ਯਾਦਾਂ 2017: ਦੋਖੋ ਇਸ ਸਾਲ ਦੀਆਂ ਵਾਇਰਲ ਤਸਵੀਰਾਂ
ਇਹ ਤਸਵੀਰ ਮਿਆਂਮਾਰ ਦੇ ਘੱਟ ਗਿਣਤੀ ਰੋਹਿੰਗਿਆ ਮੁਸਲਮਾਨਾਂ ਦੇ ਪਲਾਇਨ ਸਮੇਂ ਦੀ ਹੈ। ਇਸ ਘਟਨਾ ਨੇ ਪੂਰੀ ਦੁਨੀਆ ਦੇ ਲੋਕਾਂ ਨੂੰ ਹਿਲਾ ਦਿੱਤਾ ਸੀ।
Download ABP Live App and Watch All Latest Videos
View In Appਤਸਵੀਰ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੇ ਬਲਾਤਕਾਰ ਦੇ ਮਾਮਲਿਆਂ ਵਿੱਚ ਦੋਸ਼ੀ ਐਲਾਨੇ ਜਾਣ ਤੋਂ ਬਾਅਦ ਦੀ ਹੈ। ਇਸ ਤੋਂ ਬਾਅਦ ਹਰਿਆਣਾ ਵਿੱਚ ਰਾਮ ਰਹੀਮ ਦੇ ਸਮਰਥਕਾਂ ਨੇ ਕਈ ਥਾਈਂ ਹਿੰਸਾ ਕੀਤੀ ਸੀ।
ਹਰਿਆਣਾ ਦੀ ਮਾਨੁਸ਼ੀ ਛਿੱਲਰ ਨੇ ਵਿਸ਼ਵ ਸੁੰਦਰੀ ਦਾ ਖਿਤਾਬ ਜਿੱਤਿਆ। ਸਿਰਫ 20 ਸਾਲਾਂ ਦੀ ਮਾਨੁਸ਼ੀ 67ਵੀਂ ਮਿਲ ਵਰਲਡ ਚੁਣੀ ਗਈ ਹੈ।
ਇਸੇ ਮਹੀਨੇ ਦੀ 11 ਤਾਰੀਖ ਨੂੰ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਵਿਆਹ ਕਰ ਲਿਆ ਸੀ।
ਇਸੇ ਸਾਲ ਅੰਤ ਵਿੱਚ ਬਿਹਾਰ ਦੇ ਮੁੱਖ ਮੰਤਰੀ ਤੇ ਆਰ.ਜੇ.ਡੀ. ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਚਾਰਾ ਘੁਟਾਲੇ ਦੇ ਇੱਕ ਮਾਮਲੇ ਦੋਸ਼ੀ ਪਾਇਆ ਗਿਆ। ਲਾਲੂ ਦੀ ਸਜ਼ਾ ਦਾ ਐਲਾਨ 3 ਜਨਵਰੀ ਨੂੰ ਹੋਵੇਗਾ।
ਰਾਹੁਲ ਗਾਂਧੀ ਨੇ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਆਪਣੀ ਮਾਂ ਸੋਨੀਆ ਗਾਂਧੀ ਦਾ ਮੱਥਾ ਚੁੰਮਿਆ।
ਗੁਜਰਾਤ ਦੇ ਭਰੂਚ ਵਿੱਚ ਰਾਹੁਲ ਦੇ ਰੋਡ ਸ਼ੋਂ ਦੌਰਾਨ ਐਸ.ਪੀ.ਜੀ. ਨੂੰ ਚਕਮਾ ਦੇ ਕੇ ਇੱਕ ਕੁੜੀ ਕਾਂਗਰਸ ਪ੍ਰਧਾਨ ਦੀ ਵੈਨ 'ਤੇ ਚੜ੍ਹ ਗਈ। ਇਹ ਤਸਵੀਰ ਵੀ ਕਾਫੀ ਵਾਇਰਲ ਹੋਈ ਸੀ।
8 ਸਾਲ ਦੀ ਰੋਂਦੀ ਹੋਈ ਇਸ ਬੱਚੀ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ। ਇਹ ਤਸਵੀਰ ਜੰਮੂ-ਕਸ਼ਮੀਰ ਏ.ਐਸ.ਆਈ. ਅਬਦੁਲ ਰਾਸ਼ਿਦ ਦੀ ਧੀ ਜ਼ੋਹਿਰਾ ਦੀ ਸੀ, ਜੋ ਅਨੰਤਨਾਗ ਵਿੱਚ ਸ਼ਹੀਦ ਹੋ ਗਏ ਸਨ।
ਇਸ ਸਾਲ ਬਿਹਾਰ ਵਿੱਚ ਹੜ੍ਹਾਂ ਨੇ ਕਾਫੀ ਕਹਿਰ ਢਾਹਿਆ। ਤਸਵੀਰ ਵਿੱਚ ਇੱਕ ਵਿਅਕਤੀ ਖ਼ੁਦ ਪਾਣੀ ਵਿੱਚ ਡੁੱਬ ਚੁੱਕਾ ਹੈ ਪਰ ਅਨਾਜ ਨੂੰ ਬਚਾਉਣ ਲਈ ਜੱਦੋ-ਜਹਿਦ ਕਰ ਰਿਹਾ ਹੈ। ਇਸ ਤਸਵੀਰ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ।
