ਨਵੀਂ ਦਿੱਲੀ: ਨੋਕੀਆ 9 ਪਯੂਰਵਿਯੂ ਇਸ ਸਾਲ ਸਭ ਤੋਂ ਜ਼ਿਆਦਾ ਉੜੀਕਿਆ ਜਾ ਰਿਹਾ ਸਮਾਰਟਪੋਨ ਹੈ ਅਤੇ ਸਭ ਦੀਆਂ ਨਜ਼ਰਾਂ ਇਸ ਦੇ 5 ਲੈਂਸ ਵਾਲੇ ਕੈਮਰੇ ‘ਤੇ ਹਨ। ਪਰ ਇੱਕ ਯੂਜ਼ਰ ਨੇ ਟਵਿਟਰ ‘ਤੇ ਹਾਈਲਾਈਟ ਕਰ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਫੋਨ ਦੇ ਫਿੰਗਰਪ੍ਰਿੰਟ ਨੂੰ ਆਸਾਨੀ ਨਾਲ ਬੇਵਕੁਫ ਬਣਾਇਆ ਜਾ ਸਕਦਾ  ਹੈ।

ਨੋਕੀਆ 9 ਪਯੂਰਵਿਯੂ ਇੰਨ ਡਿਸਪਲੇ ਫਿੰਗਰਪ੍ਰਿੰਟ ਦੇ ਨਾਲ ਆਉਂਦਾ ਹੈ, ਪਰ ਹੁਣ ਫੋਨ ਕਿਸੇ ਵੀ ਫਿੰਗਰਪ੍ਰਿੰਟ ਨਾਲ ਖੁਲ੍ਹ ਰਿਹਾ ਹੈ। ਸਿਰਫ ਫਿੰਗਰਪ੍ਰਿੰਟ ਹੀ ਨਹੀ ਫੋਨ ਇੱਕ ਚੂਇੰਗਮ ਪੈਕੇਟ ਦੀ ਮਦਦ ਨਾਲ ਵੀ ਖੁੱਲ੍ਹ ਰਿਹਾ ਹੈ। ਜਿਸ ਦੀ ਵੀਡੀਓ ਇੱਕ ਟਵਿਟਰ ਯੂਜ਼ਰ ਨੇ ਸ਼ੇਅਰ ਕੀਤੀ ਹੈ ਅਤੇ ਨਲਾ ਹੀ ਪੋਸਟ ਵੀ ਲਿਖੀ ਹੈ।


HMD ਗਲੋਬਲ ਨੇ ਇਸ ਮਾਮਲੇ ‘ਚ ਅਜੇ ਤਕ ਬਿਆਨ ਨਹੀ ਦਿਤਾ। ਨੋਕੀਆ 9 ਪਯੂਰਵਿਯੂ ਵੀ ਅਜੇ ਤਕ ਭਾਰਤ ‘ਚ ਲੌਂਚ ਨਹੀ ਹੋਇਆ ਹੈ। ਪਰ ਜੇਕਰ ਫੋਨ ਭਾਰਤ ‘ਚ ਆਉਂਦਾ ਹੈ ਤਾਂ ਇਸ ਦੀ ਕੀਮਤ ਕਰੀਬ 50,700 ਰੁਪਏ ਤਕ ਹੋ ਸਕਦੀ ਹੈ।



ਕੈਮਰੇ ਦੇ ਮਾਮਲੇ ‘ਚ ਫੋਨ ਦੇ ਪਿੱਛੇ 12 ਮੈਗਾਪਿਕਸਲ ਦੇ 5 ਸੈਂਸਰਸ ਦਿੱਤੇ ਜਾ ਸਕਦੇ ਹਨ। ਇਨ੍ਹਾਂ ‘ਚ ਕਾਰਲ ਜੇਸ ਲੈਂਸ ਅਤੇ ਲਕਸ ਕੈਪੇਸਿਟਰ ਕੈਮਰਾ ਕੰਟ੍ਰੋਲ ਚਿਪ ਦਾ ਇਸਤੇਮਾਲ ਕੀਤਾ ਗਿਆਂ ਹੈ ਜਿਸ ਦੀ ਮਦਦ ਨਾਲ ਪੰਜੋਂ ਕੈਮਰੇ ਇੱਕਠੇ ਕੰਮ ਕਰਨਗੇ।