appਖ਼ਬਰਾਂ ਤਾਂ ਇਹ ਵੀ ਹਨ ਕਿ ਰੇਨੂ ਨੇ ਸ਼ਹਾਨਵਾਜ਼ ਨੂੰ ਹਾਂ ਕਰਨ ਲਈ ਨੌਂ ਸਾਲ ਦਾ ਸਮਾਂ ਲਾਇਆ ਸੀ। ਇਸ ਰਿਸ਼ਤੇ ‘ਚ ਸਭ ਤੋਂ ਵੱਡੀ ਭੂਮਿਕਾ ਬੀਜੇਪੀ ਦੀ ਸੀਨੀਅਰ ਨੇਤਾ ਉਮਾ ਭਾਰਤੀ ਨੇ ਨਿਭਾਈ ਸੀ।
ਸ਼ਾਹਨਵਾਜ਼ ਹੁਸੈਨ ਨੇ ਆਪਣੀ ਹਿੰਦੂ ਪ੍ਰੇਮਿਕਾ ਨਾਲ 1994 ‘ਚ ਵਿਆਹ ਕੀਤਾ। ਇਸ ਤੋਂ ਪਹਿਲਾਂ ਦੋਵਾਂ ਦਾ ਪਿਆਰ ਕਈ ਸਾਲ ਚੱਲਦਾ ਰਿਹਾ। ਪਹਿਲਾਂ ਰੇਨੂ ਨੇ ਸ਼ਾਹਨਵਾਜ਼ ਨੂੰ ਇਨਕਾਰ ਕਰ ਦਿੱਤਾ ਸੀ ਪਰ ਬਾਅਦ ਉਸ ਨੇ ਹਾਮੀ ਭਰ ਦਿੱਤੀ ਸੀ।
ਕਾਲਜ ਦੇ ਦਿਨਾਂ ‘ਚ ਸੀਮਾ ਨੂੰ ਮੁਖ਼ਤਾਰ ਪਸੰਦ ਸੀ ਪਰ ਸੀਮਾ ਦੇ ਪਰਿਵਾਰ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ। ਬਾਅਦ ‘ਚ ਸੀਮਾ ਆਪਣੀ ਮਾਂ ਨੂੰ ਇਸ ਰਿਸ਼ਤੇ ਲਈ ਮਨਾਉਣ ‘ਚ ਕਾਮਯਾਬ ਰਹੀ।
ਕੇਂਦਰੀ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਤੇ ਉਸ ਦੀ ਪਤਨੀ ਸੀਮਾ ਨਕਵੀ ਵੀ ਵੱਖ-ਵੱਖ ਧਰਮਾਂ ਨਾਲ ਸਬੰਧ ਰੱਖਦੇ ਹਨ। ਦੋਵਾਂ ਦੀ ਪਹਿਲੀ ਮੁਲਾਕਾਤ ਇਲਾਹਾਬਾਦ ਯੂਨੀਵਰਸੀਟੀ ‘ਚ ਹੋਈ ਸੀ ਜਿੱਥੇ ਦੋਵਾਂ ਨੂੰ ਇੱਕ-ਦੂਜੇ ਨਾਲ ਪਿਆ ਹੋ ਗਿਆ ਤੇ ਬਾਅਦ ‘ਚ ਦੋਵਾਂ ਦਾ ਵਿਆਹ ਹੋ ਗਿਆ।
ਉਮਰ ਤੇ ਪਾਇਲ ਇੱਕ ਦੂਜੇ ਨਾਲ 17 ਸਾਲ ਤਕ ਰਹੇ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਵੱਖ ਹੋਣ ਦੀ ਗੱਲ 2011 ‘ਚ ਸਵੀਕਾਰ ਕੀਤੀ। ਹੁਣ ਪਾਇਲ ਦਿੱਲੀ ‘ਚ ਰਹਿੰਦੀ ਹੈ ਤੇ ਬਿਜਨੈਸ ਸਾਂਭਦੀ ਹੈ।
ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅੱਬਦੁਲਾ ਨੇ ਹਿੰਦੂ ਕੁੜੀ ਪਾਇਲ ਨਾਥ ਨਾਲ ਵਿਆਹ ਕੀਤਾ ਸੀ। ਪਾਇਲ ਇੱਕ ਆਰਮੀ ਅਫਸਰ ਦੀ ਧੀ ਹੈ ਤੇ ਦਿੱਲੀ ਦੀ ਰਹਿਣ ਵਾਲੀ ਹੈ। ਇਸ ਤੋਂ ਬਾਅਦ ਦੋਵੇਂ ਵੱਖ ਵੀ ਹੋ ਗਏ।
