2018 'ਚ ਇਨ੍ਹਾਂ 10 ਵਾਇਰਲ ਖ਼ਬਰਾਂ ਨੇ ਦੇਸ਼-ਦੁਨੀਆ 'ਚ ਲਿਆਂਦਾ ਭੂਚਾਲ
ਕੋਲਕਾਤਾ ਵਿੱਚ ਦੁਰਗਾ ਪੂਜਾ ਮੌਕੇ ਪੁਲਿਸ ਜਵਾਨ ਦੀ ਵੀਡੀਓ ਵਾਇਰਲ ਹੋਈ ਸੀ। ਇਸ ਵਿੱਚ ਜਵਾਨ ਵੱਖਰੇ ਉਤਸ਼ਾਹ ਨਾਲ ਪੂਜਾ ਦੇ ਪੰਡਾਲ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਰਾਹ ਦੱਸ ਰਿਹਾ ਸੀ। ਇਸ ਕੰਮ ਲਈ ਜਵਾਨ ਇਲਿਆਸ ਨੂੰ ਸਨਮਾਨਿਤ ਵੀ ਕੀਤਾ ਗਿਆ ਸੀ।
ਘਾਨਾ ਵਿੱਚ ਸਾਧਨਾ ਦੀ ਕਮੀ ਅਧਿਆਪਕ ਨੂੰ ਪੜ੍ਹਾਉਣ ਤੋਂ ਰੋਕ ਨਾ ਸਕੀ। ਦਰਅਸਲ ਸਕੂਲ ਵਿੱਚ ਕੰਪਿਊਟਰ ਨਹੀਂ ਸੀ ਪਰ ਇਸ ਦੇ ਬਾਵਜੂਦ ਅਧਿਆਪਕ ਨੇ ਵਿਦਿਆਰਥੀਆਂ ਨੂੰ ਐਮਐਸ ਵਰਡ ਸਿਖਾਉਣ ਦੀ ਠਾਣ ਲਈ ਤੇ ਇਸ ਕੰਮ ਲਈ ਬਲੈਕ ਬੋਰਡ ’ਤੇ ਐਮਐਸ ਵਰਡ ਦੀ ਤਸਵੀਰ ਬਣਾ ਦਿੱਤੀ। ਇਸ ਜਜ਼ਬੇ ਲਈ ਅਧਿਆਪਕ ਦੀ ਸੋਸ਼ਲ ਮੀਡੀਆ ’ਤੇ ਕਾਫ਼ੀ ਤਾਰੀਫ਼ ਹੋਈ ਸੀ।
ਯੂਏਈ ਵਿੱਚ ਇੱਕ ਮਹਿਲਾ ਨੇ ਆਪਣੇ ਪ੍ਰੇਮੀ ਨੂੰ ਮਾਰ ਕੇ ਉਸ ਦੇ ਸਰੀਰ ਦੇ ਅੰਗਾਂ ਨੂੰ ਮਕਬੂਸ (ਇੱਕ ਤਰ੍ਹਾਂ ਦਾ ਖਾਣਾ) ਵਿੱਚ ਮਿਲਾ ਕੇ ਮਜ਼ਦੂਰਾਂ ਨੂੰ ਖੁਆ ਦਿੱਤਾ ਸੀ। ਬਾਅਦ ਵਿੱਚ ਮਹਿਲਾ ਨੇ ਪੁਲਿਸ ਨੂੰ ਦੱਸਿਆ ਕਿ ਲੜਕੇ (20) ਨੇ ਉਸ ਨੂੰ ਧੋਖਾ ਦਿੱਤਾ ਸੀ ਤੇ ਉਹ ਬਦਲਾ ਲੈਣਾ ਚਾਹੁੰਦੀ ਸੀ। ਮਹਿਲਾ ਨੇ ਲੜਕੇ ਦੇ ਬਾਕੀ ਬਚੇ ਸਰੀਰ ਨੂੰ ਕੁੱਤਿਆਂ ਨੂੰ ਖੁਆ ਦਿੱਤਾ ਸੀ।
