Skin Care Tips: ਖੂਬਸੂਰਤ ਚਿਹਰਾ ਬਣਾਉਣ ਲਈ ਜ਼ਿਆਦਾਤਰ ਕੁੜੀਆਂ ਨਵੇਂ-ਨਵੇਂ ਪ੍ਰਡੋਕਟਸ ਦੀ ਵਰਤੋਂ ਕਰਦੀਆਂ ਹਨ। ਕੁਝ ਕੁੜੀਆਂ ਅਜਿਹੀਆਂ ਹਨ ਜੋ ਡਾਕਟਰੀ ਇਲਾਜ ਦੀ ਵੀ ਮਦਦ ਲੈਂਦੀਆਂ ਹਨ। ਅਜਿਹੇ 'ਚ ਜ਼ਿਆਦਾਤਰ ਲੜਕੀਆਂ ਗਰਮੀਆਂ 'ਚ ਆਪਣੇ ਚਿਹਰੇ 'ਤੇ ਬਲੀਚ ਦੀ ਵਰਤੋਂ ਕਰਦੀਆਂ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਗਰਮੀਆਂ ਵਿੱਚ ਬਲੀਚ ਦੀ ਵਰਤੋਂ ਕਰਨਾ ਚਿਹਰੇ ਲਈ ਸਹੀ ਹੈ ਜਾਂ ਨਹੀਂ? ਜੇਕਰ ਤੁਸੀਂ ਵੀ ਨਹੀਂ ਜਾਣਦੇ ਤਾਂ ਇਹ ਖਬਰ ਤੁਹਾਡੇ ਲਈ ਹੈ।


ਅੱਜ ਅਸੀਂ ਤੁਹਾਨੂੰ ਗਰਮੀਆਂ ਵਿੱਚ ਬਲੀਚ ਦੀ ਵਰਤੋਂ ਕਰਨ ਬਾਰੇ ਦੱਸਾਂਗੇ। ਜੇਕਰ ਤੁਸੀਂ ਗਰਮੀਆਂ ਦੇ ਮੌਸਮ 'ਚ ਬਲੀਚ ਦੀ ਵਰਤੋਂ ਕਰਦੇ ਹੋ ਤਾਂ ਤੇਜ਼ ਧੁੱਪ ਕਰਕੇ ਸਕਿਨ 'ਤੇ ਜਲਣ ਹੋ ਸਕਦੀ ਹੈ। ਕਿਉਂਕਿ ਬਲੀਚ ਵਿੱਚ ਕਈ ਤਰ੍ਹਾਂ ਦੇ ਕੈਮੀਕਲ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਬਲੀਚ ਸਕਿਨ ਤੋਂ ਕੁਦਰਤੀ ਨਮੀ ਨੂੰ ਖੋਹ ਸਕਦੀ ਹੈ, ਜਿਸ ਕਰਕੇ ਚਿਹਰੇ ਦੀ ਸਕਿਨ ਲਾਲ ਅਤੇ ਖੁਸ਼ਕ ਹੋ ਸਕਦੀ ਹੈ। ਇੰਨਾ ਹੀ ਨਹੀਂ ਜੇਕਰ ਤੁਸੀਂ ਗਰਮੀ ਦੇ ਮੌਸਮ 'ਚ ਬਲੀਚ ਦੀ ਵਰਤੋਂ ਕਰਦੇ ਹੋ ਤਾਂ ਕੁਝ ਮਾਮਲਿਆਂ 'ਚ ਇਸ ਨਾਲ ਸਕਿਨ 'ਤੇ ਕਾਲੇ ਧੱਬੇ ਜਾਂ ਪੈਚ ਪੈ ਸਕਦੇ ਹਨ।


ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਜੇਕਰ ਤੁਹਾਡੀ ਸਕਿਨ ਸੰਵੇਦਨਸ਼ੀਲ ਹੈ ਤਾਂ ਤੁਹਾਨੂੰ ਗਰਮੀਆਂ 'ਚ ਬਲੀਚ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਇਹ ਸੈਂਸੀਟਿਵ ਸਕਿਨ ਨੂੰ ਜਲਦੀ ਨੁਕਸਾਨ ਪਹੁੰਚਾ ਸਕਦਾ ਹੈ। ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਬਲੀਚ ਤੋਂ ਐਲਰਜੀ ਹੋ ਸਕਦੀ ਹੈ, ਇਸ ਵਿਚ ਮੌਜੂਦ ਰਸਾਇਣ ਸੋਜ ਅਤੇ ਖੁਜਲੀ ਵਰਗੀਆਂ ਪ੍ਰਤੀਕ੍ਰਿਆਵਾਂ ਦਾ ਕਾਰਨ ਬਣ ਸਕਦੇ ਹਨ। ਜਾਣਕਾਰੀ ਮੁਤਾਬਕ ਜੇਕਰ ਗਰਮੀਆਂ 'ਚ ਬਲੀਚ ਦੀ ਜ਼ਿਆਦਾ ਵਰਤੋਂ ਕੀਤੀ ਜਾਵੇ ਤਾਂ ਇਸ ਨਾਲ ਚਮੜੀ ਦੇ ਕੈਂਸਰ ਦਾ ਖਤਰਾ ਵਧ ਸਕਦਾ ਹੈ।


ਇਹ ਵੀ ਪੜ੍ਹੋ: Vegetables health benefits: ਛਿੱਲੜਾਂ ਸਣੇ ਬਣਾਓ ਇਹ ਸਬਜ਼ੀਆਂ, ਮਿਲਣਗੇ ਭਰਪੂਰ ਪੌਸ਼ਟਿਕ ਤੱਤ...


