ਡਾਈਬਿਟੀਜ਼ ਲਾਈਫਸਟਾਈਲ 'ਚ ਹੋਣ ਵਾਲੇ ਰੋਗਾਂ 'ਚੋਂ ਇੱਕ ਹੈ। ਇਸ ਵਿੱਚ ਸ਼ੂਗਰ ਲੇਵਲ ਵਧ ਜਾਂਦਾ ਹੈ। ਬਲੱਡ ਸ਼ੂਗਰ ਅਨਕੰਟਰੋਲ ਹੋਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਇਸ ਤੋਂ ਬਚਣ ਲਈ ਸਭ ਤੋਂ ਪਹਿਲਾਂ ਆਪਣੀ ਡਾਈਟ 'ਤੇ ਧਿਆਨ ਦੇਣਾ ਪੈਂਦਾ ਹੈ। ਅਕਸਰ ਲੋਕ ਕਿਸੇ ਵੀ ਬਿਮਾਰੀ ਦਾ ਇਲਾਜ ਘਰੇਲੂ ਨੁਸਖ਼ਿਆਂ ਤੋਂ ਸ਼ੁਰੂ ਕਰਦੇ ਹਨ। ਹੁਣ ਅਸੀਂ ਤੁਹਾਨੂੰ ਦੱਸਾਂਗੇ ਹਰ ਭਾਰਤੀ ਰਸੋਈ 'ਚ ਆਸਾਨੀ ਨਾਲ ਮਿਲਣ ਵਾਲੀ ਇੱਕ ਚੀਜ਼ ਜੋ ਬਲੱਡ ਸ਼ੂਗਰ ਲੇਵਲ ਨੂੰ ਕੰਟਰੋਲ ਕਰਨ 'ਚ ਮਦਦ ਕਰਦੀ ਹੈ।
ਡਾਈਬਿਟੀਜ਼ 'ਤੇ ਕੰਟਰੋਲ ਕਰਨ ਲਈ ਉਹ ਚੀਜ਼ ਹਿੰਗ ਹੈ। ਹਿੰਗ ਖਾਣੇ 'ਚ ਫਲੇਵਰ ਜੋੜਨ ਦੇ ਨਾਲ-ਨਾਲ ਸਿਹਤ ਨੂੰ ਵੀ ਕਈ ਫਾਇਦੇ ਦਿੰਦੀ ਹੈ। ਹਿੰਗ ਐਂਟੀਬਾਓਟੀਕਸ ਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਆਯੂਰਵੇਦ 'ਚ ਹਿੰਗ ਦਾ ਇਸਤੇਮਾਲ ਕਈ ਰੋਗਾਂ ਦੇ ਇਲਾਜ ਲਈ ਕੀਤਾ ਜਾਂਦਾ ਹੈ। ਦੰਦ ਦੁੱਖਣ 'ਤੇ ਹਿੰਗ ਦੇ ਚਮਤਕਾਰੀ ਫਾਇਦਿਆਂ ਬਾਰੇ ਤਾਂ ਹਰ ਕੋਈ ਜਾਣਦਾ ਹੈ। ਇੰਨਾ ਹੀ ਨਹੀਂ ਇਸ ਦੇ ਹੋਰ ਵੀ ਕਈ ਫਾਇਦੇ ਹਨ। ਆਓ ਤੁਹਾਨੂੰ ਇਸ ਦੇ ਕੁਝ ਫਾਇਦੇ ਦੱਸੀਏ।
-ਬਲੱਡ ਸ਼ੂਗਰ ਦੇ ਨਾਲ-ਨਾਲ ਹਿੰਗ ਬਲੱਡ ਪ੍ਰੈਸ਼ਰ ਨੂੰ ਵੀ ਕਾਬੂ 'ਚ ਰੱਖਦੀ ਹੈ।
-ਹਿੰਗ ਨੂੰ ਖਾਣੇ 'ਚ ਸ਼ਾਮਲ ਕਰਨ ਨਾਲ ਖੂਣ ਦਾ ਵਹਾਅ ਬਿਹਤਰ ਰਹਿੰਦਾ ਹੈ, ਜੋ ਦਿਲ ਦੇ ਰੋਗਾਂ ਦੇ ਖ਼ਤਰੇ ਨੂੰ ਘੱਟ ਕਰਦਾ ਹੈ।
-ਹਿੰਗ 'ਚ ਐਂਟੀ-ਇੰਫਲੇਮੇਟੀ, ਐਂਟੀ-ਵਾਇਰਲ ਤੇ ਐਂਟੀਬਾਓਟਿਕ ਗੁਣ ਹੁੰਦੇ ਹਨ, ਜੋ ਬਦਲਦੇ ਮੌਸਮ 'ਚ ਸੰਕਲਨ ਤੋਂ ਬਚਾਉਂਦਾ ਹੈ।
