ਬਾਲੀਵੁੱਡ ਨਾਲ ਜੁੜੀਆਂ ਵਾਜਪਾਈ ਦੀਆਂ ਯਾਦਗਾਰੀ ਤਸਵੀਰਾਂ
ਦਿੱਗਜ ਨੇਤਾ ਦੇਵ ਆਨੰਦ ਨਾਲ ਅਟਲ ਬਿਹਾਰੀ ਦੀ ਪੁਰਾਣੀ ਤਸਵੀਰ।
ਮਿਊਜ਼ਿਕ ਐਲਬਮ ‘ਸੰਵੇਦਨਾ’ ਦੇ ਲਾਂਚ ਮੌਕੇ ਜਗਜੀਤ ਸਿੰਘ ਤੇ ਸ਼ਾਹਰੁਖ ਖਾਨ ਨਾਲ ਅਟਲ ਬਿਹਾਰੀ ਦੀ ਯਾਦਗਾਰ ਤਸਵੀਰ।
ਅਦਾਕਾਰਾ ਹੇਮਾ ਮਾਲਿਨੀ ਤੇ ਅਦਾਕਾਰ ਵਿਨੋਦ ਖੰਨਾ ਨਾਲ ਅਟਲ ਬਿਹਾਰੀ। ਦੱਸਿਆ ਜਾ ਰਿਹਾ ਹੈ ਕਿ ਹੇਮਾ ਮਾਲਿਨੀ ਦੀ ਫਿਲਮ ‘ਸੀਤਾ ਔਰ ਗੀਤਾ’ ਅਟਲ ਜੀ ਦੀ ਸਭ ਤੋਂ ਪਸੰਦੀਦਾ ਫਿਲਮ ਸੀ। ਇਸ ਫਿਲਮ ਨੂੰ ਉਨ੍ਹਾਂ ਕਰੀਬ 25 ਵਾਰ ਵੇਖਿਆ ਸੀ।
ਅਦਾਕਾਰ ਸੰਜੀਵ ਕੁਮਾਰ ਨਾਲ ਗੱਲ ਕਰਦੇ ਹੋਏ ਅਟਲ ਬਿਹਾਰੀ।
ਅਦਾਕਾਰ ਤੋਂ ਸਿਆਸਤਦਾਨ ਬਣੇ ਸ਼ਤਰੂਘਨ ਸਿਨ੍ਹਾ ਨਾਲ ਸਾਬਕਾ ਪੀਐਮ ਅਟਲ ਬਿਹਾਰੀ ਵਾਜਪਾਈ।
ਡਾਏਰੈਕਟਰ ਤੇ ਪ੍ਰੋਡਿਊਸਰ ਯਸ਼ ਚੋਪੜਾ ਨਾਲ ਅਟਲ ਬਿਹਾਰੀ।
ਇਸ ਤਸਵੀਰ ਵਿੱਚ ਅਟਲ ਬਿਹਾਰੀ ਨਾਲ ਅਦਾਕਾਰਾ ਸ੍ਰੀਦੇਵੀ ਤੇ ਐਸ਼ਵਰਿਆ ਰਾਏ ਬੱਚਨ ਨੂੰ ਵੇਖਿਆ ਜਾ ਸਕਦਾ ਹੈ।
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਦੇ ਦੇਹਾਂਤ ਦੀ ਖਬਰ ਬਾਅਦ ਦੇਸ਼ ਭਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਸਿਰਫ ਸਿਆਸੀ ਨੇਤਾ ਨਹੀਂ, ਬਲਕਿ ਵੱਡੇ-ਵੱਡੇ ਬਾਲੀਵੁੱਡ ਕਲਾਕਾਰ ਵੀ ਉਨ੍ਹਾਂ ਦੇ ਪ੍ਰਸ਼ੰਸਕ ਰਹੇ ਹਨ। ਵੇਖੋ ਸਾਬਕਾ ਪੀਐਮ ਅਟਲ ਬਿਹਾਰੀ ਦੀਆਂ ਬਾਲੀਵੁੱਡ ਸਿਤਾਰਿਆਂ ਨਾਲ ਯਾਦਗਾਰੀ ਤਸਵੀਰਾਂ।