Benefits of Swiss Chard: ਅੱਜ ਅਸੀਂ ਤੁਹਾਨੂੰ ਇਕ ਅਜਿਹੀ ਹੀ ਹਰੀ ਪੱਤੇਦਾਰ ਸਬਜ਼ੀ ਬਾਰੇ ਦੱਸਣ ਜਾ ਰਹੇ ਹਾਂ ਜਿਸ ਵਿਚ ਸਭ ਤੋਂ ਵੱਧ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਦਾ ਨਾਂ ਸਵਿਸ ਚਾਰਡ (swiss chard) ਹੈ। ਇਹ ਪਾਲਕ ਦੀ ਹੀ ਇਕ ਕਿਸਮ ਹੈ। ਇਸ ਨੂੰ ਰਸ ਪਾਲਕ ਦੇ ਨਾਲ ਵੀ ਜਾਣਿਆ ਜਾਂਦਾ ਹੈ। ਇਸ ਨੂੰ ਸਿਹਤ ਲਈ ਪੌਸ਼ਟਿਕ ਤੱਤਾਂ ਦਾ ਖਜਾਨਾ ਮੰਨਿਆ ਜਾਂਦਾ ਹੈ।
ਇਸ ਦੇ ਨਾਂ ਤੋਂ ਤੁਹਾਨੂੰ ਸ਼ਾਇਦ ਲੱਗ ਰਿਹਾ ਹੋਵੇ ਕਿ ਇਸ ਦਾ ਸੰਬੰਧ ਸਿਵਟਜ਼ਰਲੈਂਡ ਨਾਲ ਹੈ। ਪਰ ਇਸ ਦਾ ਸਵਿਟਜ਼ਰਲੈਂਡ ਨਾਲ ਕੋਈ ਸੰਬੰਧ ਨਹੀਂ। ਇਸ ਨੂੰ ਕਿਤੇ ਵੀ ਉਗਾਇਆ ਜਾ ਸਕਦਾ ਹੈ। ਇਸ ਦਾ ਤਣਾ ਮੋਟਾ ਅਤੇ ਚਿੱਟਾ ਹੁੰਦਾ ਹੈ ਅਤੇ ਪੱਤੇ ਹਰੇ ਲਾਲ ਹੁੰਦੇ ਹਨ।
ਪੌਸ਼ਟਿਕ ਤੱਤ
ਇਕ ਕੱਪ ਸਵਿਸ ਚਾਰਡ ਵਿਚ 3.3 ਗ੍ਰਾਮ ਪ੍ਰੋਟੀਨ, 7 ਗ੍ਰਾਮ ਕਾਰਬੋਹਾਈਡਰੇਟ ਅਤੇ 3.7 ਗ੍ਰਾਮ ਫਾਈਬਰ ਹੁੰਦਾ ਹੈ। ਇਸ ਦੇ ਨਾਲ ਹੀ ਇਸ 'ਚ ਵਿਟਾਮਿਨ ਕੇ, ਵਿਟਾਮਿਨ ਸੀ, ਵਿਟਾਮਿਨ ਏ, ਮੈਗਨੀਸ਼ੀਅਮ, ਕਾਪਰ, ਮੈਂਗਨੀਜ਼, ਆਇਰਨ, ਵਿਟਾਮਿਨ ਈ, ਪੋਟਾਸ਼ੀਅਮ, ਕੈਲਸ਼ੀਅਮ ਸਮੇਤ ਕਈ ਤਰ੍ਹਾਂ ਦੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਸ ਵਿਚ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਤੱਤ ਵੀ ਪਾਏ ਜਾਂਦੇ ਹਨ।
ਸਿਹਤ ਲਈ ਲਾਭ
ਪੇਟ ਲਈ
ਸਵਿਸ ਚਾਰਡ ਪੇਟ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਵਿਚ ਭਰਪੂਰ ਮਾਤਰਾ ਵਿਚ ਫਾਇਬਰ ਪਾਇਆ ਜਾਂਦਾ ਹੈ, ਜੋ ਕਿ ਸਾਡੇ ਪੇਟ ਲਈ ਬਹੁਤ ਚੰਗਾ ਹੁੰਦਾ ਹੈ। ਇਹ ਸਾਡੀ ਪਾਚਨ ਕਿਰਿਆ ਨੂੰ ਵੀ ਮਜ਼ਬੂਤ ਕਰਦਾ ਹੈ। ਇਹ ਮੈਟਾਬੋਲਿਜ਼ਮ ਨੂੰ ਵਧਾਉਣ ਵਿਚ ਵੀ ਮਦਦਗਾਰ ਹੁੰਦਾ ਹੈ।
