2018 ’ਚ ਭਾਰਤੀਆਂ ਨੇ ਗੂਗਲ ’ਤੇ ਸਭ ਤੋਂ ਵੱਧ ਸਰਚ ਕੀਤੇ ਇਹ ਸਵਾਲ
ਗੂਗਲ ਸਰਚ ਵਿੱਚ ਆਖ਼ਰੀ ਸਵਾਲ ਇਹ ਸਰਚ ਅਸਾਮ ਦੇ ਲੋਕਾਂ ਨਾਲ ਸਬੰਧਿਤ ਸੀ। ਸਵਾਲ ਇਹ ਸੀ ਕਿ ਐਨਆਰਸੀ ਅਸਾਮ ਦੀ ਲਿਸਟ ਵਿੱਚੋਂ ਆਪਣੀ ਨਾਂਅ ਕਿਵੇਂ ਚੈੱਕ ਕੀਤਾ ਜਾਏ?
ਇੱਕ ਬੇਹੱਦ ਦਿਲਚਸਪ ਸਵਾਲ ਬਾਰੇ ਲੋਕਾਂ ਨੇ ਇਹ ਸਰਚ ਕੀਤਾ ਕਿ ਰੂਬਿਕ ਕਿਊਬ ਨੂੰ ਕਿਵੇਂ ਹੱਲ ਕੀਤਾ ਜਾਏ?
2018 ਵਿੱਚ ਦਸਵੀਂ ਜਮਾਤ ਦੇ ਨਤੀਜਿਆਂ ਬਾਰੇ ਸਭ ਤੋਂ ਵੱਧ ਇਹ ਸਰਚ ਕੀਤਾ ਗਿਆ ਕਿ 10ਵੀਂ ਦਾ 2018 ਦਾ ਨਤੀਜਾ ਕਿਵੇਂ ਵੇਖਿਆ ਜਾਏ?
ਹੋਲੀ ਨਾਲ ਸਬੰਧਿਤ ਇੱਕ ਸਵਾਲ ਵਿੱਚ ਸਰਚ ਕੀਤਾ ਗਿਆ ਕਿ ਹੋਲੀ ਦੇ ਰੰਗਾਂ ਨੂੰ ਚਿਹਰੇ ਤੋਂ ਕਿਵੇਂ ਹਟਾਇਆ ਜਾਏ?
ਇੱਕ ਸਵਾਲ ਵਿੱਚ ਸਰਚ ਕੀਤਾ ਗਿਆ ਕਿ ਆਯੁਸ਼ਮਾਨ ਭਾਰਤ ਯੋਜਨਾ ਲਈ ਅਪਲਾਈ ਕਿਵੇਂ ਕਰਨਾ ਹੈ?
ਦੁਨੀਆ ਭਰ ਵਿੱਚ ਬਿਟਕੌਇਨ ਬਾਰੇ ਸਰਚ ਕੀਤਾ ਗਿਆ। ਪਰ ਸਵਾਲਾਂ ਦੇ ਮਾਮਲੇ ਵਿੱਚ ਭਾਰਤੀਆਂ ਨੇ ਇਹ ਸਰਚ ਕੀਤਾ ਕਿ ਬਿਟਕੌਇਨ ਵਿੱਚ ਇਨਵੈਸਟ ਕਿਵੇਂ ਕੀਤਾ ਜਾਏ?
ਇੱਕ ਸਵਾਲ ਵਿੱਚ ਭਾਰਤੀਆਂ ਨੇ ਗੂਗਲ ਤੋਂ ਸਰਚ ਕੀਤਾ ਕਿ ਮੋਬਾਈਲ ਨੰਬਰ ਕਿਵੇਂ ਪੋਰਟ ਕੀਤਾ ਜਾਏ?
ਲੋਕਾਂ ਨੇ ਰੰਗੋਲੀ ਬਣਾਉਣ ਬਾਰੇ ਵੀ ਗੂਗਲ ਤੋਂ ਹੀ ਪੁੱਛਿਆ।
ਦੇਸ਼ ਭਰ ਵਿੱਚ ਆਧਾਰ ਨੰਬਰ ਨੂੰ ਮੋਬਾਈਲ, ਬੈਂਕਾਂ ਤੇ ਵਾਲੇਟ ਨਾਲ ਲਿੰਕ ਕਰਨ ਦੀ ਮੁਹਿੰਮ ਖੂਬ ਚੱਲੀ। ਬਾਅਦ ਵਿੱਚ ਆਧਾਰ ਨੂੰ ਕੁਝ ਥਾਈਂ ਹੀ ਲਿੰਕ ਕੀਤਾ ਗਿਆ। ਸੋ, ਦੂਜਾ ਸਭ ਤੋਂ ਵੱਧ ਸਰਚ ਕੀਤਾ ਜਾਣ ਵਾਲਾ ਸਵਾਲ ਇਹ ਸੀ ਕਿ ਮੋਬਾਈਲ ਨੰਬਰ ਨੂੰ ਆਧਾਰ ਨਾਲ ਕਿਵੇਂ ਲਿੰਕ ਕੀਤਾ ਜਾਏ?
ਇਸੇ ਸਾਲ ਵ੍ਹੱਟਸਐਪ ਨੇ ਸਟਿੱਕਰ ਭੇਜਣ ਵਾਲੀ ਨਵੀਂ ਫੀਚਰ ਲਾਂਚ ਕੀਤੀ ਸੀ। ਗੂਗਲ ’ਤੇ ਇਹ ਸਵਾਲ ਟੌਪ ਉੱਤੇ ਰਿਹਾ ਕਿ ਵ੍ਹੱਟਸਐਪ ’ਤੇ ਸਟਿੱਕਰ ਕਿਵੇਂ ਭੇਜੀਏ?
ਗੂਗਲ ਨੇ ਰਿਪੋਰਟ ਜਾਰੀ ਕੀਤੀ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਭਾਰਤੀਆਂ ਸਮੇਤ ਦੁਨੀਆ ਭਰ ਦੇ ਲੋਕਾਂ ਨੇ 2018 ਵਿੱਚ ਗੂਗਲ ’ਤੇ ਕੀ ਸਰਚ ਕੀਤਾ।