ਨਵੀਂ ਦਿੱਲੀ: ਫਲਿਪਕਾਰਟ ਨੇ ਗ੍ਰੈਂਡ ਗੈਜੇਟ ਡੇਜ਼ ਸੇਲ ਦਾ ਆਪਣਾ ਪਲੇਟਫਾਰਮ ‘ਤੇ ਐਲਾਨ ਕਰ ਦਿੱਤਾ ਹੈ ਅਤੇ ਇਹ ਸੇਲ 28 ਅਪਰੈਲ ਤਕ ਚਲੇਗੀ। ਤਿੰਨ ਦਿਨਾਂ ਦੀ ਸੇਲ ‘ਚ ਯੂਜ਼ਰਸ ਇਲੈਕਟ੍ਰੋਨਿਕ ਪ੍ਰੋਡਕਟਸ ‘ਤੇ 80 ਫੀਸਦ ਤਕ ਦੀ ਛੂਟ ਹਾਸਲ ਕਰ ਸਕਦੇ ਹਨ। ਜਿਸ ‘ਚ ਐਕਸੇਸਰੀਜ਼ ਵੀ ਸ਼ਾਮਲ ਹਨ।
ਸੇਲ ਦੌਰਾਨ ਯੂਜ਼ਰਸ ਈਐਮਆਈ ਟ੍ਰਾਂਜੈਕਸ਼ਨ ‘ਤੇ 5% ਦਾ ਹੋਰ ਡਿਕਸਾਉਂਟ ਪ੍ਰਾਪਤ ਕਰ ਸਕਦੇ ਹਨ। ਇਸ ‘ਚ ICICI ਬੈਂਕ ਦਾ ਕ੍ਰੈਡਿਟ ਅਤੇ ਡੈਬਿਟ ਕਾਰਡ ਸ਼ਾਮਲ ਹੈ। ਸੇਲ ‘ਚ ਲੈਪਟੌਪ, ਪਾਵਰਬੈਂਕ, ਡੈਐਸਐਲਆਰ, ਟੈਬਲੇਟ, ਸਟੋਰੇਜ ਡਿਵਾਈਸ ਅਤੇ ਹੋਰ ਚੀਜਾਂ ਸ਼ਾਮਲ ਹਨ। ਜੇਕਰ ਲੈਪਟੌਪ ਦੀ ਗੱਲ ਕਰੀਏ ਤਾਂ ਇਸ ‘ਚ ਏਸਰ, ਆਸੁਸ, ਐਪਲ ਅਤੇ ਐਚਪੀ ਕੰਪਨੀਆਂ ਸ਼ਾਮਲ ਹਨ।
ਹੈਡਫੋਨ ਅਤੇ ਸਪੀਕਰ 349 ਰੁਪਏ ਦੀ ਕੀਮਤ ‘ਚ ਉਪਲੱਬਧ ਹਨ। ਬੋਟ ਬੇਸਹੇਡ 220 ਹੇਡਸੇਟ ਨੂੰ 549 ਰੁਪਏ ‘ਚ ਖਰੀਦੀਆਂ ਜਾ ਸਕਦਾ ਹੈ ਤਾਂ ਉਧਰ ਸਕਲਕੈਂਡੀ ਜਿਬ ਹੈਡਸੈੱਟ ਨੂੰ 599 ਰੁਪਏ ‘ਚ ਅਤੇ ਜੇਬੀਐਲ ਅਤੇ ਹੋਰ ਬ੍ਰਾਂਡਸ ਨੂੰ 2299 ਅਤੇ 2399 ਰੁਪਏ ‘ਚ ਖਰੀਦੀਆ ਜਾ ਸਕਦਾ ਹੈ।
ਇਸ ਦੌਰਾਨ ਯੂਜ਼ਰਸ 10,000mAh ਅਤੇ 20,000mAh ਦੇ ਪਾਵਰਬੈਂਕ 899 ਅਤੇ 1499 ਰੁਪਏ ‘ਚ ਖਰੀਦ ਸਕਦੇ ਹਨ। ਉਧਰ ਐਪਲ ਦੇ ਆਈਪੈਡ ਅਤੇ ਆਈਪੈਡ ਏਅਰ ਨੂੰ 34,900 ਅਤੇ 44,900 ਰੁਪਏ ‘ਚ ਮਿਲ ਰਿਹਾ ਹੈ।
ਫਲਿਪਕਾਰਟ ‘ਤੇ ਲੱਗੀ ਸੇਲ, ਇਨ੍ਹਾਂ ਪ੍ਰੋਡਕਸਟ ‘ਤੇ ਮਿਲ ਰਹੀ 80 ਫੀਸਦ ਛੂਟ
ਏਬੀਪੀ ਸਾਂਝਾ
Updated at:
27 Apr 2019 01:01 PM (IST)
ਫਲਿਪਕਾਰਟ ਨੇ ਗ੍ਰੈਂਡ ਗੈਜੇਟ ਡੇਜ਼ ਸੇਲ ਦਾ ਆਪਣਾ ਪਲੇਟਫਾਰਮ ‘ਤੇ ਐਲਾਨ ਕਰ ਦਿੱਤਾ ਹੈ ਅਤੇ ਇਹ ਸੇਲ 28 ਅਪਰੈਲ ਤਕ ਚਲੇਗੀ। ਤਿੰਨ ਦਿਨਾਂ ਦੀ ਸੇਲ ‘ਚ ਯੂਜ਼ਰਸ ਇਲੈਕਟ੍ਰੋਨਿਕ ਪ੍ਰੋਡਕਟਸ ‘ਤੇ 80 ਫੀਸਦ ਤਕ ਦੀ ਛੂਟ ਹਾਸਲ ਕਰ ਸਕਦੇ ਹਨ।
- - - - - - - - - Advertisement - - - - - - - - -