ਇਸ ਰਿਸ਼ਤੇ ਤੋਂ ਸਾਰਾ ਦੇ ਪਿਤਾ ਫਾਰੁਖ਼ ਨਾਖੁਸ਼ ਸੀ ਪਰ ਸਾਰਾ ਤੇ ਸਚਿਨ ਵਿਆਹ ਕਰਨਾ ਚਾਹੁੰਦੇ ਸੀ। ਆਖਰ ਦੋਵਾਂ ਪਰਿਵਾਰਾਂ ਨੂੰ ਰਾਜੀ ਹੋਣਾ ਪਿਆ ਤੇ ਦੋਵਾਂ ਦਾ ਵਿਆਹ ਹੋ ਗਿਆ।
ਰਾਜਸਥਾਨ ਦੇ ਉੱਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਵੀ ਵਿਆਹ ਕਰਨ ਲਈ ਧਰਮ ਦੇ ਬੰਧਨਾਂ ਨੂੰ ਤੋੜ ਦਿੱਤਾ ਸੀ। ਸਚਿਨ ਨੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੁਖ਼ ਅੱਬਦੁਲ੍ਹਾ ਦੀ ਧੀ ਸਾਰਾ ਨਾਲ ਵਿਆਹ ਕੀਤਾ ਹੈ।
ਸੋਨੀਆ ਗਾਂਧੀ, ਰਾਜੀਵ ਗਾਂਧੀ ਬਾਰੇ ਕੁਝ ਇਸ ਤਰ੍ਹਾਂ ਦੱਸਦੀ ਹੈ-ਵੱਡੀਆਂ ਕਾਲੀਆਂ ਅੱਖਾਂ,, ਬਹੁਤ ਹੀ ਮਾਸੂਮ,,,ਤੇ ਮਹਮੋਹਕ ਮੁਸਕਾਨ। ਇਸ ਤੋਂ ਬਾਅਦ 13 ਜਨਵਰੀ, 1968 ਨੂੰ ਸੋਨੀਆ ਦਿੱਲੀ ਆਈ। 12 ਦਿਨ ਬਾਅਦ ਸੋਨੀਆ ਤੇ ਰਾਜੀਵ ਗਾਂਧੀ ਨੇ ਇੱਕ ਸਾਦੇ ਸਮਾਗਮ ‘ਚ ਮੰਗਣੀ ਕੀਤੀ।
ਰਾਜੀਵ ਗਾਂਧੀ ਤੇ ਸੋਨੀਆਂ ਗਾਂਧੀ ਵੀ ਇਸੇ ਤਰ੍ਹਾਂ ਦੇ ਵਿਆਹ ਦੀ ਮਿਸਾਲ ਹਨ। ਉਨ੍ਹਾਂ ਦੀ ਮੁਲਾਕਾਤ ਕੈਂਬ੍ਰਿਜ ਯੂਨੀਵਰਸਿਟੀ ‘ਚ ਹੋਈ ਤੇ ਦੋਵਾਂ ਨੇ 25 ਫਰਵਰੀ, 1968 ਨੂੰ ਸਫਰਦਜੰਗ ਰੋਡ ਦੇ ਲੌਨ ‘ਚ ਵਿਆਹ ਕੀਤਾ ਸੀ।
ਨੁਸਰਤ ਜਹਾਂ ਤੇ ਨਿਖਿਲ ਜੈਨ ਨੇ ਵਿਆਹ ਸਮਾਗਮ ‘ਚ ਪਰਿਵਾਰ ਦੇ ਲੋਕਾਂ ਨਾਲ ਕਰੀਬੀ ਦੋਸਤਾਂ ਨੂੰ ਸੱਦਾ ਦਿੱਤਾ ਸੀ। ਇਸ ‘ਚ ਟੀਐਮਸੀ ਸੰਸਦ ਮੈਂਬਰ ਮਿਮੀ ਚੱਕਰਵਰਤੀ ਵੀ ਸ਼ਾਮਲ ਹੋਈ।
ਨੁਸਰਤ ਵਿਆਹ ਦੇ ਬੰਧਨ ‘ਚ ਬੰਨ੍ਹੀ ਜਾ ਚੁੱਕੀ ਹੈ ਤੇ ਉਸ ਨੇ ਆਪਣੀ ਤਸਵੀਰ ਫੇਸਬੁੱਕ ਤੇ ਇੰਸਟਾਗ੍ਰਾਮ ‘ਤੇ ਸ਼ੇਅਰ ਕਰ ਕੈਪਸ਼ਨ ਵੀ ਦਿੱਤਾ ਹੈ।
- - - - - - - - - Advertisement - - - - - - - - -