✕
  • ਹੋਮ

ਭਾਰਤ 'ਚ ਦਸਤਾਰ ਦੀ ਆਜ਼ਾਦੀ ਲਈ ਜੱਦੋ-ਜਹਿਦ, ਕੀਤਾ ਅਨੋਖਾ ਪ੍ਰਦਰਸ਼ਨ

ਏਬੀਪੀ ਸਾਂਝਾ   |  17 Mar 2018 03:53 PM (IST)
1

2

15 ਮਾਰਚ ਨੂੰ ਇੰਡੀਆ ਗੇਟ ਤੋਂ ਸ਼ੁਰੂ ਹੋਈ ਸਾਈਕਲ ਯਾਤਰਾ 17 ਮਾਰਚ ਨੂੰ ਸ੍ਰੀ ਦਰਬਾਰ ਸਾਹਿਬ ਪਹੁੰਚੀ ਜਿੱਥੇ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਗ੍ਰੰਥੀ ਮਲਕੀਤ ਸਿੰਘ ਨੇ ਟਰਬਨੇਟਰਸ ਨੂੰ ਸਨਮਾਨਿਤ ਕੀਤਾ।

3

4

5

6

7

8

9

10

11

ਕੇਸ ਦਾਇਰ ਕਰਨ ਤੋਂ ਬਾਅਦ ਜਗਦੀਪ ਸਿੰਘ ਨੇ 30 ਦਸਤਾਰਧਾਰੀ ਸਾਈਕਲਿਸਟਾਂ ਨਾਲ ਮਿਲਕੇ ਦਿੱਲੀ ਤੋਂ ਅੰਮ੍ਰਿਤਸਰ ਤੱਕ ਗੋਲਡਨ ਰਾਈਡ ਕੀਤੀ।

12

ਜਗਦੀਪ ਸਿੰਘ ਵੱਲੋਂ ਇਹ ਕੇਸ ਯੂਨਾਈਟਿਡ ਸਿਖਸ ਦੀ ਮਦਦ ਨਾਲ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਰੁਪਿੰਦਰ ਸਿੰਘ ਸੂਰੀ ਲੜ ਰਹੇ ਹਨ।

13

ਏਆਈਆਰ ਵੱਲੋਂ ਭੇਦਭਾਵ ਵਾਲੀ ਕਾਰਵਾਈ ਕਰਨ ਤੋਂ ਬਾਅਦ, ਸਾਈਕਲਿਸਟ ਜਗਦੀਪ ਸਿੰਘ, ਨੇ ਦਸਤਾਰਧਾਰੀ ਸਾਈਕਲ ਸਵਾਰਾਂ ਨਾਲ ਹੁੰਦੇ ਭੇਦਭਾਵ ਖਿਲਾਫ ਲੜਨ ਲਈ ਦਸਤਾਰਧਾਰੀ ਸਿੱਖਾਂ ਦਾ 'ਟਰਬਨੇਟਰਸ' ਨਾਮ ਨਾਲ ਸਾਈਕਲਿੰਗ ਗਰੁੱਪ ਬਣਾਇਆ।

14

ਜਿਸਤੋਂ ਬਾਅਦ ਜਗਦੀਪ ਸਿੰਘ ਨੇ ਕਾਨੂੰਨੀ ਲੜਾਈ ਲੜਨ ਦਾ ਫੈਸਲਾ ਲਿਆ, ਪਟੀਸ਼ਨ ਰਾਹੀਂ ਜਗਦੀਪ ਸਿੰਘ ਦੀ ਮੰਗ ਹੈ ਕਿ ਸੁਪਰੀਮ ਕੋਰਟ ਵੱਲੋਂ ਸੰਸਦ ਨੂੰ ਇਸ ਮੁੱਦੇ 'ਤੇ ਕਾਨੂੰਨ ਬਣਾਉਣ ਅਤੇ ਅਜਿਹੇ ਹਾਲਾਤਾਂ ਲਈ ਕੇਂਦਰ ਸਰਕਾਰ ਨੂੰ ਦਿਸ਼ਾ-ਨਿਰਦੇਸ਼ ਦੇਣ ਦੇ ਹੁਕਮ ਜਾਰੀ ਕਰਨ ਲਈ ਕਿਹਾ ਜਾਵੇ।

15

ਪਿਛਲੇ ਸਾਲ ਅਪਰੈਲ ਵਿਚ ਜਗਦੀਪ ਸਿੰਘ ਨੇ ਏ.ਆਈ.ਏ. ਵੱਲੋਂ ਕੀਤੇ ਭੇਦਭਾਵ ਵਿਰੁੱਧ ਨਿਪਟਾਰੇ ਲਈ ਯੂਨਾਈਟਿਡ ਸਿੱਖਸ ਤੋਂ ਸਹਾਇਤਾ ਮੰਗੀ ਸੀ।