-ਆਪਣੇ ਐਂਟੀਬਾਓਟਿਕ ਗੁਣਾਂ ਦੇ ਚੱਲਦਿਆਂ ਹਿੰਗ ਖਾਂਸੀ-ਜ਼ੁਕਾਮ 'ਚ ਵੀ ਲਾਹੇਵੰਦ ਹੁੰਦੀ ਹੈ।
-ਹਿੰਗ ਪੇਟ ਦੀਆਂ ਸਮੱਸਿਆਵਾਂ 'ਚ ਵੀ ਰਾਹਤ ਦੇ ਸਕਦੀ ਹੈ। ਕਬਜ਼ ਤੇ ਗੈਸ ਜਿਹੀਆਂ ਸਮੱਸਿਆਵਾਂ 'ਚ ਹਿੰਗ ਰਾਮਬਾਣ ਦੀ ਤਰ੍ਹਾਂ ਕੰਮ ਕਰਦੀ ਹੈ।
-ਵਾਲਾਂ ਲਈ ਹਿੰਗ ਚੰਗੀ ਹੈ। ਹਿੰਗ 'ਚ ਨਮੀ ਦੇ ਗੁਣ ਪਾਏ ਜਾਂਦੇ ਹਨ, ਜੋ ਰੁੱਖੇ ਵਾਲਾਂ ਦੇ ਲਈ ਚੰਗੀ ਮੰਨੀ ਜਾਂਦੀ ਹੈ। ਇਸ ਲਈ ਤੁਸੀਂ ਦਹੀਂ, ਬਾਦਾਮ ਦਾ ਤੇਲ ਤੇ ਹਿੰਗ ਨੂੰ ਮਿਲਾ ਕੇ ਵਾਲਾਂ 'ਤੇ ਇੱਕ ਘੰਟਾ ਲਾਵੋ ਤੇ ਇਸ ਤੋਂ ਬਾਅਦ ਧੋ ਦਵੋ। ਫਿਰ ਦੇਖੋ ਕਿ ਵਾਲਾਂ 'ਚ ਕਿਵੇਂ ਨਵੀਂ ਚਮਕ ਆਉਂਦੀ ਹੈ।
-ਹਿੰਗ ਕੁਦਰਤੀ ਬਲੱਡ ਥਿਨਰ ਹੈ। ਇਹ ਖੂਨ ਨੂੰ ਪਤਲਾ ਕਰ ਸਕਦੀ ਹੈ। ਅਜਿਹੇ 'ਚ ਇਹ ਹਾਈ ਬੀਪੀ ਦੇ ਖ਼ਤਰੇ ਨੂੰ ਘੱਟ ਕਰਨ 'ਚ ਮਦਦਗਾਰ ਹੋ ਸਕਦੀ ਹੈ।
-ਹਿੰਗ ਸੋਜ ਨੂੰ ਵੀ ਘੱਟ ਕਰਨ 'ਚ ਮਦਦ ਕਰਦੀ ਹੈ।
-ਹਿੰਗ ਦੀ ਮਦਦ ਨਾਲ ਮੁਹਾਸੇ ਵੀ ਘੱਟ ਕੀਤੇ ਜਾ ਸਕਦੇ ਹਨ ਕਿਉਂਕਿ ਹੀਂਗ 'ਚ ਐਂਟੀ-ਇੰਫਲਾਮੇਟਰੀ ਗੁਣ ਹੁੰਦੇ ਹਨ, ਜੋ ਚਿਹਰੇ 'ਤੇ ਫੰਗਸ ਇੰਫੈਕਸ਼ਨ ਘੱਟ ਕਰਨ 'ਚ ਮਦਦ ਕਰਦਾ ਹੈ।
ਬਹੁਤ ਲੋਕ ਨਹੀਂ ਜਾਣਦੇ ਹਿੰਗ ਦਾ ਫਾਇਦਾ, ਕਈ ਅਲਾਮਤਾਂ ਦਾ ਚੁਟਕੀ 'ਚ ਇਲਾਜ
ਏਬੀਪੀ ਸਾਂਝਾ
Updated at:
16 Jan 2020 03:58 PM (IST)
ਡਾਈਬਿਟੀਜ਼ ਲਾਈਫਸਟਾਈਲ 'ਚ ਹੋਣ ਵਾਲੇ ਰੋਗਾਂ 'ਚੋਂ ਇੱਕ ਹੈ। ਇਸ ਵਿੱਚ ਸ਼ੂਗਰ ਲੇਵਲ ਵਧ ਜਾਂਦਾ ਹੈ। ਬਲੱਡ ਸ਼ੂਗਰ ਅਨਕੰਟਰੋਲ ਹੋਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ।
- - - - - - - - - Advertisement - - - - - - - - -