1 ਅਪ੍ਰੈਲ ਤੋਂ ਮਹਿੰਗੀਆਂ ਹੋ ਰਹੀਆਂ ਇਹ ਚੀਜ਼ਾਂ
ਗੁੱਟ ਘੜੀ, ਜੇਬ ਘੜੀ, ਸਟਾਪ ਵਾਚ ਤੇ ਅਲਾਰਮ ਘੜੀਆਂ 'ਤੇ ਕਸਟਮ ਡਿਊਟੀ ਦੁੱਗਣੀ ਯਾਨੀ 20 ਫ਼ੀਸਦੀ ਹੋ ਗਈ ਹੈ।
1 ਅਪ੍ਰੈਲ 2018 ਤੋਂ ਡਾਕ ਘਰ ਵਿੱਚ ਮਿਲਣ ਵਾਲੀਆਂ ਸੁਵਿਧਾਵਾਂ, ਚਮੜੇ ਦਾ ਸਮਾਨ, ਹੋਮ ਲੋਨ 'ਤੇ ਵਿਆਜ਼ ਵਿੱਚ ਛੋਟ ਤੇ ਕਾਜੂ ਸਸਤੇ ਹੋ ਜਾਣਗੇ।
ਰੀਫਾਇੰਡ ਤੇਲ, ਨਾਰੀਅਲ ਤੇਲ ਤੇ ਗ੍ਰਾਊਂਡ ਨਟ ਆਇਲ ਵੀ ਮਹਿੰਗੇ।
ਮੋਮਬੱਤੀ, ਪਤੰਗ ਤੇ ਧੁੱਪ ਵਾਲੇ ਚਸ਼ਮੇ ਮਹਿੰਗੇ ਹੋ ਜਾਣਗੇ। ਫਿਸ਼ਿੰਗ ਦਾ ਸਮਾਨ, ਤਿਤਲੀਆਂ ਵਾਲੀ ਨੈੱਟ ਵੀ ਮਹਿੰਗੀ ਹੋਵੇਗੀ।
ਬੱਚਿਆਂ ਦੀ ਤਿੰਨ ਪਹੀਆਂ ਵਾਲੀ ਸਾਈਕਲ, ਪੈਡਲ ਕਾਰ, ਗੁੱਡੀਆਂ, ਵੀਡੀਓ ਗੇਮ ਕੰਸੋਲ ਤੇ ਹੋਰ ਖਿਡੌਣੇ ਮਹਿੰਗੇ ਹੋ ਜਾਣਗੇ। ਇਨ੍ਹਾਂ 'ਤੇ ਵੀ ਕਸਟਮ ਡਿਊਟੀ ਦੁੱਗਣੀ ਯਾਨੀ 20 ਫ਼ੀ ਸਦੀ ਕਰ ਦਿੱਤੀ ਹੈ।
ਫਰਨੀਚਰ ਵੀ ਮਹਿੰਗਾ ਹੋਣ ਜਾ ਰਿਹਾ ਹੈ। ਲੈਂਪ, ਲਾਈਟਿੰਗ ਫਿਟਿੰਗ, ਨੇਮ ਪਲੇਟ ਆਦਿ 'ਤੇ ਕਸਟਮ ਡਿਊਟੀ ਵਧਾ ਕੇ 20 ਫ਼ੀਸਦ ਕਰ ਦਿੱਤੀ ਗਈ ਹੈ।
ਐਲ.ਸੀ.ਡੀ., ਐਲ.ਈ.ਡੀ., ਓ.ਐਲ.ਈ.ਡੀ. ਟੈਲੀਵਿਜ਼ਨ ਤੇ ਇਨ੍ਹਾਂ ਦੇ ਪੁਰਜ਼ੇ ਮਹਿੰਗੇ ਹੋਣਗੇ, ਕਿਉਂਕਿ ਇਨ੍ਹਾਂ 'ਤੇ ਕਸਟਮ ਡਿਊਟੀ ਵਧਾ ਕੇ 7.5-10 ਫ਼ੀ ਸਦੀ ਤੋਂ ਵਧ ਕੇ 15 ਫ਼ੀਸਦ ਕਰ ਦਿੱਤੀ ਗਈ ਹੈ।
ਹੀਰਿਆਂ ਦੇ ਗਹਿਣੇ, ਨਗ (ਜੈਮਸਟੋਨ) ਵੀ ਮਹਿੰਗੇ ਹੋਣਗੇ। ਇਨ੍ਹਾਂ 'ਤੇ ਕਸਟਮ ਡਿਊਟੀ ਵਧਾ ਕੇ 2.5 ਤੋਂ 5 ਫ਼ੀ ਸਦੀ ਕਰ ਦਿੱਤੀ ਹੈ। ਨਕਲੀ ਗਹਿਣਿਆਂ 'ਤੇ ਵੀ ਪੰਜ ਫ਼ੀ ਸਦੀ ਵਧਾ ਕੇ ਹੁਣ 20 ਫ਼ੀ ਸਦੀ ਕਰ ਦਿੱਤਾ ਗਿਆ ਹੈ।
ਜੁੱਤੇ ਵੀ ਮਹਿੰਗੇ ਹੋਣਗੇ, ਕਿਉਂਕਿ ਇਨ੍ਹਾਂ 'ਤੇ ਕਸਟਮ ਡਿਊਟੀ ਵਧ ਕੇ 20 ਫ਼ੀ ਸਦੀ ਕਰ ਦਿੱਤੀ ਗਈ ਹੈ।
ਸਿਲਕ ਫੈਬਰਿਕ ਮਹਿੰਗਾ, ਕਿਉਂਕਿ ਇਸ 'ਤੇ ਕਸਟਮ ਡਿਊਟੀ ਵਧਾ ਕੇ 10 ਤੋਂ 20 ਫ਼ੀਸਦੀ ਕਰ ਦਿੱਤੀ ਗਈ ਹੈ।