16

ਯੂਨਾਈਟਿਡ ਸਿੱਖਸ ਦੇ ਇੰਟਰਨੈਸ਼ਨਲ ਲੀਗਲ ਡਾਇਰੈਕਟਰ ਮਜਿੰਦਰਪਾਲ ਕੌਰ ਮੁਤਾਬਕ ਅਸੀਂ ਏਆਈਆਰ ਨੂੰ ਦਸਤਾਰਧਾਰੀ ਸਿੱਖਾਂ ਨੂੰ ਦਸਤਾਰ ਸਮੇਤ ਸਾਈਕਲ ਚਲਾਉਣ ਦੀ ਇਜਾਜ਼ਤ ਦੇਣ ਲਈ ਚਿੱਠੀ ਲਿਖੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਨੇ ਸਾਡਾ ਸਹਿਯੋਗ ਕੀਤਾ, ਅਤੇ ਏਆਈਆਰ ਨੂੰ ਚਿੱਠੀ ਵੀ ਲਿਖੀ। ਹਾਲਾਂਕਿ, ਸਾਡੀ ਉਹ ਕੋਸ਼ਿਸ਼ ਵਿਅਰਥ ਰਹੀ।

17

ਪੇਸ਼ੇ ਤੋਂ ਗ੍ਰਾਫਿਕ ਡਿਜ਼ਾਈਨਰ ਜਗਦੀਪ ਸਿੰਘ ਨੂੰ ਅਗਸਤ, 2015 ਵਿੱਚ ਇਕ ਭਾਰਤੀ ਸਾਈਕਲਿੰਗ ਐਸੋਸੀਏਸ਼ਨ, ਆਡੈਕਸ ਇੰਡੀਆ ਰੈਡਨੋਨੇਸ (ਏ.ਆਈ.ਆਰ.) ਨੇ ਸਾਈਕਲਿੰਗ ਸਮਾਗਮ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਸੀ, ਕਿਉਂਕਿ ਜਗਦੀਪ ਸਿੰਘ ਨੇ ਦਸਤਾਰ ਬੰਨੀ ਹੋਈ ਸੀ, ਐਸੋਸੀਏਸ਼ਨ ਦਾ ਤਰਕ ਸੀ ਕਿ ਜਗਦੀਪ ਸਿੰਘ ਦਸਤਾਰ ਦੀ ਥਾਂ ਹੈਲਮੇਟ ਪਹਿਨਣ।

18

ਨਵੀਂ ਦਿੱਲੀ ਦੇ 50 ਸਾਲਾ ਜਗਦੀਪ ਸਿੰਘ ਨੇ 13 ਮਾਰਚ ਨੂੰ ਭਾਰਤੀ ਸੁਪਰੀਮ ਕੋਰਟ ਵਿੱਚ ਜਨਹਿਤ ਪਟੀਸ਼ਨ ਦਾਇਰ ਕੀਤੀ ਹੈ, ਜਿਸ ਵਿਚ ਉਨ੍ਹਾਂ ਮਾਮਲਿਆਂ ਨਿਪਟਾਰਾ ਕਰਨ ਦੀ ਮੰਗ ਕੀਤੀ ਗਈ, ਜਿਨ੍ਹਾਂ ਵਿੱਚ ਸਿੱਖਾਂ ਨੂੰ ਆਪਣੀ ਦਸਤਾਰ ਪਹਿਨਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ, ਖਾਸ ਤੌਰ 'ਤੇ ਨਿੱਜੀ ਸੰਸਥਾਵਾਂ ਵੱਲੋਂ ਕਰਵਾਏ ਜਾਂਦੇ ਸਾਈਕਲਿੰਗ ਇਵੈਂਟਸ ਵਿੱਚ ਅਜਿਹਾ ਹੁੰਦਾ ਹੈ।

19

ਸਿੱਖ ਭਾਈਚਾਰੇ ਨੂੰ ਦਸਤਾਰ ਸਮੇਤ ਆਪਣੇ ਪਹਿਰਾਵੇ ਦੀ ਆਜ਼ਾਦੀ ਲਈ ਹੁਣ ਆਪਣੇ ਹੀ ਦੇਸ਼ ਵਿੱਚ ਲੜਾਈ ਲੜਨੀ ਪੈ ਰਹੀ ਹੈ, ਭਾਰਤੀ ਸੁਪਰੀਮ ਕੋਰਟ ਚ ਪਹਿਲਾ ਦਸਤਾਰ ਕੇਸ ਦਾਇਰ ਕੀਤਾ ਗਿਆ ਹੈ।

  • ਹੋਮ
  • ਪੰਜਾਬ
  • ਭਾਰਤ 'ਚ ਦਸਤਾਰ ਦੀ ਆਜ਼ਾਦੀ ਲਈ ਜੱਦੋ-ਜਹਿਦ, ਕੀਤਾ ਅਨੋਖਾ ਪ੍ਰਦਰਸ਼ਨ
About us | Advertisement| Privacy policy
© Copyright@2025.ABP Network Private Limited. All rights reserved.