‘ਸਟੈਚੂ ਆਫ ਯੂਨਿਟੀ’ ਦੇਖਣ ਲਈ ਖਰਚਣੇ ਪੈਣਗੇ ਇੰਨੇ ਰੁਪਏ
Download ABP Live App and Watch All Latest Videos
View In Appਦੁਨੀਆ ਦੀ ਇਹ ਸਭ ਤੋਂ ਵੱਡੀ ਮੂਰਤੀ ਗੁਜਰਾਤ ਦੇ ਵਡੋਦਰਾ ਸ਼ਹਿਰ ਤੋਂ 90 ਕਿਲੋਮੀਟਰ ਦੂਰ ਹੈ ਜਿਸ ਲਈ ਤੁਸੀਂ ਜਿੱਥੇ ਨੈਸ਼ਨਲ ਹਾਈਵੇ 11 ਤੇ 63 ਰਾਹੀਂ ਪਹੁੰਚ ਸਕਦੇ ਹੋ।
ਜੇਕਰ ਤੁਸੀਂ ਇਸ ਦੀ ਟਿਕਟਾਂ ਨੂੰ ਬੁੱਕ ਕਰ ਲੈਂਦੇ ਹੋ ਤਾਂ ਇਕੱਠੇ ਕਈ ਹੋਰ ਚੀਜਾਂ ਵੀ ਦੇਖ ਸਕਦੇ ਹੋ।
ਜੇਕਰ ਇਸ ਦੀ ਐਂਟਰੀ ਫੀਸ ਦੀ ਗੱਲ ਕਰੀਏ ਤਾਂ ਬਾਲਗ ਨੂੰ 120 ਰੁਪਏ ਤੇ 3-5 ਸਾਲ ਦੇ ਬੱਚਿਆਂ ਲਈ ਇਹ ਫੀਸ 60 ਰੁਪਏ ਰੱਖੀ ਗਈ ਹੈ। ਜਦੋਂਕਿ 3 ਸਾਲ ਤੋਂ ਘੱਟ ਦੇ ਬੁੱਚਿਆਂ ਲਈ ਐਂਟਰੀ ਫਰੀ ਹੈ।
ਸੈਲਾਨੀ ਮੂਰਤੀ ਨੂੰ ਦੇਖਣ ਲਈ ਟਿਕਟ www.soutickets.in ਆਨ-ਲਾਈਨ ਵੈੱਬਸਾਈਟ ‘ਤੇ ਸ਼ਨੀਵਾਰ ਤੋਂ ਬੁੱਕ ਕਰ ਸਕਦੇ ਹਨ। ਇਹ ਥਾਂ 3 ਨਵੰਬਰ ਤੋਂ ਸੈਲਾਨੀਆਂ ਲਈ ਖੋਲ੍ਹ ਦਿੱਤੀ ਜਾਵੇਗੀ।
153 ਮੀਟਰ ਦੀ ਉਚਾਈ ‘ਤੇ ਗੈਲਰੀ ਵੀ ਬਣਾਈ ਗਈ ਹੈ, ਜੋ ਮੂਰਤੀ ਦੇ ਅੰਦਰ ਮੌਜੂਦ ਹੈ। ਇਸ ਨਾਲ ਸੈਲਾਨੀ ਨੇੜੇ ਬਣੇ 1210 ਮੀਟਰ ਉੱਚੇ ਕੰਕਰੀਟ ਸਰਦਾਰ ਸਰੋਵਰ ਬੰਨ੍ਹ ਨੂੰ ਵੀ ਦੇਖ ਸਕਣ।
‘ਸਟੈਚੂ ਆਫ ਯੂਨਿਟੀ’ ਕਰੀਬ ਚਾਰ ਕਿਲੋਮੀਟਰ ਦੇ ਅੰਦਰ ਹੀ ਇਹ ਸਿਟੀ ਹੈ ਜਿਸ ‘ਚ 500 ਸੈਲਾਨੀ ਇੱਕ ਸਮੇਂ ‘ਚ ਰਹਿ ਸਕਦੇ ਹਨ।
‘ਸਟੈਚੂ ਆਫ ਯੂਨਿਟੀ’ ਨੇੜੇ ਇੱਕ ਟੈਂਟ ਸਿਟੀ ਦਾ ਵੀ ਉਦਘਾਟਨ ਕੀਤਾ ਗਿਆ। ਇਸ ਦੇ ਨਾਲ ਕਰੀਬ 17 ਕਿਲੋਮੀਟਰ ਲੰਬੀ ਫੁੱਲਾਂ ਦੀ ਘਾਟੀ ਨੂੰ ਵੀ ਵਸਾਇਆ ਗਿਆ ਹੈ। ਸਰਦਾਰ ਪਟੇਲ ਨੂੰ ਸਮਰਪਿਤ ਮਿਊਜ਼ੀਅਮ ਵੀ ਸ਼ਾਮਲ ਹੈ।
ਗੁਜਰਾਤ ਸਰਕਾਰ ਦੀ ਮੰਨੀਏ ਤਾਂ ਇਸ ਨਾਲ ਸੈਰ-ਸਪਾਟਾ ‘ਚ ਵਾਧਾ ਹੋਣ ਦੀ ਉਮੀਦ ਹੈ। ਇਸ ਦੇ ਨਾਲ ਹੀ ਇਸ ਮੂਰਤੀ ਨੂੰ ਇੱਕ ਦਿਨ ‘ਚ ਕਰੀਬ 15,000 ਲੋਕ ਦੇਖਣ ਪਹੁੰਚ ਸਕਦੇ ਹਨ।
ਦੁਨੀਆ ਦੀ ਸਭ ਤੋਂ ਲੰਬੀ ਮੂਰਤੀ ‘ਸਟੈਚੂ ਆਫ ਯੂਨਿਟੀ’ ਦਾ ਬੁੱਧਵਾਰ ਨੂੰ ਪੀਐਮ ਨਰੇਂਦਰ ਮੋਦੀ ਨੇ ਉਦਘਾਟਨ ਕੀਤਾ। ਇਹ ਮੌਕਾ ਸਾਬਕਾ ਉਪ ਪ੍ਰਧਾਨ ਮੰਤਰੀ ਸਰਦਾਰ ਵਲੱਭ ਭਾਈ ਪਟੇਲ ਦੀ 133ਵੀਂ ਵਰ੍ਹੇਗੰਢ ਦਾ ਸੀ।
- - - - - - - - - Advertisement - - - - - - - - -