ਭਾਰਤ ਨਾਲੋਂ ਪਾਕਿਸਤਾਨ ਤੇ ਚੀਨ ਵਧੇਰੇ ਖ਼ੁਸ਼ਹਾਲ !
ਏਸ਼ੀਆਈ ਦੇਸ਼ਾਂ ਦੀ ਰੈਂਕਿੰਗ ਕੁਝ ਇਸ ਤਰ੍ਹਾਂ ਹੈ- ਪਾਕਿਸਾਨ 75ਵਾਂ ਰੈਂਕ, ਚੀਨ 85ਵਾਂ ਰੈਂਕ, ਭੂਟਾਨ 97ਵਾਂ ਰੈਂਕ, ਨੇਪਾਲ 101ਵਾਂ ਰੈਂਕ, ਬੰਗਲਾਦੇਸ਼ 115ਵਾਂ ਰੈਂਕ, ਸ਼੍ਰੀਲੰਕਾ 116ਵਾਂ ਰੈਂਕ ਤੇ ਭਾਰਤ 133ਵਾਂ ਰੈਂਕ।
Download ABP Live App and Watch All Latest Videos
View In Appਦੁਨੀਆ ਦੇ ਸਭ ਤੋਂ ਨਾਖੁਸ਼ ਦੇਸ਼ਾਂ ਵਿੱਚ ਬਰੁੰਡੀ, ਮੱਧ ਅਫਰੀਕਾ, ਦੱਖਣੀ ਸੂਡਾਨ, ਤੰਜਾਨੀਆ ਤੇ ਯਮਨ ਸ਼ਾਮਲ ਹਨ।
ਦੁਨੀਆ ਦੇ ਸਭ ਤੋਂ ਵੱਧ ਪੰਜ ਖੁਸ਼ਹਾਲ ਦੇਸ਼ ਹਨ- ਫਿਨਲੈਂਡ, ਨਾਰਵੇ, ਡੈਨਮਾਰਕ, ਆਈਸਲੈਂਡ ਤੇ ਸਵਿੱਟਜ਼ਰਲੈਂਡ।
ਰਿਪੋਰਟ ਮੁਤਾਬਕ ਦੁਨੀਆ ਦਾ ਸਭ ਤੋਂ ਖੁਸ਼ਹਾਲ ਦੇਸ਼ ਫਿਨਲੈਂਡ ਹੈ। ਫਿਨਲੈਂਡ ਖੁਸ਼ਹਾਲ ਦੇਸ਼ਾਂ ਦੀ ਲਿਸਟ ਵਿੱਚ ਨਾਰਵੇ ਨੂੰ ਪਛਾੜ ਕੇ ਸਿਖਰ 'ਤੇ ਜਾ ਪੁੱਜਾ ਹੈ।
ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ, ਚੀਨ, ਬੰਗਲਾਦੇਸ਼, ਸ਼੍ਰੀਲੰਕਾ ਤੇ ਮੀਆਂਮਾਰ ਵਰਗੇ ਦੇਸ਼ ਭਾਰਤ ਦੀ ਤੁਲਨਾ ਵਿੱਚ ਜ਼ਿਆਦਾ ਖੁਸ਼ਹਾਲ ਦੇਸ਼ਾਂ ਵਿੱਚ ਸ਼ਾਮਲ ਹਨ।
ਵਰਲਡ ਹੈਪੀਨੈੱਸ ਰਿਪੋਰਟ 2018 ਵਿੱਚ ਭਾਰਤ 156 ਦੇਸ਼ਾਂ ਵਿੱਚੋਂ ਖੁਸ਼ਹਾਲ ਦੇਸ਼ਾਂ ਦੇ ਮਾਮਲੇ ਵਿੱਚ 133ਵੇਂ ਨੰਬਰ 'ਤੇ ਚਲਾ ਗਿਆ ਹੈ। ਪਿਛਲੇ ਸਾਲ ਦੇ ਮੁਕਾਬਲੇ ਭਾਰਤ 11 ਅੰਕ ਹੇਠਾਂ ਚਲਾ ਗਿਆ ਹੈ।
ਇਸ ਵਿੱਚ 2015 ਤੋਂ 2017 ਦਰਮਿਆਨ ਦੇਸ਼ ਦੇ ਪ੍ਰਤੀ ਵਿਅਕਤੀ ਜੀਡੀਪੀ, ਭ੍ਰਿਸ਼ਟਾਚਾਰ ਵਿੱਚ ਕਮੀ, ਸਮਾਜਿਕ ਸਹਿਯੋਗ, ਸਿਹਤ, ਜੀਵਨ ਦੀ ਸੰਭਾਵਨਾ, ਸਮਾਜਿਕ ਆਜ਼ਾਦੀ ਵਰਗੀਆਂ ਚੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਆਓ ਤੁਹਾਨੂੰ ਦੱਸ ਦੇਈਏ ਕਿ ਭਾਰਤ ਨੂੰ ਇਸ ਰਿਪੋਰਟ ਵਿੱਚ ਕਿਸ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।
ਯੂਨਾਈਟਿਡ ਨੇਸ਼ਨ ਨੇ ਹੈਪੀਨੈੱਸ ਕੰਟਰੀ ਦੀ ਰਿਪੋਰਟ ਜਾਰੀ ਕੀਤੀ ਹੈ, ਜਿਸ ਵਿੱਚ ਦੁਨੀਆ ਦੇ ਸਭ ਤੋਂ ਖੁਸ਼ਹਾਲ ਦੇਸ਼ ਤੇ ਸਭ ਤੋਂ ਨਾਖੁਸ਼ ਦੇਸ਼ਾਂ ਦੀ ਰਿਪੋਰਟ ਤਿਆਰ ਕੀਤੀ ਹੈ। ਯੂਨਾਈਟਿਡ ਨੇਸ਼ਨ ਦੀ ਆਰਗੇਨਾਈਜ਼ੇਸ਼ਨ ਸਸਟੇਨੇਬਲ ਡੈਵਲਪਮੈਂਟ ਸਾਲਿਊਸ਼ਨਜ਼ ਨੈਟਵਰਕ (ਐਸ.ਡੀ.ਐਸ.ਐਨ.) ਨੇ ਇਸ ਰਿਪੋਰਟ ਨੂੰ ਤਿਆਰ ਕਰਨ ਵਿੱਚ ਕੁਝ ਮਾਪਦੰਡ ਤੈਅ ਕੀਤੇ ਹਨ।
- - - - - - - - - Advertisement - - - - - - - - -