ਬਲੀਚ 'ਚ ਕਈ ਤਰ੍ਹਾਂ ਦੇ ਕੈਮੀਕਲ ਪਾਏ ਜਾਂਦੇ ਹਨ, ਜੋ ਸਕਿਨ ਨੂੰ ਡਲ ਬਣਾਉਂਦੇ ਹਨ। ਬਲੀਚ ਦੀ ਵਰਤੋਂ ਨਾਲ ਕਈ ਤਰ੍ਹਾਂ ਦੀਆਂ ਸਕਿਨ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਗਰਮੀ ਦੇ ਮੌਸਮ 'ਚ ਬਲੀਚ ਦੀ ਵਰਤੋਂ ਕਰਦੇ ਹੋ ਤਾਂ ਇਸ ਨਾਲ ਸਕਿਨ 'ਤੇ ਜਲਣ ਵਰਗੀ ਸਮੱਸਿਆਵਾਂ ਹੋ ਸਕਦੀਆਂ ਹਨ। ਬਹੁਤ ਸਾਰੀਆਂ ਔਰਤਾਂ ਨੂੰ ਪਤਾ ਲੱਗਦਾ ਹੈ ਕਿ ਜਦੋਂ ਉਹ ਬਲੀਚ ਦੀ ਵਰਤੋਂ ਕਰਦੀਆਂ ਹਨ ਤਾਂ ਉਨ੍ਹਾਂ ਦੀ ਸਕਿਨ ਖੁਸ਼ਕ ਹੋ ਜਾਂਦੀ ਹੈ। ਜੇਕਰ ਕੋਈ ਬਲੀਚ ਦੀ ਵਰਤੋਂ ਕਰਨ ਤੋਂ ਬਾਅਦ ਤੇਜ਼ ਧੁੱਪ ਵਿੱਚ ਜਾਂਦਾ ਹੈ, ਤਾਂ ਉਸਦੀ ਸਕਿਨ ਕਾਲੀ ਪੈ ਸਕਦੀ ਹੈ ਅਤੇ ਚਿਹਰੇ 'ਤੇ ਮੁਹਾਸੇ ਹੋਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ।


ਜੇਕਰ ਤੁਸੀਂ ਬਲੀਚ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ ਆਪਣੇ ਹੱਥਾਂ 'ਤੇ ਲਗਾਓ ਅਤੇ ਚਿਹਰੇ 'ਤੇ ਲਗਾਉਣ ਤੋਂ ਪਹਿਲਾਂ 10 ਤੋਂ 15 ਮਿੰਟ ਤੱਕ ਇੰਤਜ਼ਾਰ ਕਰੋ। 30 ਮਿੰਟ ਬਾਅਦ ਆਪਣੇ ਹੱਥਾਂ ਨੂੰ ਦੇਖੋ, ਜੇਕਰ ਤੁਹਾਡੇ ਹੱਥਾਂ 'ਤੇ ਕੋਈ ਇਨਫੈਕਸ਼ਨ ਹੁੰਦਾ ਹੈ ਤਾਂ ਇਸ ਦੀ ਵਰਤੋਂ ਨਾ ਕਰੋ। ਇਸ ਤੋਂ ਇਲਾਵਾ ਧਿਆਨ ਰੱਖੋ ਕਿ ਬਲੀਚ ਲਗਾਉਣ ਤੋਂ ਬਾਅਦ ਤੁਹਾਨੂੰ ਕੁਝ ਦਿਨਾਂ ਲਈ ਧੁੱਪ ਅਤੇ ਪ੍ਰਦੂਸ਼ਣ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਪ੍ਰਦੂਸ਼ਣ ਦਾ ਚਮੜੀ 'ਤੇ ਵੀ ਬੁਰਾ ਅਸਰ ਪੈਂਦਾ ਹੈ।


ਇਹ ਵੀ ਪੜ੍ਹੋ: Health Tips- ਇਸ ਸਬਜ਼ੀ ਵਿਚ ਸਭ ਤੋਂ ਵੱਧ ਪੌਸ਼ਟਿਕ ਤੱਤ, ਕਈ ਬਿਮਾਰੀਆਂ ਨੂੰ ਵੀ ਜੜ੍ਹੋਂ ਖਤਮ ਕਰਨ ਦੀ ਹੈ ਤਾਕਤ