ਹੱਡੀਆਂ ਲਈ
ਸਵਿਸ ਚਾਰਡ ਨੂੰ ਹੱਡੀਆਂ ਲਈ ਵੀ ਲਾਭਕਾਰੀ ਮੰਨਿਆ ਜਾਂਦਾ ਹੈ। ਇਸਦਾ ਸੇਵਨ ਕਰਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ ਵਿਚ ਵਿਟਾਮਿਨ K1 ਹੁੰਦਾ ਹੈ ਜੋ ਇੱਕ ਚਰਬੀ ਵਿੱਚ ਘੁਲਣਸ਼ੀਲ ਵਿਟਾਮਿਨ ਹੈ। ਇਹ ਸਾਡੀਆਂ ਹੱਡੀਆਂ ਲਈ ਬਹੁਤ ਸਿਹਤਮੰਦ ਹੁੰਦਾ ਹੈ। ਇਸਦਾ ਸੇਵਨ ਕਰਨ ਨਾਲ ਓਸਟੀਓਪੋਰੋਸਿਸ ਦਾ ਖ਼ਤਰਾ ਵੀ ਘੱਟ ਹੋਵੇਗਾ।
ਦਿਲ ਲਈ ਫਾਇਦੇਮੰਦ
ਸਵਿਸ ਚਾਰਡ ਸਾਡੇ ਦਿਲ ਦੀ ਸਿਹਤ ਲਈ ਵੀ ਲਾਭਕਾਰੀ ਹੁੰਦਾ ਹੈ। ਇਹ ਦਿਲ ਦੀ ਸੋਜ ਦੇ ਜੋਖ਼ਮ ਨੂੰ ਘੱਟ ਕਰਦਾ ਹੈ। ਇਸ ਦੇ ਨਾਲ ਹੀ ਇਹ ਖਰਾਬ ਕੋਲੈਸਟ੍ਰਾਲ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ। ਇਸ ਦਾ ਸੇਵਨ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।
ਸ਼ੂਗਰ ਲਈ
ਸਵਿਸ ਚਾਰਡ ਸ਼ੂਗਰ ਦੇ ਮਰੀਜ਼ਾ ਲਈ ਵੀ ਬਹੁਤ ਫ਼ਾਇਦਮੰਦ ਹੈ। ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਘੱਟ ਕਰਨ ਵਿਚ ਮਦਦਗਾਰ ਹੁੰਦਾ ਹੈ। ਇਸ ਵਿਚ ਅਲਫ਼ਾ ਲਿਪੋਇਕ ਐਸਿਡ ਹੁੰਦਾ ਹੈ ਜੋ ਇਨਸੁਲਿਨ ਪ੍ਰਤੀਰੋਧ ਨੂੰ ਘਟਾਉਂਦਾ ਹੈ।
ਭਾਰ ਘੱਟ ਕਰਨ ਲਈ
ਜਿਨ੍ਹਾਂ ਦਾ ਭਾਰ ਵਧੇਰੇ ਹੈ, ਉਹ ਵੀ ਸਵਿਸ ਚਾਰਡ ਦਾ ਸੇਵਨ ਕਰ ਸਕਦੇ ਹਨ। ਇਹ ਭਾਰ ਘਟਾਉਣ ਵਿਚ ਮਦਦਗਾਰ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਸਾਡੇ ਸਰੀਰ ਨੂੰ ਪੋਸ਼ਕ ਤੱਤ ਤਾਂ ਪੂਰੇ ਮਿਲਦੇ ਹਨ ਪਰ ਇਹ ਛੇਤੀ ਭੁੱਖ ਨਹੀਂ ਲੱਗਣ ਦਿੰਦਾ।
Disclaimer: (ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ 'ਤੇ ਅਧਾਰਿਤ ਹਨ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।)