ਜਿਸਮਫਰੋਸ਼ੀ ਦੇ ਧੰਦੇ ਦਾ ਸਭ ਤੋਂ ਵੱਡਾ ਨਾਂਅ 'ਸੋਨੂੰ ਪੰਜਾਬਣ'
ਮੰਨਿਆ ਜਾਂਦਾ ਹੈ ਕਿ ਸੋਨੂੰ ਪੰਜਾਬਣ ਦਾ ਜੀਵਨ ਹਮੇਸ਼ਾ ਚਕਾਚੌਂਧ ਭਰਿਆ ਰਿਹਾ। ਉਹ ਅਦਾਲਤ ਵਿੱਚ ਪੇਸ਼ੀ ਲਈ ਵੀ ਜਾਂਦੀ ਸੀ ਤਾਂ ਬਾਕੀ ਕੁੜੀਆਂ ਚਿਹਰਾ ਲੁਕਾਉਂਦੀਆਂ ਪਰ ਉਹ ਅਜਿਹਾ ਨਹੀਂ ਕਰਦੀ ਸੀ। ਟੀਵੀ ਤੇ ਅਖਬਾਰਾਂ ਵਿੱਚ ਉਹ ਖੁਦ ਨੂੰ ਦੇਖ ਕੇ ਖੁਸ਼ ਹੁੰਦੀ ਸੀ। ਕਿਹਾ ਜਾਂਦਾ ਹੈ ਕਿ ਫਿਲਮ ‘ਫੁਕਰੇ’ ਵਿੱਚ ਭੋਲੀ ਪੰਜਾਬਣ ਦਾ ਕਿਰਦਾਰ ਓਸੇ ਨਾਲ ਹੀ ਮਿਲਦਾ-ਜੁਲਦਾ ਹੈ।
Download ABP Live App and Watch All Latest Videos
View In Appਸੋਨੂੰ ਨੇ ਹੌਲੀ-ਹੌਲੀ ਦਿੱਲੀ ਦੇ ਸਾਰੇ ਦਲਾਲਾਂ ਨੂੰ ਆਪਣੇ ਨਾਲ ਮਿਲਾ ਲਿਆ। ਜਿਸ ਨੇ ਇਨਕਾਰ ਕੀਤਾ, ਉਸ ਨੂੰ ਕਿਨਾਰੇ ਲਾ ਦਿੱਤਾ ਗਿਆ। ਰੈਕੇਟ ਨੂੰ ਕਾਰਪੋਰੇਟ ਵਿੱਚ ਬਦਲ ਦਿੱਤਾ। ਕੁੜੀਆਂ ਨੂੰ ਫਿਕਸ ਸੈਲਰੀ ‘ਤੇ ਰੱਖਿਆ। ਉਹ ਗਾਹਕ ਦੇ ਪੈਸਿਆਂ ਵਿੱਚੋਂ ਕੁੜੀਆਂ ਨੂੰ ਪੈਸੇ ਨਹੀਂ ਦਿੰਦੀ ਸੀ। ਉਸ ਨੇ ਕਈ ਮੁੰਡਿਆਂ ਨੂੰ ਵੀ ਨੌਕਰੀ ‘ਤੇ ਰੱਖਿਆ। ਕੋਈ ਡਰਾਈਵਰੀ ਦਾ ਕੰਮ ਕਰਦਾ ਸੀ ਤੇ ਕੋਈ ਕੁੜੀਆਂ ਦੇ ਨਾਲ ਸੁਰੱਖਿਆ ਲਈ ਜਾਂਦਾ ਸੀ।
ਇਹ ਵੀ ਕਿਹਾ ਜਾਂਦਾ ਹੈ ਕਿ ਅਪਰਾਧੀਆਂ ਦੀ ਬੇਨਾਮੀ ਜਾਇਦਾਦ ਕਾਰਨ ਸੋਨੂੰ ਨੇ ਇਹ ਕੰਮ ਕੀਤਾ। ਕਿਸੇ ਵਕਤ ਠੋਕਰਾਂ ਖਾਣ ਨੂੰ ਮਜਬੂਰ ਸੋਨੂੰ ਪੰਜਾਬਣ ਨੇ ਵੇਖਦਿਆਂ ਹੀ ਵੇਖਦਿਆਂ ਕਈ ਫਲੈਟ ਖਰੀਦ ਲਏ ਤੇ ਕਰੋੜਾਂ ਦੀ ਜਾਇਦਾਦ ਦੀ ਮਾਲਕਣ ਬਣ ਗਈ। ਮੰਨਿਆ ਜਾਂਦਾ ਹੈ ਕਿ ਪੁਲਿਸ ਉਸ ਦੇ ਧੰਦੇ ਵਿੱਚ ਟੰਗ ਨਾਂ ਅੜਾਵੇ ਇਸ ਲਈ ਸੋਨੂੰ ਨੇ ਇਹ ਕੰਮ ਕੀਤਾ।
