ਭਾਰਤ 'ਚ ਮੈਟਰੋ ਦਾ ਇਹ ਹਾਲ !
ਨਵਾਬਾਂ ਤੇ ਤਹਿਜ਼ੀਬਾਂ ਦੇ ਸ਼ਹਿਰ ਲਖਨਊ ਵਿੱਚ ਹਾਲ਼ੇ ਪਹਿਲੇ ਗੇੜ ਦਾ ਕੰਮ ਹੀ ਪੂਰਾ ਹੋਇਆ ਹੈ ਪਰ ਵਿਸਤਾਰ ਦਾ ਕੰਮ ਤੇਜ਼ੀ ਨਾਲ ਹੋ ਰਿਹਾ ਹੈ। (ਤਸਵੀਰਾਂ- ਗੂਗਲ ਫਰੀ ਇਮੇਜ)
Download ABP Live App and Watch All Latest Videos
View In Appਨਿਜਾਮ ਦਾ ਸ਼ਹਿਰ ਤੇ ਸਾਈਬਰ ਸਿਟੀ ਸ਼ਹਿਰ ਹੈਦਰਾਬਾਦ ਵਿੱਚ ਮੈਟਰੋ 2017 ’ਚ ਪਹੁੰਚੀ। ਫਿਲਹਾਲ ਇੱਥੇ ਇਸ ਦਾ ਰੂਟ 30 ਕਿਲੋਮੀਟਰ ਤਕ ਹੀ ਹੈ।
ਕੋਚੀ ਵਿੱਚ ਪਿਛਲੇ ਸਾਲ ਹੀ ਮੈਟਰੋ ਨੂੰ ਹਰੀ ਝੰਡੀ ਦਿੱਤੀ ਗਈ ਹੈ। ਖ਼ਾਸ ਗੱਲ ਇਹ ਹੈ ਕਿ ਕੋਚੀ ਮੈਟਰੋ ਦੇਸ਼ ਦੀ ਪਹਿਲੀ ਅਜਿਹੀ ਮੈਟਰੋ ਹੈ ਜਿਸਨੂੰ ਰੇਲ, ਸੜਕ ਤੇ ਜਲ ਪਰਿਵਹਿਨ ਦੇ ਕੇਂਦਰਾਂ ਨਾਲ ਜੋੜ ਦਿੱਤਾ ਗਿਆ ਹੈ।
ਚੇਨਈ ਨਾਲ 2015 ਵਿੱਚ ਵੀ ਹੀ ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਵੀ ਕਰੀਬ 10 ਕਿਲੋਮੀਟਰ ਦੇ ਰੂਟ ’ਤੇ ਮੈਟਰੋ ਦੌੜਨੀ ਸ਼ੁਰੂ ਹੋ ਗਈ ਸੀ। ਇਸ ਦਾ ਹੋਰ ਵਿਸਤਾਰ ਕੀਤਾ ਜਾਏਗਾ।
ਤਮਿਲਨਾਡੂ ਦਾ ਰਾਜਧਾਨੀ ਚੇਨਈ ਵਿੱਚ ਕੇਂਦਰ ਤੇ ਰਾਜ ਸਰਕਾਰ ਦੇ ਸਹਿਯੋਗ ਨਾਲ 2015 ਵਿੱਚ ਮੈਟਰੋ ਚਾਲੂ ਕੀਤੀ ਗਈ। ਅਜੇ ਇਸ ’ਤੇ ਕੰਮ ਚੱਲ ਰਿਹਾ ਹੈ।
ਦੇਸ਼ ਦੀ ਆਰਥਿਕ ਰਾਜਧਾਨੀ ਤੇ ਮਾਇਆ ਨਗਰੀ ਦੇ ਨਾਂ ਨਾਲ ਮਸ਼ਹੂਰ ਮੁੰਬਈ ਵਿੱਚ 2014 ’ਚ ਮੈਟਰੋ ਆਈ। ਅਜੇ ਸ਼ਹਿਰ ਵਿੱਚ ਮੈਟਰੋ ਦੀ ਇੱਕ ਲਾਈਨ ਹੀ ਚਾਲੂ ਹੈ।
