ਨਵੀਂ ਦਿੱਲੀ: ਚੀਨੀ ਹੈਂਡਸੇਟ ਮੇਕਰ ਸ਼ਿਓਮੀ ਨੇ ਐਲਾਨ ਕੀਤਾ ਹੈ ਕਿ ਉਹ ਇੱਕ ਨਵੇਂ ਹੈਂਡਸੈਟ ‘ਤੇ ਕੰਮ ਕਰ ਰਹੀ ਹੈ ਜਿਸ ‘ਚ ਕਵਾਲਕਾਮ ਸਨੈਪਡ੍ਰੈਗਨ ਪ੍ਰੋਸੈਸਰ ਦਿੱਤਾ ਜਾਵੇਗਾ। ਸ਼ਿਓਮੀ ਇੰਡੀਆ ਹੈਡ ਮਨੂੰ ਕੁਮਾਰ ਜੈਨ ਨੇ ਟਵੀਟ ਕਰ ਕਿਹਾ ਕਿ ਫੋਨ ‘ਚ ਲੇਟੇਸਟ ਕਵਾਲਕਾਮ ਸਨੈਪਡ੍ਰੈਗਨ 7 ਪ੍ਰੋਸੇਸਰ ਆਉਣ ਵਾਲੇ ਦੋ ਹਫਤਿਆਂ ‘ਚ ਦਿੱਤਾ ਜਾਵੇਗਾ।

ਕੰਪਨੀ ਨੇ ਪ੍ਰੋਸੇਸਰ ਦਾ ਖੁਲਾਸਾ ਨਹੀ ਕੀਤਾ। ਪਰ ਫੋਨ ‘ਚ ਹਾਲ ਹੀ ‘ਚ ਲੌਂਚ ਹੋਇਆ ਸਨੈਪਡ੍ਰੈਗਨ 730 ਜਾਂ ਫੇਰ ਸਨੈਪਡ੍ਰੈਗਨ 730G SoC ਦਿੱਤਾ ਜਾ ਸਕਦਾ ਹੈ। ਸੈਮਸੰਗ ਨੇ ਹਾਲ ਹੀ ‘ਚ ਗਲੈਕਸੀ ਏ80 ਲੌਂਚ ਕੀਤਾ ਸੀ ਜਿਸ ਚ’ ਕੁਝ ਅਜਿਹੇ ਹੀ ਫੀਚਰਸ ਦਿੱਤੇ ਗਏ ਸੀ।


ਸਿਓਮੀ ਨੇ ਹਾਲ ਹੀ ‘ਚ ਭਾਰਤ ‘ਚ ਦੋ ਨਵੇਂ ਹੈਂਡਸੈੱਟ ਲੌਂਚ ਕੀਤੇ ਹਨ ਜਿਨ੍ਹਾਂ ‘ਚ ਰੈਡਮੀ ਵਾਈ3 ਅਤੇ ਰੈਡਮੀ 7 ਹਨ। ਰੈਡਮੀ ਵਾਈ3 ਨੂੰ ਯੂਜ਼ਰਸ 30 ਅਪਰੈਲ ਤੋਂ ਖਰੀਦ ਸਕਦੇ ਹਨ। ਫੋਨ ਨੂੰ ਅਮੈਜਾਨ, ਮੀ.ਕੌਮ ਅਤੇ ਮੀ ਸਟੋਰਸ ਤੋਂ ਖਰੀਦੀਆ ਜਾ ਸਕਦਾ ਹੈ। ਫੋਨ ‘ਤੇ ਜੀਓ ਵੱਲੋਂ 2400 ਰੁਪਏ ਦਾ ਕੈਸ਼ਬੈਕ ਵੀ ਮਿਲ ਰਿਹਾ ਹੈ।