ਫਿਲਮ ‘ਸੂਈ ਧਾਗਾ’ ਦੇ ਟ੍ਰੇਲਰ ਦੇ ਲਾਂਚ ਦੇ ਨਾਲ ਹੀ ਅਨੁਸ਼ਕਾ ਸ਼ਰਮਾ ਦੀ ਖ਼ੂਬ ਟ੍ਰੋਲਿੰਗ ਕੀਤੀ ਗਈ। ਇਸ ਸਬੰਧੀ ਕਈ ਤਰ੍ਹਾਂ ਦੇ ਮੀਮ ਬਣਾਏ ਗਏ। ਫੋਟੋ ਵਿੱਚ ਅਨੁਸ਼ਕਾ ਕਾਫੀ ‘ਫਨੀ’ ਦਿਖ ਰਹੀ ਸੀ।
ਇੰਡੋਨੇਸ਼ੀਆ ਵਿੱਚ ਇੱਕ ਮਹਿਲਾ ਸਬਜ਼ੀ ਦੇ ਬਗੀਚੇ ਵਿੱਚ ਗਾਇਬ ਹੋ ਗਈ ਸੀ। ਬਾਅਦ ਵਿੱਚ ਉਸ ਮਹਿਲਾ ਦੇ ਸਰੀਰ ਨੂੰ 23 ਫੁੱਟ ਲੰਮੇ ਅਜਗਰ ਦੇ ਪੇਟ ਵਿੱਚੋਂ ਕੱਢਿਆ ਗਿਆ ਸੀ। ਅਜਗਰ ਨੇ ਪੂਰੀ ਮਹਿਲਾ ਨੂੰ ਕੱਪੜਿਆਂ ਸਮੇਤ ਨਿਗਲ ਲਿਆ ਸੀ।
ਪ੍ਰਿਆ ਪ੍ਰਕਾਸ਼ ਵਾਰੀਅਰ ਦਾ ਅੱਖ ਮਾਰਨਾ ਇਸ ਵਾਰ ਦੇ ਵੈਲੇਂਟਾਈਨ ਡੇਅ ’ਤੇ ਖੂਬ ਵਾਇਰਲ ਹੋਇਆ। ਦਰਅਸਲ ਸਾਊਥ ਦੇ ਕਿਸੇ ਗੀਤ ਵਿੱਚ ਪ੍ਰਿਆ ਨੇ ਅੱਖ ਮਾਰਨ ਦਾ ਸੀਨ ਕੀਤਾ ਸੀ ਜਿਸ ਦੀ ਕਲਿੱਪ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਸੀ ਤੇ ਪ੍ਰਿਆ ਰਾਤੋ-ਰਾਤ ਮਕਬੂਲ ਹੋ ਗਈ ਸੀ।
'ਪਦਮਾਵਤ' ਇਸ ਸਾਲ ਦੀ ਸਭ ਤੋਂ ਵਿਵਾਦਿਤ ਫਿਲਮ ਰਹੀ। ਇਸ ਦੇ ਨਿਰਦੇਸ਼ਕ ਤੇ ਅਦਾਕਾਰਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਫਿਲਮ ਦੀ ਰਿਲੀਜ਼ ਰੋਕਣ ਲਈ ਸੁਪਰੀਮ ਕੋਰਟ ਵਿੱਚ ਕੇਸ ਵੀ ਚੱਲਿਆ। ਪਰ ਲੰਮੇ ਵਿਵਾਦ ਬਾਅਦ 25 ਜਨਵਰੀ ਨੂੰ ਫਿਲਮ ਰਿਲੀਜ਼ ਹੋ ਗਈ ਸੀ।
ਆਸਾਮ ਵਿੱਚ 15 ਫਰਵਰੀ ਨੂੰ ਹੈਲੀਕਾਪਟਰ ਦੁਰਘਟਨਾ ’ਚ ਦੋ ਅਧਿਕਾਰੀਆਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਇੱਕ ਅਧਿਕਾਰੀ ਦੇ ਸਸਕਾਰ ਮੌਕੇ ਉਸ ਦੀ ਪਤਨੀ ਆਪਣੇ ਪੰਜ ਦਿਨਾਂ ਦੇ ਬੱਚੇ ਨੂੰ ਗੋਦੀ ਵਿੱਚ ਚੁੱਕ ਕੇ ਆਈ। ਅਫ਼ਸਰ ਦੀ ਪਤਨਾ ਵੀ ਫੌਜ ਵਿੱਚ ਮੇਜਰ ਸੀ। ਇਸ ਤਸਵੀਰ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਸੀ।
ਮਲਿਆਲਮ ਮੈਗਜ਼ੀਨ ਗ੍ਰਹਿਸਕਸ਼ਮੀ ਦੇ ਕਵਰ ਪੇਜ ’ਤੇ ਛਪੀ ਇਸ ਫੋਟੋ ਦੀ ਖ਼ੂਬ ਤਾਰੀਫ ਕੀਤੀ ਗਈ। ਮੈਗਜ਼ੀਨ ਵਿੱਚ ਛਪੀ ਇਸ ਫੋਟੋ ਨੂੰ ਜਨਤਕ ਥਾਵਾਂ ਵਿੱਚ ਬੱਚੇ ਨੂੰ ਦੁੱਧ ਪਿਲਾਉਣ ਵਿੱਚ ਮਹਿਲਾਵਾਂ ਨੂੰ ਆਉਣ ਵਾਲੀ ਸ਼ਰਮ ਨੂੰ ਖ਼ਤਮ ਕਰਨ ’ਚ ਵੱਡਾ ਕਦਮ ਮੰਨਿਆ ਗਿਆ।
ਇਸ ਸਾਲ ਫੀਫਾ ਵਿਸ਼ਵ ਕੱਪ ਦੇ ਸਮਾਪਤੀ ਸਮਾਗਮ ਦੌਰਾਨ ਤੇਜ਼ ਬਾਰਸ਼ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੇ ਲਈ ਤਾਂ ਛੱਤਰੀ ਮੰਗਵਾ ਲਈ ਪਰ ਫਰਾਂਸ ਦੇ ਰਾਸ਼ਟਰਪਤੀ ਇਮੈਨੂਏਲ ਮੈਕਰੋਂ ਤੇ ਕ੍ਰੋਏਸ਼ੀਆ ਦੇ ਰਾਸ਼ਟਰਪਤੀ ਕੋਲਿੰਦਾ ਗ੍ਰੈਬਰ ਨੂੰ ਮੈਦਾਨ ਵਿੱਚ ਭਿੱਜਦੇ ਛੱਡ ਦਿੱਤਾ। ਇਸ ਤਸਵੀਰ ਨੂੰ ਸੋਸ਼ਲ ਮੀਡੀਆ ’ਤੇ ਖ਼ੂਬ ਟ੍ਰੋਲ ਕੀਤਾ ਗਿਆ।
ਸੋਸ਼ਲ ਮੀਡੀਆ ’ਤੇ ਸਭ ਕੁਝ ਆਸਾਨੀ ਨਾਲ ਵਾਇਰਲ ਹੋ ਜਾਂਦਾ ਹੈ। ਇਨ੍ਹਾਂ ਦਾ ਆਮ ਲੋਕਾਂ ’ਤੇ ਖੂਬ ਅਸਰ ਹੁੰਦਾ ਹੈ। ਇੰਟਰਨੈੱਟ ’ਤੇ ਇਸ ਬਾਰੇ ਚਰਚਾਵਾਂ ਸ਼ੁਰੂ ਹੁੰਦੀਆਂ ਹਨ ਜੋ ਬਾਅਦ ਵਿੱਚ ਟੀਵੀ ’ਤੇ ਬਹਿਸ ਦਾ ਰੂਪ ਅਖ਼ਤਿਆਰ ਕਰ ਲੈਂਦੀਆਂ ਹਨ। ਇਸ ਗੈਲਰੀ ਵਿੱਚ ਅਜਿਹੀਆਂ ਵਾਇਰਲ ਖ਼ਬਰਾਂ ਬਾਰੇ ਦੱਸਾਂਗੇ।