ਹਰਿਆਣਾ ‘ਚ ਖੱਟੜ ਸਾਈਕਲ ‘ਤੇ ਪਹੁੰਚੇ ਵੋਟ ਪਾਉਣ ਤਾਂ ਮਹਾਰਾਸ਼ਟਰ ‘ਚ ਸਿਤਾਰਿਆਂ ਨੇ ਭੁਗਤਾਈ ਵੋਟ
ਵੋਟਾਂ ਤੋਂ ਪਹਿਲਾਂ ਸ਼ਿਵ ਸੈਨਾ ਪ੍ਰਮੁੱਖ ਉਦਵ ਠਾਕਰੇ ਤੇ ਬੇਟੇ ਤੇ ਵਰਲੀ ਤੋਂ ਉਮੀਦਵਾਰ ਆਦਿਤਿਆ ਠਾਕਰੇ ਨੇ ਸਿੱਧੀਵਿਨਾਇਕ ਮੰਦਰ ਜਾ ਆਸ਼ੀਰਵਾਦ ਲਿਆ। ਆਦਿਤਿਆ ਠਾਕਰੇ ਪਰਿਵਾਰ ਦੇ ਪਹਿਲੇ ਅਜਿਹੇ ਮੈਂਬਰ ਹਨ ਜੋ ਚੋਣ ਲੜ ਰਹੇ ਹਨ।
Download ABP Live App and Watch All Latest Videos
View In Appਉਧਰ ਹਰਿਆਣਾ ‘ਚ ਵੋਟ ਪਾਉਣ ਲਈ ਨੇਤਾ ਵੱਖ-ਵੱਖ ਤਰੀਕਿਆਂ ਦਾ ਇਸਤੇਮਾਲ ਕਰ ਰਹੇ ਹਨ। ਸੂਬੇ ਦੇ ਸੀਐਮ ਮਨੋਹਰ ਲਾਲ ਖੱਟੜ ਸਾਈਕਲ ‘ਤੇ ਵੋਟ ਪਾਉਣ ਪਹੁੰਚੇ।
ਸਾਬਕਾ ਗ੍ਰਹਿ ਮੰਤਰੀ ਤੇ ਕਾਂਗਰਸ ਨੇਤਾ ਸੁਸ਼ੀਲ ਕੁਮਾਰ ਸ਼ਿੰਦੇ ਨੇ ਆਪਣੀ ਪਤਨੀ ਉੱਜਵਲਾ ਤੇ ਧੀ ਪ੍ਰਣੀਤੀ ਸ਼ਿੰਦੇ ਦੇ ਨਾਲ ਸੋਲਾਪੁਰ ਤੋਂ ਵੋਟ ਪਾਈ। ਪ੍ਰਣੀਤੀ ਸ਼ਿੰਦੇ ਸੋਲਾਪੁਰ ਤੋਂ ਕਾਂਗਰਸ ਉਮੀਵਾਰ ਦੇ ਤੌਰ ‘ਤੇ ਚੋਣ ਲੜ ਰਹੀ ਹੈ।
ਮੁੰਬਈ ਦੇ ਬਾਂਦਰਾ ਤੋਂ ਇੱਕ ਮਤਦਾਨ ਕੇਂਦਰ ‘ਤੇ ਐਕਟਰਸ ਮਾਧੁਰੀ ਦੀਕਸ਼ਿਤ ਨੇ ਵੋਟ ਪਾਈ। ਇਸ ਦੇ ਨਾਲ ਹੀ ਹੋਰ ਕਈ ਫ਼ਿਲਮੀ ਸਿਤਰਿਆਂ ਨੇ ਸਵੇਰੇ ਮਤਦਾਨ ਕੀਤਾ।
ਅਭਿਨੇਤਾ ਰਿਤੇਸ਼ ਦੇਸ਼ਮੁੱਖ ਆਪਣੀ ਪਤਨੀ ਜੇਨੇਲੀਆ ਡਿਸੂਜਾ ਤੇ ਪਰਿਵਾਰ ਨਾਲ ਲਾਤੂਰ ‘ਚ ਆਪਣਾ ਵੋਟ ਭੁਗਤਾਇਆ। ਉਨ੍ਹਾਂ ਦਾ ਭਰਾ ਅਮਿਤ ਦੇਸ਼ਮੁੱਖ ਤੇ ਧੀਰਜ ਦੇਸ਼ਮੁੱਖ ਲਾਤੂਰ ਸ਼ਹਿਰ ਤੇ ਲਾਤੂਰ ਪੇਂਡੂ ਖੇਤਰ ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।
ਮਹਾਰਾਸ਼ਟਰ ਦੇ ਸੀਐਮ ਦੇਵੇਂਦਰ ਫੜਨਵੀਸ ਆਪਣੀ ਪਤਨੀ ਅੰਮ੍ਰਿਤਾ ਨਾਲ ਵੋਟ ਪਾਉਣ ਪਹੁੰਚੇ। ਫੜਨਵੀਸ ਨਾਗਪੁਰ ਸਾਊਥ ਵੈਸਟ ਸੀਟ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਹ ਫੇਰ ਤੋਂ ਮੁੱਖ ਮੰਤਰੀ ਬਣਗੇ।
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਦੋਵਾਂ ਨੇ ਟਵਿਟਰ ‘ਤੇ ਪੋਸਟ ਕਰ ਦੋਵਾਂ ਸੂਬਿਆਂ ਦੇ ਨੌਜਵਾਨਾਂ ਨੂੰ ਲੋਕਤੰਤਰ ਦੇ ਇਸ ਤਿਓਹਾਰ ‘ਚ ਹਿੱਸਾ ਲੈਣ ਦੀ ਅਪੀਲ ਕੀਤੀ।
ਇਨ੍ਹਾਂ ਤੋਂ ਇਲਾਵਾ ਹੋਰ ਕਿਸ ਨੇ ਹੁਣ ਤਕ ਵੋਟ ਪਾਈ ਹੈ, ਆਓ ਤਸਵੀਰਾਂ ਵੇਖੀਏ।
ਇਸ ਦੇ ਨਾਲ ਹੀ ਜੇਜੇਪੀ ਦੇ ਨੇਤਾ ਦੁਸ਼ਯੰਤ ਚੌਟਾਲਾ ਟਰੈਕਟਰ ‘ਤੇ ਵੋਟ ਪਾਉਣ ਪਹੁੰਚੇ।
- - - - - - - - - Advertisement - - - - - - - - -