ਰਜਨੀਕਾਂਤ ਤੋਂ ਪਹਿਲਾਂ ਇਹ ਬਾਲੀਵੁੱਡ ਸਿਤਾਰੇ ਸਿਆਸਤ 'ਚ ਨਿੱਤਰੇ
ਪਰੇਸ਼ ਰਾਵਲ ਭਾਰਤ ਦੇ ਅਹਿਮਦਾਬਾਦ ਦੇ ਪੁਰਾਣੇ ਸੰਸੀਦ ਖੇਤਰ ਤੋਂ ਮੌਜੂਦਾ ਸੰਸਦ ਮੈਂਬਰ ਹਨ। ਉਹ ਭਾਰਤੀ ਜਨਤਾ ਪਾਰਟੀ ਦੇ ਰਾਜਨੇਤਾ ਵੀ ਹਨ।
Download ABP Live App and Watch All Latest Videos
View In Appਸਮਾਜਵਾਦੀ ਪਾਰਟੀ ਵਿੱਚ ਯਾਦਗਾਰੀ ਕੰਮ ਕਰਨ ਵਾਲੀ ਅਦਾਕਾਰਾ ਜਯਾ ਬੱਚਨ ਰਾਜ ਸਭਾ ਦੀ ਮੈਂਬਰ ਚੁਣੀ ਗਈ। ਦਿੱਲੀ ਗੈਂਗਰੇਪ ਵਾਲੇ ਮੁੱਦੇ 'ਤੇ ਉੱਪਰਲੇ ਸਦਨ ਵਿੱਚ ਕਹੀਆਂ ਆਪਣੀਆਂ ਗੱਲਾਂ ਕਰ ਕੇ ਜਯਾ ਬੱਚਨ ਨੂੰ ਜਾਣਿਆ ਜਾਂਦਾ ਹੈ।
ਬਾਲੀਵੁੱਡ ਅਦਾਕਾਰ ਸ਼ੱਤਰੂਘਨ ਸਿਨ੍ਹਾ ਭਾਜਪਾ ਦੇ ਜਾਣੇ-ਪਛਾਣੇ ਚਿਹਰੇ ਹਨ। 2006 ਵਿੱਚ ਉਹ ਕੇਂਦਰੀ ਮੰਤਰੀ ਵੀ ਰਹਿ ਚੁੱਕੇ ਹਨ।
2004 ਤੋਂ 2009 ਤਕ ਸੰਸਦ ਮੈਂਬਰ ਰਹੇ ਬਾਲੀਵੁੱਡ ਅਦਾਕਾਰ ਗੋਵਿੰਦਾ ਨੇ ਕਾਂਗਰਸ ਨਾਲ ਆਪਣੇ ਸਿਆਸੀ ਸਫਰ ਦੀ ਸ਼ੁਰੂਆਤ ਕੀਤੀ ਸੀ।
ਦੱਖਣੀ ਫ਼ਿਲਮਾਂ ਦੀ ਸੁਪਰਸਟਾਰ ਜੈਲਲਿਤਾ ਨੇ 1982 ਵਿੱਚ ਸਿਆਸਤ ਵਿੱਚ ਪੈਰ ਧਰਿਆ। ਉਨ੍ਹਾਂ ਨੂੰ ਫ਼ਿਲਮੀ ਦੁਨੀਆ ਤੋਂ ਸਿਆਸਤ ਵਿੱਚ ਆਉਣ ਵਾਲਾ ਦਾ ਸਭ ਤੋਂ ਸਫਲ ਸ਼ਖ਼ਸੀਅਤ ਕਿਹਾ ਜਾ ਸਕਦਾ ਹੈ। ਉਹ ਕੁੱਲ 6 ਵਾਰ ਤਾਮਿਲਨਾਡੂ ਦੇ ਮੁੱਖ ਮੰਤਰੀ ਚੁਣੀ ਗਏ ਸਨ। 2016 ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ।
ਸੁਪਰਸਟਾਰ ਧਰਮੇਂਦਰ ਨੇ ਵੀ ਭਾਜਪਾ ਦੀ ਟਿਕਟ ਤੋਂ ਬੀਕਾਨੇਰ ਤੋਂ ਸੰਸਦ ਮੈਂਬਰ ਦੀ ਚੋਣ ਜਿੱਤੀ ਹੈ।
