ਸਾਵਧਾਨ! ਇਹ ਨੇ ਦੁਨੀਆ ਦੇ ਸਭ ਤੋਂ ਜ਼ਹਿਰੀਲੇ ਸੱਪ
ਟਾਈਗਰ ਸਨੇਕ ਵੀ ਕਾਫੀ ਜ਼ਹਿਰੀਲਾ ਸੱਪ ਹੈ ਤੇ ਆਸਟ੍ਰੇਲੀਆ ਵਿੱਚ ਪਾਇਆ ਜਾਂਦਾ ਹੈ। ਇਸ ਦੇ ਕੱਟਣ ਨਾਲ 30 ਮਿੰਟ ਤੋਂ ਲੈ ਕੇ 24 ਘੰਟੇ ਅੰਦਰ ਮੌਤ ਹੋ ਸਕਦੀ ਹੈ।
ਬਲੈਕ ਮਾਮਬਾ ਬੇਹੱਦ ਜ਼ਹਿਰੀਲਾ ਸੱਪ ਹੈ ਜੋ ਅਫਰੀਕਾ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਵਿੱਚ ਪਾਇਆ ਜਾਂਦਾ ਹੈ। ਇਹ 20 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਭੱਜ ਸਕਦਾ ਹੈ।
ਤਾਈਪਾਨ ਆਸਟ੍ਰੇਲੀਆ ਦੇ ਇਲਾਕੇ ਵਿੱਚ ਪਾਇਆ ਜਾਂਦਾ ਹੈ। ਇਸ ਦੇ ਇੱਕ ਡੰਗ ਵਿੱਚ ਇੰਨਾ ਜ਼ਹਿਰ ਹੁੰਦਾ ਹੈ ਕਿ ਇਸ ਦੇ ਕੱਟਣ ਦੇ ਇੱਕ ਘੰਟੇ ਅੰਦਰ ਹੀ ਇਨਸਾਨ ਦੀ ਮੌਤ ਹੋ ਜਾਂਦੀ ਹੈ।
ਰੈਟਲ ਸਨੇਕ ਅਮਰੀਕੀ ਮਹਾਦੀਪ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਵਿੱਚ ਪਾਇਆ ਜਾਂਦਾ ਹੈ। ਇਹ ਆਪਣੀ ਪੂਛ ਦੇ ਪਿਛਲੇ ਹਿੱਸੇ ਤੋਂ ਇੱਕ ਝੁਨਝੁਨ ਦੀ ਆਵਾਜ਼ ਕੱਢ ਕੇ ਆਪਣੇ ਹੋਣ ਦਾ ਸੰਕੇਤ ਦਿੰਦਾ ਹੈ।
ਇਹ ਫਿਲੀਪਿਨ ਕੋਬਰਾ ਹੈ, ਜੋ ਕੋਬਰਾ ਪ੍ਰਜਾਤੀ ਦਾ ਸਭ ਤੋਂ ਜ਼ਹਿਰੀਲਾ ਸੱਪ ਹੈ। ਕੋਬਰਾ 3 ਮੀਟਰ ਦੂਰ ਤੋਂ ਹੀ ਆਪਣੇ ਸ਼ਿਕਾਰ 'ਤੇ ਜ਼ਹਿਰ ਸੁੱਟ ਸਕਦਾ ਹੈ, ਜਿਸ ਨਾਲ 30 ਮਿੰਟਾਂ ਅੰਦਰ ਮੌਤ ਹੋ ਸਕਦੀ ਹੈ।
ਇਨਲੈਂਡ ਤਾਈਪਾਨ ਦੁਨੀਆ ਦਾ ਸਭ ਦਾ ਜ਼ਹਿਰੀਲਾ ਸੱਪ ਹੈ। ਇਸ ਵਿੱਚ ਇੰਨਾ ਜ਼ਹਿਰ ਹੁੰਦਾ ਹੈ ਕਿ ਇਸ ਦੇ ਇੱਕ ਡੰਗ ਨਾਲ 100 ਇਨਸਾਨ ਤੇ ਢਾਈ ਲੱਖ ਚੂਹੇ ਮਰ ਸਕਦੇ ਹਨ।
ਇਹ ਈਸਟਰਨ ਬ੍ਰਾਊਨ ਸਨੇਕ ਹੈ ਜੋ ਖ਼ਾਸ ਕਰਕੇ ਆਸਟ੍ਰੇਲੀਆ ਵਿੱਚ ਪਾਇਆ ਜਾਣ ਵਾਲਾ ਬੇਹੱਦ ਜ਼ਹਿਰੀਲਾ ਸੱਪ ਹੈ। ਇਸ ਦੇ ਜ਼ਹਿਰ ਦਾ 14000ਵਾਂ ਹਿੱਸਾ ਵੀ ਇੱਕ ਇਨਸਾਨ ਨੂੰ ਮੌਤ ਦੇ ਘਾਟ ਉਤਾਰਨ ਲਈ ਕਾਫੀ ਹੈ।
ਬਲੂ ਕਰੈਤ ਦੱਖਣ-ਪੂਰਬ ਏਸ਼ੀਆ ਤੇ ਇੰਡੋਨੇਸ਼ੀਆ ਵਿੱਚ ਪਾਇਆ ਜਾਂਦਾ ਹੈ। ਇਸ ਵਿੱਚ ਕੋਬਰਾ ਦੇ ਮੁਕਾਬਲੇ 12 ਗੁਣਾ ਜ਼ਿਆਦਾ ਜ਼ਹਿਰ ਹੁੰਦਾ ਹੈ।