ਦੁਨੀਆ ਦੇ ਸਭ ਤੋਂ ਵੱਧ 10 ਖ਼ੂਬਸੂਰਤ ਸ਼ਹਿਰ, ਵੇਖੋ ਤਸਵੀਰਾਂ
ਦੱਖਣ ਕੋਰੀਆ ਦੇ ਸ਼ਹਿਰ ਸਿਓਲ ਸਭ ਤੋਂ ਹੇਠਾਂ 10ਵੇਂ ਨੰਬਰ ’ਤੇ ਆਉਂਦਾ ਹੈ। ਦੱਖਣ ਕੋਰੀਆ ਦੀ ਰਾਜਧਾਨੀ ਸਿਓਲ ਤਕਨੀਕ ਪੱਖੋਂ ਮਕਬੂਲ ਹੈ। ਤਕਨੀਕੀ ਰੂਪ ਵਿੱਚ ਇਸ ਨੂੰ ਦੁਨੀਆ ਦੇ ਉੱਨਤ ਸ਼ਹਿਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। (ਤਸਵੀਰਾਂ- ਗੂਗਲ ਫਰੀ ਇਮੇਜ਼)
Download ABP Live App and Watch All Latest Videos
View In Appਤਤਕਾਲੀਨ ਰੂਪ ਵਜੋਂ ਵਿਕਸਿਤ ਦੇਸ਼ ਤੇ ਆਪਣੀ ਤਾਕਤ ਲਈ ਜਾਣਿਆ ਜਾਣ ਵਾਲੇ ਜਾਪਾਨ ਦਾ ਸ਼ਹਿਰ ਟੋਕੀਓ ਵੀ ਸੈਲਾਨੀਆਂ ਦੀਆਂ ਪਸੰਦੀਦਾ ਥਾਵਾਂ ਵਿੱਚੋਂ ਇੱਕ ਹੈ।
ਯੂਰਪ ਦੇ ਤਿੰਨ ਸ਼ਹਿਰਾਂ ਵਿੱਚੋਂ ਇੱਕ ਤੁਰਕੀ ਸ਼ਹਿਰ ਦਾ ਇਸਤਾਂਬੁਲ ਆਪਣੇ ਸੱਭਿਆਚਾਰ ਲਈ ਮਕਬੂਲ ਹੈ। ਦੁਨੀਆ ਦਾ ਲੰਮਾ ਇਤਿਹਾਸ ਇਸ ਸ਼ਹਿਰ ਵਿੱਚ ਸਮਾਇਆ ਹੋਇਆ ਹੈ।
ਮਲੇਸ਼ੀਆ ਦੀ ਰਾਜਧਾਨੀ ਤੇ ਖ਼ੂਬਸੂਰਤ ਸ਼ਹਿਰ ਕੁਆਲਾਲੰਪੁਰ ਦੁਨੀਆ ਦੇ ਮਸ਼ਹੂਰ ਸ਼ਹਿਰਾਂ ਦੀ ਸੂਚੀ ਵਿੱਚ 7ਵੇਂ ਸਥਾਨ ’ਤੇ ਆਉਂਦਾ ਹੈ। 2016 ਵਿੱਚ ਇੱਥੇ 12 ਮਿਲੀਅਨ ਤੋਂ ਵੱਧ ਲੋਕ ਘੁੰਮਣ ਆਏ।
ਸਿੰਗੂਪੁਰ ਵੀ ਦੁਨੀਆ ਦੇ ਮਸ਼ਹੂਰ ਤੇ ਖ਼ੂਬਸੂਰਤ ਸ਼ਹਿਰਾਂ ਵਿੱਚੋਂ ਇੱਕ ਹੈ। ਇਸ ਦੀ ਖਾਸੀਅਤ ਇਸ ਸ਼ਹਿਰ ਦੇ ਗਾਰਡਨ ਤੇ ਮੰਦਰ ਹਨ। ਇਸ ਦੇ ਨਾਲ ਹੀ ਇਹ ਬਿਜ਼ਨੈੱਸ ਹੱਬ ਵੀ ਹੈ।
