ਨਵੀਂ ਦਿੱਲੀ: ਸਮਾਰਟਫੋਨ ਬਣਾਉਣ ਵਾਲੀ ਕੰਪਨੀ ਸ਼ਿਓਮੀ ਹੁਣ ਸਮਾਰਟ ਲਾਈਫਸਟਾਈਲ ਪ੍ਰੋਡਕਸਟ ਨਾਲ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ ‘ਚ ਕੰਪਨੀ ਨੇ ਵਾਈਅਰਲੈੱਸ ਝਾੜੂ ਪੇਸ਼ ਕੀਤਾ ਹੈ। ਇਸ ਨਾਲ ਸੁਆਣੀਆਂ ਨੂੰ ਆਮ ਝਾੜੂ ਤੋਂ ਛੁਟਕਾਰਾ ਮਿਲ ਜਾਵੇਗਾ।


ਬੈਟਰੀ ਨਾਲ ਚੱਲਣ ਵਾਲੇ ਇਸ ਝਾੜੂ ਦੀ ਕੀਮਤ 1000 ਰੁਪਏ ਰੱਖੀ ਗਈ ਹੈ। ਇਸ ਦੀ ਸੇਲ ਕੰਪਨੀ ਕ੍ਰਾਉਡਫੰਡਿੰਗ ਪਲੇਟਫਾਰਮ ਤੋਂ ਕਰੇਗੀ। ਇਸ ‘ਚ ਦੋ ਬਰਸ਼ ਦਿੱਤੇ ਗਏ ਹਨ ਜਿਸ ‘ਚ 2000mAh ਦੀ ਬੈਟਰੀ ਦਿੱਤੀ ਗਈ ਹੈ।



ਕੰਪਨੀ ਦਾ ਦਾਅਵਾ ਹੈ ਕਿ ਇਹ ਬੈਟਰੀ ਸਿੰਗਲ ਚਾਰਜਿੰਗ ਨਾਲ ਦੋ ਘੰਟੇ ਲਗਾਤਾਰ ਚਲਦੀ ਹੈ ਜਿਸ ਦਾ ਵਜ਼ਨ ਮਹਿਜ਼ ਇੱਕ ਕਿਲੋ ਹੈ। ਝਾੜੂ ਦਾ ਡਾਈਮੈਂਸ਼ਨ 270mm x 170mm ਹੈ। ਇਸ ਨੂੰ ਕਿਸੇ ਵੀ ਦਿਸ਼ਾ ‘ਚ ਘੁੰਮਾਇਆ ਜਾ ਸਕਦਾ ਹੈ। ਕੰਪਨੀ ਇਸ ਤੋਂ ਪਹਿਲਾਂ ਵੀ ਵੈਕਿਊਮ ਕਲੀਨਰ ਦੇ ਕਈ ਮਾਡਲ ਗਲੋਬਲ ਮਾਰਕਿਟ ‘ਚ ਪੇਸ਼ ਕਰ ਚੁੱਕੀ ਹੈ। ਝਾੜੂ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ ਸਿਰਫ 600 ਰੁਪਏ ਹੈ।