ਮੋਟਰ ਕਾਰਾਂ ਦੇ ਨਾਲ ਨਾਲ ਉਨ੍ਹਾਂ ਦੇ ਤੇ ਮੋਟਰਸਾਈਕਲ ਦੇ ਕਲਪੁਰਜ਼ੇ ਮਹਿੰਗੇ ਹੋਣਗੇ। ਇਨ੍ਹਾਂ 'ਤੇ ਸੈੱਸ ਵਧਾ ਕੇ 7.5/10 ਤੋਂ ਵਧਾ ਕੇ 15 ਫ਼ੀਸਦੀ ਕਰ ਦਿੱਤਾ ਗਿਆ ਹੈ।
ਸਨਸਕ੍ਰੀਨ, ਮੈਨੀਕਿਊਰ-ਪੈਡੀਕਿਊਰ ਦੇ ਸਾਮਾਨ ਸਮੇਤ ਮੇਕਅੱਪ ਦੇ ਸਾਮਾਨ ਵੀ ਮਹਿੰਗੇ ਹੋ ਜਾਣਗੇ।
ਪਰਫ਼ਿਊਮ ਤੇ ਟਾਇਲੇਟ ਪੇਪਰ ਵੀ ਮਹਿੰਗਾ ਹੋਵੇਗਾ।
ਔਰੇਂਜ, ਕ੍ਰੈਨਬੇਰੀ ਜੂਸ 'ਤੇ ਕਸਟਮ ਡਿਊਟੀ ਵਧਾ ਕੇ 10 ਤੋਂ 50 ਫ਼ੀਸਦੀ ਕਰ ਦਿੱਤਾ ਗਿਆ ਹੈ।
ਸਿਗਰੇਟ, ਲਾਈਟਰ ਵੀ ਮਹਿੰਗੇ ਹੋਣਗੇ, ਕਿਉਂਕਿ ਇਨ੍ਹਾਂ 'ਤੇ ਕਸਟਮ ਡਿਊਟੀ ਦੁੱਗਣੀ ਯਾਨੀ 20 ਫ਼ੀਸਦੀ ਲੱਗੇਗੀ।
ਸਮਾਰਟ ਘੜੀਆਂ ਤੇ ਪਹਿਨਣ ਵਾਲੇ ਬਿਜਲੀ ਉਪਕਰਣ 'ਤੇ ਵੀ ਦਰਾਮਦ ਦਰ ਦੁੱਗਣੀ ਯਾਨੀ 20 ਫ਼ੀਸਦੀ ਕਰ ਦਿੱਤੀ ਗਈ ਹੈ।
ਕੀ ਹੋਇਆ ਮਹਿੰਗਾ- ਮੋਬਾਈਲ ਪੁਰਜ਼ੇ ਮਹਿੰਗੇ ਹੋਏ, ਇਸ 'ਤੇ ਕਸਟਮ ਡਿਊਟੀ 15 ਫ਼ੀਸਦੀ ਤੋਂ ਵਧਾ ਕੇ 20 ਫ਼ੀਸਦੀ ਕਰ ਦਿੱਤਾ ਹੈ। ਮੋਬਾਈਲ ਫ਼ੋਨ ਦੀ ਐਕਸੈਸਰੀਜ਼ 'ਤੇ ਵੀ 7.5-10 ਫ਼ੀਸਦੀ ਤੋਂ ਵਧਾ ਕੇ 15 ਫ਼ੀਸਦੀ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮੋਬਾਈਲ ਫ਼ੋਨ ਦੇ ਚਾਰਜਰ ਵੀ ਮਹਿੰਗੇ ਹੋਣਗੇ ਕਿਉਂਕਿ ਇਨ੍ਹਾਂ 'ਤੇ 10 ਫ਼ੀਸਦੀ ਕਸਟਮ ਡਿਊਟੀ ਲਾ ਦਿੱਤੀ ਗਈ ਹੈ, ਪਹਿਲਾਂ ਇਸ 'ਤੇ ਦਰਾਮਦ ਕਰ ਨਹੀਂ ਸੀ ਲੱਗਦਾ।
ਵਿੱਤ ਮੰਤਰੀ ਅਰੁਣ ਜੇਤਲੀ ਨੇ 1 ਜਨਵਰੀ ਨੂੰ ਸਾਲ 2018-19 ਲਈ ਪੇਸ਼ ਕੀਤੇ ਬਜਟ ਤੋਂ ਬਾਅਦ ਆਓ ਤੁਹਾਨੂੰ ਦੱਸਦੇ ਹਾਂ ਕਿ ਬਜਟ ਦੇ ਅਸਰ ਕਾਰਨ ਕਿਹੜੀਆਂ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਹਨ-
ਪਹਿਲੀ ਅਪ੍ਰੈਲ ਤੋਂ ਨਵਾਂ ਵਿੱਤੀ ਵਰ੍ਹਾ ਸ਼ੁਰੂ ਹੋਣ ਜਾ ਰਿਹਾ ਹੈ, ਹਰ ਵਾਰ ਵਾਂਗ ਇਸ ਵਾਰ ਵੀ ਬਜਟ ਵਿੱਚ ਸੁਝਾਏ ਗਏ ਨਵੇਂ ਕਰ ਇਸੇ ਦਿਨ ਤੋਂ ਲਾਗੂ ਹੋਣ ਜਾ ਰਹੇ ਹਨ।