ਨਵੀਂ ਦਿੱਲੀ: ਸੋਨੀ ਨੂੰ ਦੁਨੀਆ ਭਰ ‘ਚ ਬਿਹਤਰੀਨ ਟੀਵੀ ਸੈੱਟ ਬਣਾਉਣ ਲਈ ਜਾਣਿਆ ਜਾਂਦਾ ਹੈ। ਕੰਪਨੀ ਆਪਣੀ Master Series, Bravia Series ਦੇ ਨਾਲ ਹੀ OLED ਤੇ ਸਮਾਰਟ ਐਂਡ੍ਰਾਈਡ ਟੀਵੀ ਨਾਲ ਮਾਰਕਿਟ ਲੀਡਰ ਬਣੀ ਹੋਈ ਹੈ। ਕੰਪਨੀ ਇਸ ਪੋਜੀਸ਼ਨ ਨੂੰ ਬਰਕਰਾਰ ਰੱਖਣ ਲਈ ਆਪਣੇ 2019 ਦੇ ਟੀਵੀ ਲਾਈਨਅੱਪ ਨੂੰ ਰਿਲੀਜ਼ ਕਰਨ ਲਈ ਤਿਆਰ ਹੈ।


ਕੰਪਨੀ ਨੇ ਆਪਣੇ ਲੈਟੇਸਟ ਟੀਵੀ ਦੀ ਕੀਮਤ ਦੀ ਜਾਣਕਾਰੀ ਤੇ ਕੁਝ ਫੀਚਰਸ ਨੂੰ ਸ਼ੇਅਰ ਕੀਤਾ ਹੈ। ਕੰਪਨੀ ਦੇ 8K-ਕੈਪੇਬਲ ਮਾਸਟਰ ਸੀਰੀਜ਼ ਦੇ Z95 ਦੇ 85 ਇੰਚ ਵਾਲੇ ਟੀਵੀ ਦੀ ਕੀਮਤ 13,000 ਡਾਲਰ ਯਾਨੀ ਕਰੀਬ 9 ਲੱਖ ਰੁਪਏ ਹੋਵੇਗਾ। ਜਦਕਿ ਜੂਨ ‘ਚ ਲੌਂਚ ਹੋਣ ਵਾਲੇ 98 ਇੰਚ ਵਾਲੇ ਟੀਵੀ ਦੀ ਕੀਮਤ 70,000 ਡਾਲਰ ਯਾਨੀ ਕਰੀਬ 48 ਲੱਖ ਰੁਪਏ ਹੈ।



ਇਸ ਟੀਵੀ ਦੀ ਖਾਸ ਗੱਲ ਹੈ ਕਿ ਟੀਵੀ ਸੈਮਸੰਗ ਦੇ 100,000 ਡਾਲਰ ਕਰੀਬ 70 ਲੱਖ ਰੁਪਏ ਵਾਲੇ K900 ਦੇ ਮੁਕਾਬਲੇ ਸਸਤਾ ਹੈ। Z9G ਵਰਚੂਐਲਟੀ ਵਾਲੇ ਇਸ ਫੋਨ ‘ਚ ਇਨਵੈਸਟ ਕਰਨ ਵਾਲੇ ਬਾਇਰਸ ਨੂੰ 8K ਐਕਸਪੀਰੀਅੰਸ ਮਿਲੇਗਾ। ਅਜਿਹੇ ‘ਚ ਖਰੀਦਦਾਰਾਂ ਨੂੰ ਅਫੌਰਡੇਬਲ ਰੇਂਜ ਵੀ ਮਿਲੇਗੀ, ਪਰ ਇਸ ‘ਚ 4K ਨਾਲ ਸਮਝੌਤਾ ਕਰੇਗਾ। ਮਾਸਟਰ ਸੀਰੀਜ A9G ਦੀ ਕੀਮਤ ਓਐਲਈਡੀ ਲਾਈਨਅੱਪ ਦੀ ਸ਼ੁਰੂਆਤੀ ਕੀਮਤ ਪਿਛਲੇ ਸਾਲ ਦੇ A8F ਤੋਂ ਕੀਤੇ ਜ਼ਿਆਦਾ ਹੈ।

Z9G ਸੀਰੀਜ ਦੀ ਸ਼ੁਰੂਆਤੀ ਕੀਮਤ 55 ਇੰਚ ਦੇ ਟੀਵੀ ਦੇ ਲਈ 2.4 ਲੱਖ ਰੁਪਏ ਤੇ 77 ਇੰਚ ਲਈ 5.5 ਲੱਖ ਰੁਪਏ ਰੱਖੀ ਗਈ ਹੈ। ਇਸ ਸੀਰੀਜ਼ ‘ਚ ਟੀਵੀ ‘ਚ ਪਿਕਚਰ ਪ੍ਰੋਸੈਸਰ ਐਕਸ1 ਅਲਟੀਮੇਟ ਚਿਪ ਦਿੱਤਾ ਗਿਆ ਹੈ। ਟੀਵੀ ‘ਚ ਐਪਲ ਸੈਂਟ੍ਰਿਕ ਡਿਵਾਈਸੇਜ਼ ਲਈ ਹੋਮਕਿੱਟ ਸਪੋਰਟ ਵੀ ਦਿੱਤਾ ਗਿਆ ਹੈ। ਇਸ ਰੇਂਜ ਨੂੰ ਮਈ ਤੇ ਜੂਨ ਤਕ ਉਪਲੱਬਧ ਕੀਤਾ ਜਾਵੇਗਾ।

iframe width="637" height="416" src="https://www.youtube.com/embed/hjuVxJGmgx4" frameborder="0" allow="accelerometer; autoplay; encrypted-media; gyroscope; picture-in-picture" allowfullscreen>

ਇਨ੍ਹਾਂ ‘ਚ ਅਕਾਸਟਿਕ ਸਰਫੇਸਡ ਆਡੀਓ ਵੀ ਇਨ੍ਹਾਂ ਟੀਵੀ ‘ਚ ਦਿੱਤਾ ਗਿਆ ਹੈ। ਇਸ ਨਾਲ ਟੀਵੀ ਦਾ ਡਿਸਪਲੇ ਹੀ ਸਪੀਕਰ ਦੀ ਤਰ੍ਹਾਂ ਕੰਮ ਕਰਦਾ ਹੈ।