ਨਵੀਂ ਦਿੱਲੀ: ਅਮੇਜ਼ਨ ਜਲਦੀ ਹੀ ਆਪਣੇ ਪ੍ਰਾਈਮ ਮੈਂਬਰਸ ਨੂੰ ਖੁਸ਼ਖਬਰੀ ਦੇਣ ਵਾਲਾ ਹੈ। ਅਮੇਜ਼ਨ ਅੱਜ ਵਨ ਡੇਅ ਸ਼ਿਪਿੰਗ ਸੇਵਾ ਡਿਫਾਲਟ ਨਾਲ ਪ੍ਰਾਈਮ ਮੈਂਬਰਸ ਲਈ ਸ਼ੁਰੂਆਤ ਕਰ ਸਕਦੀ ਹੈ। ਪਹਿਲਾਂ ਗਾਹਕਾਂ ਨੂੰ ਪ੍ਰਾਈਮ ਡੇਅ ਸ਼ਿਪਿੰਗ ਦੋ ਦਿਨ ‘ਚ ਮਿਲਦੀ ਸੀ। ਇਸ ਬਾਰੇ ਕੰਪਨੀ ਦੇ ਇੱਕ ਅਧਿਕਾਰੀ ਨੇ ਕਿਹਾ, “ਅਸੀਂ ਕੰਮ ਕਰ ਰਹੇ ਪ੍ਰਾਈਮ ਟੂ ਡੇਅ ਸਰਵਿਸ ਨੂੰ ਪ੍ਰਾਈਮ ਵਨ ਡੇਅ ‘ਚ ਬਦਲਣ ‘ਤੇ ਕੰਮ ਕਰ ਰਹੇ ਹਾਂ।”


ਨਵੀਂ ਵਨ ਡੇਅ ਸ਼ਿਪਿੰਗ ਦਾ ਤਰੀਕਾ ਪੁਰਾਣੀ ਸ਼ੀਪਿੰਗ ਤਰੀਕੇ ਤੋਂ ਵੱਖਰਾ ਹੋਵੇਗਾ। ਪਹਿਲਾਂ ਇੱਕ ਦਿਨ ਦੇ ਅੰਦਰ ਜਾਂ ਉਸੇ ਦਿਨ ਸ਼ਿਪਿੰਗ ਲਈ ਘੱਟੋ ਘੱਟ 35 ਡਾਲਰ ਦੀ ਕੀਮਤ ਦੀ ਆਈਟਮ ਖਰੀਦਣੇ ਪੈਂਦੇ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ। ਇਸ ਦੇ ਲਈ ਤੁਹਾਡੇ ਕੋਲ ਸਿਰਫ ਪ੍ਰਾਈਮ ਮੈਂਬਰਸ਼ੀਪ ਸਬਸਕ੍ਰਿਪਸ਼ਨ ਦੀ ਲੋੜ ਪਵੇਗੀ।

ਅਮਰੀਕਾ ‘ਚ ਅਮੇਜ਼ਨ ਯੂਐਸ ਪੋਸਟਲ ਸਰਵਿਸ ਦਾ ਇਸਤੇਮਾਲ ਕਰੇਗੀ ਅਤੇ ਇਸ ਦੇ ਹੋਰ ਟ੍ਰਾਂਸਪੋਰਟੇਸ਼ਨ ਪਾਰਟਨਰ ਇੱਕ ਦਿਨ ‘ਚ ਸ਼ੀਪਿੰਗ ‘ਚ ਮਦਦ ਕਰੇਗੀ। ਜਿਸ ਨਾਲ ਪ੍ਰਾਈਮ ਮੈਂਬਰਸ ਨੂੰ ਇਹ ਸੁਵਿਧਾ ਮਿਲੇਗੀ। ਫਿਲਹਾਲ ਇਹ ਸੇਵਾ ਨਾਰਥ ਅਮਰੀਕਾ ‘ਚ ਸ਼ੁਰੂ ਹੋਵੇਗੀ, ਪਰ ਜਲਦੀ ਹੀ ਇਸ ਦਾ ਵਿਸਥਾਰ ਸਾਰੀ ਦੁਨੀਆ ‘ਚ ਕੀਤਾ ਜਾਵੇਗਾ।