ਕਾਰੋਬਾਰੀ ਸ਼ਹਿਰ ਹਰਿਆਣਾ ਦੇ ਗੁਰੂਗਰਾਮ ਵਿੱਚ ਵੀ ਮੈਟਰੋ ਸੁਵਿਧਾ ਚਾਲੂ ਹੋ ਗਈ ਹੈ। ਇਸ ਸ਼ਹਿਰ ਵਿੱਚ ਕੁਝ ਦੂਰ ਤਕ ਦਿੱਲੀ ਮੈਟਰੋ ਆਪਣੇ ਟਰੈਕ ’ਤੇ ਦੌੜਦੀ ਹੈ ਤਾਂ ਲਗਪਗ 11.7 ਕਿਲੋਮੀਟਰ ਤਕ ਗੁਰੂਗਰਾਮ ਰੈਪਿਡ ਮੈਟਰੋ ਟਰੈਕ ਮੌਜੂਦ ਹੈ।
ਕੋਲਕਾਤਾ ਤੇ ਦਿੱਲੀ ਪਿੱਛੋਂ 2011 ਵਿੱਚ ਮੈਟਰੋ ਬੰਗਲੁਰੂ ਵੀ ਪੁੱਜ ਗਈ। ਹਾਲਾਂਕਿ ਇਸ ਦਾ ਜਾਲ ਬੰਗਲੁਰੂ ਦੇ ਕੇਵਲ 42 ਕਿਲੋਮੀਟਰ ਵਿੱਚ ਹੀ ਫੈਲਿਆ ਹੈ। ਇੱਥੇ ਮੈਟਰੋ ਦੇ ਵਿਸਤਾਰ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।
ਰਾਜਧਾਨੀ ਦਿੱਲੀ ਵਿੱਚ 2002 ਤੋਂ ਮੈਟਰੋ ਨੇ ਰਫ਼ਤਾਰ ਫੜੀ। 231 ਕਿਲੋਮੀਟਰ ਦੇ ਇਲਾਕੇ ਵਿੱਚ ਫੈਲੇ ਇਸ ਨੈੱਟਵਰਕ ਨੂੰ ਦੇਸ਼ ਦਾ ਸਭ ਤੋਂ ਵੱਡਾ ਨੈੱਟਵਰਕ ਮੰਨਿਆ ਜਾਂਦਾ ਹੈ।
ਭਾਰਤ ਦੇ ਪੁਰਾਣੇ ਸ਼ਹਿਰਾਂ ਵਿੱਚ ਸ਼ੁਮਾਰ ਪੱਛਮ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿੱਚ 1984 ਤੋਂ ਹੀ ਮੈਟਰੋ ਰੇਲ ਮੌਜੂਦ ਹੈ। ਸ਼ਹਿਰ ਦੇ 27.22 ਕਿਲੋਮੀਟਰ ਕਰ ਫੈਲਿਆ ਇਹ ਮੈਟਰੋ ਨੈੱਟਵਰਕ ਦੇਸ਼ ਦਾ ਸਭ ਤੋਂ ਪੁਰਾਣਾ ਮੈਟਰੋ ਨੈੱਟਵਰਕ ਹੈ।
ਅੱਜ ਭਾਰਤ ਦੇ ਕਈ ਸ਼ਹਿਰਾਂ ਵਿੱਚ ਮੈਟਰੋ ਰੇਲਾਂ ਦੀ ਸੁਵਿਧਾ ਮੌਜੂਦ ਹੈ। ਮਹਾਂਨਗਰਾਂ ਵਿੱਚ ਤਾਂ ਇਸ ਨੂੰ ਲਾਈਫ ਲਾਈਨ ਕਿਹਾ ਜਾਣ ਲੱਗ ਗਿਆ ਹੈ।
- - - - - - - - - Advertisement - - - - - - - - -