ਦੱਖਣੀ ਸੁਪਰਸਟਾਰ ਚਿਰੰਜੀਵੀ ਨੇ ਵੀ ਆਂਧਰਾ ਪ੍ਰਦੇਸ਼ ਵਿੱਚ ਪ੍ਰਜਾ ਰਾਜਿਅਮ ਪਾਰਟੀ ਬਣਾਈ ਜੋ ਬਾਅਦ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਇੱਕ ਵੱਡੀ ਪਾਰਟੀ ਬਣ ਕੇ ਸਾਹਮਣੇ ਆਈ।
ਮਹਾਨਾਇਕ ਅਮਿਤਾਭ ਬੱਚਨ ਨੇ ਵੀ ਕੁਝ ਸਮੇਂ ਲਈ ਸਿਆਸਤ ਵਿੱਚ ਪੈਰ ਧਰਿਆ ਸੀ। ਅੱਠਵੀਂ ਲੋਕ ਸਭਾ ਚੋਣਾਂ ਵਿੱਚ ਬੱਚਨ ਨੇ ਇਲਾਹਾਬਾਦ ਤੋਂ ਚੋਣ ਲੜੀ, ਜਿਸ ਵਿੱਚ ਉਨ੍ਹਾਂ ਵੱਡੇ ਫਰਕ ਨਾਲ ਸਾਬਕਾ ਮੁੱਖ ਮੰਤਰੀ ਐਚ.ਐਨ. ਬਹੁਗੁਣਾ ਨੂੰ ਹਰਾਇਆ ਸੀ। ਹਾਲਾਂਕਿ, 3 ਸਾਲ ਬਾਅਦ ਉਨ੍ਹਾਂ ਅਸਤੀਫਾ ਦੇ ਦਿੱਤਾ ਸੀ। ਬਿੱਗ ਬੀ ਨੇ ਆਪਣੇ ਦੋਸਤ ਰਾਜੀਵ ਗਾਂਧੀ ਲਈ ਚੋਣ ਪ੍ਰਚਾਰ ਵੀ ਕੀਤਾ ਸੀ।
ਬਾਲੀਵੁੱਡ ਅਦਾਕਾਰ ਜਯਾ ਪ੍ਰਦਾ ਸਾਲ 2004 ਤੋਂ 2009 ਤਕ ਸਮਾਜਵਾਦੀ ਪਾਰਟੀ ਤੋਂ ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹੇ ਦੀ ਵਿਧਾਇਕਾ ਰਹੀ। ਉਨ੍ਹਾਂ ਆਪਣੇ ਸਿਆਸੀ ਜੀਵਨ ਦਾ ਆਗ਼ਾਜ਼ 1994 ਤੋਂ ਕੀਤਾ ਸੀ।
ਬਾਲੀਵੁੱਡ ਅਦਾਕਾਰ ਰਾਜੇਸ਼ ਖੰਨਾ ਨੇ 1992 ਵਿੱਚ ਦਿੱਲੀ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਸਨ। ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਖੰਨਾ ਨੇ ਫ਼ਿਲਮੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ।
ਸ਼ੇਖਰ ਸੁਮਨ ਨੇ 2009 ਵਿੱਚ ਬਿਹਾਰ ਤੋਂ ਲੋਕ ਸਭਾ ਚੋਣ ਲੜੀ ਸੀ, ਜਿਸ ਵਿੱਚ ਉਸ ਨੇ ਸ਼ੱਤਰੂਘਨ ਸਿਨ੍ਹਾ ਨੂੰ ਹਰਾ ਦਿੱਤਾ ਸੀ। ਬਾਅਦ ਵਿੱਚ ਸ਼ੇਖਰ ਨੇ ਕਾਂਗਰਸ ਨੂੰ ਛੱਡ ਦਿੱਤਾ ਸੀ।
ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ ਨੇ ਸਾਲ 2014 ਵਿੱਚ ਉੱਤਰ ਪ੍ਰਦੇਸ਼ ਦੀ ਮਥੁਰਾ ਸੀਟ ਤੋਂ ਭਾਜਪਾ ਦੀ ਟਿਕਟ ਤੋਂ ਚੋਣ ਲਈ ਤੇ ਲੋਕ ਸਭਾ ਪਹੁੰਚੀ। ਹੇਮਾ ਮਾਲਿਨੀ 1999 ਵਿੱਚ ਵਿਨੋਦ ਖੰਨਾ ਦੇ ਕਹਿਣ 'ਤੇ ਸਿਆਸਤ ਵਿੱਚ ਆਈ ਸੀ।
ਬਾਲੀਵੁੱਡ ਅਦਾਕਾਰਾ ਕਿਰਨ ਖੇਰ ਨੇ ਸਾਲ 2014 ਵਿੱਚ ਭਾਜਪਾ ਦੀ ਟਿਕਟ 'ਤੇ ਚੰਡੀਗੜ੍ਹ ਤੋਂ ਸੰਸਦ ਮੈਂਬਰ ਚੁਣੀ ਗਈ। ਉਹ 2009 ਵਿੱਚ ਭਾਜਪਾ ਵਿੱਚ ਸ਼ਾਮਲ ਹੋਈ ਸੀ।
ਬਾਲੀਵੁੱਡ ਅਦਾਕਾਰ ਰਾਜ ਬੱਬਰ ਨੇ ਸਾਲ 1989 ਵਿੱਚ ਸਿਆਸਤ ਵਿੱਚ ਪੈਰ ਧਰਿਆ। ਉਹ ਕੁੱਲ 4 ਵਾਰ ਸੰਸਦ ਮੈਂਬਰ ਚੁਣੇ ਗਏ। ਇਸ ਸਮੇਂ ਉਹ ਉੱਤਰ ਪ੍ਰਦੇਸ਼ ਦੇ ਕਾਂਗਰਸ ਦੇ ਸੂਬਾ ਪ੍ਰਧਾਨ ਹਨ।
ਬਾਲੀਵੁੱਡ ਅਦਾਕਾਰ ਵਿਨੋਦ ਖੰਨਾ ਨੇ ਸਾਲ 1997 ਵਿੱਚ ਭਾਜਪਾ ਦੀ ਟਿਕਟ ਤੋਂ ਪੰਜਾਬ ਦੀ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਚੁਣ ਕੇ ਅਸੈਂਬਲੀ ਵਿੱਚ ਪਹੁੰਚੇ। ਉਹ 2002 ਤੇ 2014 ਵਿੱਚ ਇੱਥੋਂ ਮੁੜ ਸੰਸਦ ਮੈਂਬਰ ਚੁਣੇ ਗਏ। ਇਸੇ ਸਾਲ ਉਨ੍ਹਾਂ ਦੀ ਮੌਤ ਹੋ ਗਈ।
ਦੱਖਣੀ ਸੁਪਰਸਟਾਰ ਰਜਨੀਕਾਂਤ ਤੋਂ ਪਹਿਲਾਂ ਵੀ ਬਾਲੀਵੁੱਡ ਤੇ ਟੌਲੀਵੁੱਡ (ਦੱਖਣ ਭਾਰਤੀ ਸਿਨੇਮਾ) ਤੋਂ ਇੱਕ ਤੋਂ ਵਧ ਕੇ ਇੱਕ ਹੀਰੋ-ਹੀਰੋਇਨਾਂ ਸਿਆਸਤ ਵਿੱਚ ਦਾਖ਼ਲਾ ਕਰ ਚੁੱਕੇ ਹਨ। ਆਓ ਜਾਣੋ ਕੌਣ ਹਨ ਉਹ ਸੈਲਿਬ੍ਰਿਟੀਜ਼ ਜਿਨ੍ਹਾਂ ਫ਼ਿਲਮਾਂ ਛੱਡ ਸਿਆਸਤ ਵਿੱਚ ਪੈਰ ਜਮਾ ਲਏ-
- - - - - - - - - Advertisement - - - - - - - - -