ਨਵੀਂ ਦਿੱਲੀ: ਐਡੋਬ ਵੱਲੋਂ ਕੀਤੇ ਗਏ 2019 ਬ੍ਰਾਂਡ ਕੰਟੈਂਟ ਸਰਵੇ ਵਿੱਚ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਭਾਰਤੀ ਰੋਜ਼ਾਨਾ 10 ਘੰਟੇ ਤੋਂ ਵੀ ਵੱਧ ਸਮਾਂ ਸਮਾਰਟਫੋਨ, ਲੈਪਟੌਪ, ਟੈਬਲੇਟ 'ਤੇ ਬਿਤਾਉਂਦੇ ਹਨ। ਇਸ ਰਿਪੋਰਟ ਮੁਤਾਬਕ 18 ਤੋਂ 34 ਸਾਲ ਦੇ ਲੋਕ ਯੂਟਿਊਬ ‘ਤੇ ਜ਼ਿਆਦਾ ਯਕੀਨ ਕਰਦੇ ਹਨ। ਜਦਕਿ ਬਜ਼ੁਰਗ ਲੋਕ ਫੇਸਬੁੱਕ ‘ਤੇ ਜ਼ਿਆਦਾ ਵਿਸ਼ਵਾਸ ਕਰਦੇ ਹਨ। ਇਹ ਸਰਵੇਖਣ ਇੱਕ ਹਜ਼ਾਰ ਅਜਿਹੇ ਲੋਕਾਂ ‘ਤੇ ਕੀਤਾ ਗਿਆ ਜਿਨ੍ਹਾਂ ਕੋਲ ਘੱਟੋ-ਘੱਟ ਇੱਕ ਡਿ਼ੀਟਲ ਡਿਵਾਈਸ ਹੈ।


ਐਡੋਬ ਦੇ ਸਰਵੇ ਮੁਤਾਬਕ ਦੋ ਤਿਹਾਈ ਗਾਹਕ ਇਕੱਠੇ ਦੋ ਡਿਵਾਇਸ ਇਸਤੇਮਾਲ ਕਰਦੇ ਹਨ। ਯੂਜ਼ਰਸ ਸਾਰੇ ਡਿਵਾਈਸ ‘ਤੇ ਕੁੱਲ ਮਿਲਾਕੇ 10 ਘੰਟੇ ਬਿਤਾਉਂਦੇ ਹਨ। ਦੇਸ਼ ‘ਚ 40 ਕਰੋੜ ਲੋਕ ਹਮੇਸ਼ਾ ਅਜਿਹੇ ਭਰੋਸੇਮੰਦ ਬ੍ਰਾਂਡ ਖਰੀਦਣਾ ਪਸੰਦ ਕਰਦੇ ਹਨ ਜੋ ਗਾਹਕਾਂ ਦੀ ਪ੍ਰਾਈਵੇਸੀ ਦਾ ਸਨਮਾਨ ਕਰਦੇ ਹਨ।

ਸ਼ਰਵੇ ‘ਚ ਸ਼ਾਮਲ 69% ਲੋਕ ਆਨਲਾਈਨ ਮਾਰਕਿਟ ‘ਚ ਸ਼ੌਪਿੰਗ ਕਰਨਾ ਪਸੰਦ ਕਰਦੇ ਹਨ ਜਦਕਿ 49 % ਕਿਸੇ ਖਾਸ ਬ੍ਰਾਂਡ ਦੀ ਵੈੱਬਸਾਈਟ ਤੋਂ ਸ਼ੌਪਿੰਗ ਕਰਦੇ ਹਨ। 31% ਯੂਜ਼ਰਸ ਦਾ ਮੰਨਣਾ ਹੈ ਕਿ ਉਹ ਆਨਲਾਈਨ ਦੀ ਥਾਂ ਦੁਕਾਨਾਂ ‘ਤੇ ਜਾ ਕੇ ਖਰੀਦਾਰੀ ਕਰਦੇ ਹਨ।