ਕਹਿੰਦੇ ਹਨ ਦੋਹਾਂ ਨੇ ਵਿਆਹ ਕਰਵਾ ਲਿਆ ਸੀ। ਇਸੇ ਵਜ੍ਹਾ ਕਰਕੇ ਉਸ ਨੂੰ ਸੋਨੂੰ ਪੰਜਾਬਣ ਕਿਹਾ ਜਾਂਦਾ ਹੈ। ਸੋਨੂੰ ਹਿੰਮਤ ਸੋਨੂੰ ਦੇ ਕਾਰਨ ਤੇ ਪੰਜਾਬਣ ਉਸ ਦੇ ਸਰਨੇਮ ਅਰੋੜਾ ਕਰਕੇ। 2006 ਵਿੱਚ ਗੁੜਗਾਂਵ ਵਿੱਚ ਹੇਮੰਤ ਸੋਨੂੰ ਵੀ ਐਨਕਾਊਂਟਰ ਵਿੱਚ ਮਾਰਿਆ ਗਿਆ। ਇਸ ਤੋਂ ਬਾਅਦ ਸੋਨੂੰ ਨੇ ਹੱਥ ਫੜਿਆ ਅਸ਼ੋਕ ਉਰਫ ਬੰਟੀ ਦਾ। ਬੰਟੀ ਵੀ ਦਿਲਸ਼ਾਦ ਗਾਰਡਨ ਇਲਾਕੇ ਵਿੱਚ ਪੁਲਿਸ ਹੱਥੋਂ ਮਾਰਿਆ ਗਿਆ। ਕਿਹਾ ਜਾਂਦਾ ਹੈ ਕਿ ਸੋਨੂੰ ਪੰਜਾਬਣ ਨੇ ਇਨ੍ਹਾਂ ਚਾਰਾਂ ਦੀ ਮੁਖਬਰੀ ਪੁਲਿਸ ਨੂੰ ਕੀਤੀ ਸੀ।
ਇਸ ਤੋਂ ਬਾਅਦ ਗੀਤਾ ਦੀ ਦੋਸਤੀ ਦੀਪਕ ਨਾਲ ਹੋਈ। ਪੁਲਿਸ ਪਿੱਛੇ ਪਈ ਤਾਂ ਦੀਪਕ ਆਸਾਮ ਭੱਜ ਗਿਆ ਤੇ ਉੱਥੇ ਹੀ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ। ਦੀਪਕ ਦੇ ਭਰਾ ਹਿਮੰਤ ਉਰਫ ਸੋਨੂੰ ਦੀ ਨਿਗ੍ਹਾ ਹੁਣ ਗੀਤਾ ਉਪਰ ਸੀ। ਹਿਮੰਤ ਵੱਡਾ ਅਪਰਾਧੀ ਸੀ ਤੇ ਉਸ ਦੀ ਸਰਪ੍ਰਸਤੀ ਹੇਠ ਗੀਤਾ ਜਿਸਮ ਦੇ ਕਾਰੋਬਾਰ ਦੀਆਂ ਪੌੜੀਆਂ ਚੜਦੀ ਚਲੀ ਗਈ।
ਗੀਤਾ ਅਰੋੜਾ ਨਾਂ ਦੀ ਕਾਲ ਗਰਲ ਉਸ ਵੇਲੇ ਸੁਰਖੀਆਂ ਵਿੱਚ ਆਈ ਜਦੋਂ ਇੱਕ ਵੱਡੇ ਵਪਾਰੀ ਦੀ ਲਾਸ਼ ਉਸ ਦੀ ਗੱਡੀ ਵਿੱਚੋਂ ਮਿਲੀ ਸੀ। ਪੁਲਿਸ ਦੀ ਜਾਂਚ ਵਿੱਚ ਗੀਤਾ ਬੇਹੱਦ ਖੂਬਸੂਰਤੀ ਨਾਲ ਨਿਕਲ ਗਈ। ਉਸ ਦੀ ਦੋਸਤੀ ਰੋਹਤਕ ਦੇ ਵਿਜੇ ਨਾਲ ਹੋ ਗਈ। ਕਹਿੰਦੇ ਹਨ ਕਿ ਦੋਹਾਂ ਨੇ ਵਿਆਹ ਵੀ ਕਰਵਾ ਲਿਆ ਸੀ। ਥੋੜੇ ਹੀ ਦਿਨ ਬਾਅਦ ਵਿਜੇ ਯੂਪੀ ਪੁਲਿਸ ਦੇ ਹੱਥੋਂ ਮਾਰਿਆ ਗਿਆ।
ਇੱਕ ਸਮੇਂ ਖ਼ੁਦ ਕਾਲ ਗਰਲ ਸੋਨੂੰ ਪੰਜਾਬਣ ਹੌਲੀ-ਹੌਲੀ ਵੱਡੀ ਹਸਤੀ ਬਣ ਗਈ। ਵਕਤ ਬੀਤਣ ਦੇ ਨਾਲ ਨਾਲ ਸੋਨੂੰ ਦਾ ਸਾਮਰਾਜ ਵੀ ਵਧਦਾ ਗਿਆ। ਦਿੱਲੀ ਤੋਂ ਇਲਾਵਾ ਕਈ ਹੋਰ ਸੂਬਿਆਂ ਵਿੱਚ ਵੀ ਸੋਨੂੰ ਦਾ ਜਾਲ ਫੈਲਿਆ ਹੋਇਆ ਹੈ। ਉਹ ਦਲਾਲਾਂ ਦੀ ਮਾਲਕਣ ਹੈ। ਵੱਖ-ਵੱਖ ਇਲਾਕਿਆਂ ਵਿੱਚ ਫੈਲੇ ਹੋਏ ਦਲਾਲ ਉਸ ਅਧੀਨ ਕੰਮ ਕਰਦੇ ਹਨ। ਸੋਨੂੰ ਇਨ੍ਹਾਂ ਦਲਾਲਾਂ ਦਾ ਇਲਾਕਾ ਵੀ ਖੁਦ ਤੈਅ ਕਰਦੀ ਹੈ ਤੇ ਮੋਟੇ ਪੈਸੇ ਵੀ ਵਸੂਲਦੀ ਹੈ।
- - - - - - - - - Advertisement - - - - - - - - -