ਗੋਰਖਪੁਰ ਦੇ ਬੀ.ਆਰ.ਡੀ. ਹਸਪਤਾਲ ਵਿੱਚ 10 ਅਗਸਤ ਦੀ ਸ਼ਾਮ ਨੂੰ ਆਕਸੀਜਨ ਦੀ ਸਪਲਾਈ ਠੱਪ ਹੋ ਗਈ ਸੀ। ਇਸ ਕਾਰਨ 36 ਬੱਚਿਆਂ ਦੀ ਮੌਤ ਹੋ ਗਈ ਸੀ। ਤਸਵੀਰ ਵਿੱਚ ਇੱਕ ਮਾਂ ਆਪਣੇ ਬੱਚੇ ਦੀ ਮੌਤ ਦਾ ਮਾਤਮ ਮਨਾ ਰਹੀ ਹੈ।
ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਬਾਅਦ ਸੰਸਦੀ ਇਜਲਾਸ ਦੌਰਾਨ ਮੋਦੀ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕਿਸੇ ਨੁਕਤੇ 'ਤੇ ਵਿਚਾਰ ਸਾਂਝੇ ਕਰਦੇ ਹੋਏ।
ਮੋਦੀ ਨਾਲ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਹਨ। ਉਹ ਭਾਰਤ ਬੁਲੇਟ ਟ੍ਰੇਨ ਦੇ ਨੀਂਹ ਪੱਥਰ ਰੱਖਣ ਸਮੇਂ ਆਏ ਸਨ।
ਇਸ ਸਾਲ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ। ਦੌਰਾ ਖ਼ਤਮ ਹੋਣ ਤੋਂ ਬਾਅਦ ਟਰੰਪ ਨੇ ਮੋਦੀ ਨੂੰ ਗਲ਼ ਲਾ ਕੇ ਵਿਦਾ ਕੀਤਾ। ਟਰੰਪ ਨੇ ਭਾਰਤ ਨੂੰ ਸਭ ਤੋਂ ਚੰਗਾ ਦੋਸਤ ਦੱਸਿਆ ਸੀ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਸਹੁੰ ਚੁੱਕ ਸਮਾਗਮ ਵਿੱਚ ਸਾਬਕਾ ਮੁੱਖ ਮੰਤਰੀ ਮਲਾਇਮ ਸਿੰਘ ਯਾਦਵ ਕੁਝ ਬੋਲੇ, ਜੋ ਕੈਮਰੇ ਵਿੱਚ ਕੈਦ ਹੋ ਗਿਆ। ਦੇਖਦੇ ਹੀ ਦੇਖਦੇ ਇਹ ਤਸਵੀਰ ਵਾਇਰਲ ਹੋ ਗਈ। 'ਏ.ਬੀ.ਪੀ. ਨਿਊਜ਼' 'ਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਦੱਸਿਆ ਸੀ ਕਿ ਉਸ ਦੇ ਪਿਤਾ ਨੇ ਮੋਦੀ ਦੇ ਕੰਨ ਵਿੱਚ ਕਿਹਾ ਸੀ, ਮੇਰੇ ਮੁੰਡੇ ਤੋਂ ਬਚ ਕੇ ਰਹਿਓ..!
ਸਾਲ 2017 ਦਾ ਅੱਜ ਆਖ਼ਰੀ ਦਿਨ ਹੈ। ਇਸ ਸਾਲ ਸਿਆਸੀ, ਮਨੋਰੰਜਨ ਤੇ ਦੇਸ਼-ਵਿਦੇਸ਼ ਤੋਂ ਅਜਿਹੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਜੋ, ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋਈਆਂ। ਇਹ ਤਸਵੀਰਾਂ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਆਓ ਤੁਸੀਂ ਵੀ ਵੋਖੋ ਤੇ ਕਰੋ ਯਾਦਾਂ ਤਾਜ਼ੀਆਂ-
- - - - - - - - - Advertisement - - - - - - - - -