ਪੈਰਿਸ ਤੇ ਟੋਰੰਟੋ ਨਾਲੋਂ ਮੁੰਬਈ ਅਮੀਰ, ਨੰਬਰ ਵਨ ਨਿਊਯਾਰਕ
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਗਲੇ 10 ਸਾਲਾਂ ਵਿੱਚ ਮੁੰਬਈ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਸ਼ਹਿਰ ਬਣ ਸਕਦਾ ਹੈ।
ਉੱਥੇ ਅਰਬਪਤੀਆਂ ਦੇ ਲਿਹਾਜ ਨਾਲ ਮੁੰਬਈ ਦੁਨੀਆ ਦੇ ਸਿਖਰਲੇ 10 ਸ਼ਹਿਰਾਂ ਵਿੱਚ ਸਾਮਲ ਹੈ। ਮੁੰਬਈ ਵਿੱਚ 28 ਅਰਬਪਤੀ ਹੈ ਜਿਨ੍ਹਾਂ ਕੋਲ ਇੱਕ ਅਰਬ ਡਾਲਰ ਜਾਂ ਇਸ ਤੋਂ ਜ਼ਿਆਦਾ ਜਾਇਦਾਦ ਹੈ।
ਇਸ ਰਿਪੋਰਟ ਵਿੱਚ ਸ਼ਹਿਰ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਦੀ ਨਿਜੀ ਜਾਇਦਾਦ ਜੋੜ ਕੇ ਕੁੱਲ ਜਾਇਦਾਦ ਕਿਹਾ ਗਿਆ ਹੈ। ਇਸ ਵਿੱਚ ਲੋਕਾਂ ਦੀ ਪ੍ਰਾਪਰਟੀ, ਨਕਦੀ, ਸ਼ੇਅਰ, ਕਾਰੋਬਾਰ ਆਦਿ ਨਾਲ ਜੁੜੇ ਅਸਾਸਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਮੁੰਬਈ ਤੋਂ ਪਹਿਲਾਂ ਸ਼ਿਕਾਗੋ (63.45 ਲੱਖ ਕਰੋੜ ਰੁਪਏ), ਸਿੰਗਾਪੁਰ (64.22 ਲੱਖ ਕਰੋੜ ਰੁਪਏ), ਸਿਡਨੀ (64.22 ਲੱਖ ਕਰੋੜ ਰੁਪਏ), ਹਾਂਗਕਾਂਗ (83.48 ਲੱਖ ਕਰੋੜ ਰੁਪਏ), ਲਾਸ ਏਂਜਲਸ (89.9 ਲੱਖ ਕਰੋੜ ਰੁਪਏ), ਸ਼ੰਘਾਈ (128.44 ਲੱਖ ਕਰੋੜ ਰੁਪਏ) ਤੇ ਬੀਜਿੰਗ (141.28 ਲੱਖ ਕਰੋੜ ਰੁਪਏ) ਸ਼ਹਿਰ ਹਨ।
ਫਰਾਂਸ ਦੇ ਪੈਰਿਸ਼ ਸ਼ਹਿਰ ਦੀ ਕੁੱਲ ਜਾਇਦਾਦ 944 ਅਰਬ ਡਾਲਰ, ਫ੍ਰੈਂਕਫਰਟ ਦੀ 912 ਅਰਬ ਡਾਲਰ ਤੇ ਕੈਨੇਡਾ ਦੇ ਟੋਰੰਟੋ ਸ਼ਹਿਰ ਦੀ ਕੁੱਲ ਜਾਇਦਾਦ 860 ਅਰਬ ਡਾਲਰ ਦਰਜ ਕੀਤੀ ਗਈ ਹੈ।
ਮੁੰਬਈ ਨੇ ਪੈਰਿਸ ਤੇ ਟੋਰੰਟੋ ਵਰਗੇ ਸ਼ਹਿਰਾਂ ਨੂੰ ਪਛਾੜਦਿਆਂ 12ਵਾਂ ਸਥਾਨ ਹਾਸਲ ਕੀਤਾ ਹੈ। ਸੂਚੀ ਵਿੱਚ ਫਰਾਂਸ 13ਵੇਂ, ਫ੍ਰੈਂਕਫਰਟ 14ਵੇਂ ਤੇ ਟੋਰੰਟੋ 15ਵੇਂ ਸਥਾਨ 'ਤੇ ਹੈ।
ਉੱਥੇ ਹੀ ਨਿਊਯਾਰਕ ਦੀ ਕੁੱਲ ਜਾਇਦਾਦ ਤਿੰਨ ਅਰਬ ਡਾਲਰ ਯਾਨੀ 192 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਰਜ ਕੀਤੀ ਗਈ ਹੈ।
ਨਿਊ ਵਰਲਡ ਵੈਲਥ ਦੀ ਰਿਪੋਰਟ ਮੁਤਾਬਕ ਮੁੰਬਈ ਦੁਨੀਆ ਦਾ 12ਵਾਂ ਸਭ ਤੋਂ ਅਮੀਰ ਸ਼ਹਿਰ ਹੈ। ਮੁੰਬਈ ਦੀ ਕੁੱਲ 'ਜਾਇਦਾਦ' 950 ਅਰਬ ਡਾਲਰ ਯਾਨੀ 61.01 ਲੱਖ ਕਰੋੜ ਰੁਪਏ ਹੈ।
ਭਾਰਤ ਦੀ ਆਰਥਕ ਰਾਜਧਾਨੀ ਕਹੇ ਜਾਣ ਵਾਲੀ ਮੁੰਬਈ ਨੂੰ ਦੁਨੀਆ ਦੇ ਸਭ ਤੋਂ ਅਮੀਰ ਸ਼ਹਿਰਾਂ ਦੀ ਸੂਚੀ ਵਿੱਚ 12ਵਾਂ ਸਥਾਨ ਮਿਲਿਆ ਹੈ। ਇਸ ਸੂਚੀ ਵਿੱਚ ਪਹਿਲੇ ਨੰਬਰ 'ਤੇ ਅਮਰੀਕਾ ਦਾ ਸ਼ਹਿਰ ਨਿਊਯਾਰਕ ਹੈ।