ਦਸ ਦਿਨਾਂ 'ਚ ਵਾਜਪਾਈ ਸਣੇ ਇਹ ਨਾਮਵਰ ਹਸਤੀਆਂ ਜਹਾਨੋਂ ਰੁਖ਼ਸਤ
ਭਾਰਤੀ ਮੂਲ ਦੇ ਪ੍ਰਸਿੱਧ ਲੇਖਕ ਵੀਐਸ ਨਾਇਪਾਲ ਦਾ 85 ਸਾਲ ਦੀ ਉਮਰ 'ਚ 12 ਅਗਸਤ ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੂੰ ਸਾਹਿਤ ਦੇ ਖੇਤਰ 'ਚ ਨੋਬਲ ਪੁਰਸਕਾਰ ਮਿਲ ਚੁੱਕਾ ਹੈ।
ਲੋਕ ਸਭਾ ਦੇ ਸਾਬਕਾ ਪ੍ਰਧਾਨ ਸੋਮਨਾਥ ਚਟਰਜੀ ਦਾ 13 ਅਗਸਤ ਨੂੰ 89 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ।
81 ਸਾਲ ਦੀ ਉਮਰ 'ਚ ਕਾਂਗਰਸ ਦੇ ਸੀਨੀਅਰ ਨੇਤਾ ਆਰਕੇ ਧਵਨ ਦੀ 6 ਅਗਸਤ ਨੂੰ ਮੌਤ ਹੋ ਗਈ। ਉਹ ਇੰਦਰਾ ਗਾਂਧੀ ਦੇ ਨਿੱਜੀ ਸਕੱਤਰ ਵੀ ਰਹਿ ਚੁੱਕੇ ਹਨ।
ਛੱਤੀਸਗੜ੍ਹ ਦੇ ਰਾਜਪਾਲ ਬਲਰਾਮ ਦਾਸ ਟੰਡਨ 90 ਸਾਲਾਂ ਦੀ ਉਮਰ 'ਚ 14 ਅਗਸਤ ਨੂੰ ਰਾਏਪੁਰ 'ਚ ਹਾਰਟ ਅਟੈਕ ਕਾਰਨ ਜਹਾਨੋ ਰੁਖ਼ਸਤ ਹੋ ਗਏ।
15 ਅਗਸਤ ਨੂੰ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਜੀਤ ਵਾਡੇਕਰ ਦਾ 77 ਸਾਲਾਂ ਦੀ ਉਮਰ 'ਚ ਦੇਹਾਂਤ ਹੋ ਗਿਆ।
16 ਅਗਸਤ ਦੀ ਸ਼ਾਮ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ। ਆਪਣੇ ਜੀਵਨ ਦੇ 93 ਸਾਲ ਪੂਰੇ ਕਰ ਚੁੱਕੇ ਅਟਲ ਨੇ ਏਮਜ਼ 'ਚ ਆਖਰੀ ਸਾਹ ਲਏ। ਅਟਲ ਤੋਂ ਇਲਾਵਾ ਪਿਛਲੇ ਦਸ ਦਿਨਾਂ 'ਚ ਕਈ ਨਾਮਵਰ ਹਸਤੀਆਂ ਨੇ ਇਸ ਜਹਾਨ ਨੂੰ ਅਲਵਿਦਾ ਆਖਿਆ।