ਅਮਰੀਕਾ ਦਾ ਸ਼ਹਿਰ ਨਿਊਯਾਰਕ ਇਸ ਸੂਚੀ ਵਿੱਚ 5ਵੇਂ ਸਥਾਨ ’ਤੇ ਹੈ। ਇਹ ਸ਼ਹਿਰ ਮੈਨਹੱਟਨ, ਸਕਾਈਲਾਈਨ, ਕੁਜ਼ੀਨ ਤੇ ਵਰਲਡ ਫੇਮਸ ਨਾਈਟਲਾਈਫ ਲਈ ਮਸ਼ਹੂਰ ਹੈ।
ਦੁਬਈ ਇੱਕ ਕੌਮਾਂਤਰੀ ਸ਼ਹਿਰ ਹੈ ਤੇ ਕਾਰੋਬਾਰੀ ਸ਼ਹਿਰ ਹੋਣ ਕਰਕੇ ਬਿਹਤਰੀਨ ਟੂਰਿਸਟ ਸਪੌਟ ਵੀ ਹੈ। ਇਸ ਦੀ ਖ਼ੂਬਸੂਰਤੀ ਹੀ ਲੋਕਾਂ ਨੂੰ ਇੱਥੇ ਆਉਣ ਲਈ ਮਜਬੂਰ ਕਰਦੀ ਹੈ।
ਪੈਰਿਸ ਵੀ ਦੁਨੀਆ ਦੇ ਖ਼ੂਬਸੂਰਤ ਸ਼ਹਿਰਾਂ ਵਿੱਚ ਸ਼ੁਮਾਰ ਹੈ ਜੇ ਆਰਟ, ਖਾਣ-ਪੀਣ, ਮਿਊਜ਼ਿਕ ਤੇ ਇਮਾਰਤਸਾਜ਼ ਲਈ ਮਸ਼ਹੂਰ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇੱਥੇ ਜਿੰਨਾ ਚਾਹੋ ਖਰਚਾ ਕੀਤਾ ਜਾ ਸਕਦਾ ਹੈ।
ਬ੍ਰਿਟਿਸ਼ ਰਾਜ ਦੀ ਰਾਜਧਾਨੀ ਇੰਗਲੈਂਡ ਦਾ ਸ਼ਹਿਰ ਲੰਦਨ ਵੀ ਇਸ ਸੂਚੀ ਵਿੱਚ ਦੂਜੇ ਨੰਬਰ ’ਤੇ ਕਾਬਜ਼ ਹੈ। ਖ਼ੂਬਸੂਰਤੀ ਦੇ ਨਾਲ-ਨਾਲ ਇਹ ਇਤਿਹਾਸਕ ਸ਼ਹਿਰ ਵੀ ਹੈ। ਯੂਰਪ ਦੇ ਇਸ ਸ਼ਹਿਰ ਵਿੱਚ 2016 ’ਚ ਲਗਪਗ 20 ਮਿਲੀਅਨ ਲੋਕ ਘੁੰਮਣ ਲਈ ਪੁੱਜੇ।
ਦੁਨੀਆ ਭਰ ਵਿੱਚ ਅਜਿਹੇ ਕਈ ਸ਼ਹਿਰ ਹਨ ਜਿਨ੍ਹਾਂ ਨੂੰ ਖ਼ੂਬਸੂਰਤੀ ਤੇ ਸੈਰ ਸਪਾਟੇ ਲਈ ਬਿਹਤਰੀਨ ਮੰਨਿਆ ਜਾਂਦਾ ਹੈ। ਇਨ੍ਹਾਂ ਮੁਲਕਾਂ ਵਿੱਚ ਪੈਰਿਸ, ਲੰਦਨ ਤੇ ਨਿਊਯਾਰਕ ਸਿਖਰ ’ਤੇ ਆਉਂਦੇ ਹਨ। ਸਟੈਟਿਸਟਾ ਵੱਲੋਂ ਜਾਰੀ ਹਾਲੀਆ ਰਿਪੋਰਟ ਮੁਤਾਬਕ ਥਾਈਲੈਂਡ ਦਾ ਸ਼ਹਿਰ ਬੈਂਕਾਕ ਦੁਨੀਆ ਭਰ ਦੇ ਖ਼ੂਬਸੂਰਤ ਸ਼ਹਿਰਾਂ ਵਿੱਚੋਂ ਟੌਪ ’ਤੇ ਆਉਂਦਾ ਹੈ। ਸਾਲ 2016 ਵਿੱਚ 21 ਮਿਲੀਅਨ ਲੋਕ ਇੱਥੇ ਘੁੰਮਣ ਲਈ ਆਏ।
- - - - - - - - - Advertisement - - - - - - - - -