ਜੰਮੂ ਕਸ਼ਮੀਰ: ਇੱਕ ਅਧਿਕਾਰਤ ਹੁਕਮ 'ਚ ਕਿਹਾ ਗਿਆ ਹੈ ਕਿ ਜੰਮੂ-ਕਸ਼ਮੀਰ ਪ੍ਰਸ਼ਾਸਨ ਵੱਲੋਂ ਡੀਐਸਪੀ ਦਵਿੰਦਰ ਸਿੰਘ ਨੂੰ ਬਹਾਦਰੀ ਲਈ ਦਿੱਤਾ ਸ਼ੇਰ--ਕਸ਼ਮੀਰ ਪੁਲਿਸ ਮੈਡਲ ਵਾਪਸ ਲੈ ਲਿਆ ਹੈ। ਉਸ ਨੂੰ ਜੰਮੂ ਕਸ਼ਮੀਰ ਤੋਂ ਬਾਹਰ ਅੱਤਵਾਦੀਆਂ ਦੀ ਮਦਦ ਕਰਨ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਹੁਕਮ 'ਚ ਕਿਹਾ ਗਿਆ ਹੈ ਕਿ ਮੁਅੱਤਲ ਕੀਤੇ ਗਏ ਅਧਿਕਾਰੀ ਨੇ ਬੇਵਫਾਈ ਦਾ ਕੰਮ ਕੀਤਾ ਤੇ ਇਸ ਨੂੰ ਬਦਨਾਮ ਕਰਨ ਲਈ ਉਸ ਤੋਂ ਸਨਮਾਨ ਵਾਪਸ ਲੈ ਲਿਆ ਗਿਆ। ਦੱਸ ਦਈਏ ਕਿ ਸਿੰਘ ਨੂੰ 2018 'ਚ ਜੰਮੂ-ਕਸ਼ਮੀਰ ਦਾ ਸਰਵਉੱਚ ਪੁਲਿਸ ਪੁਰਸਕਾਰ ਦਿੱਤਾ ਗਿਆ ਸੀ।

ਸ਼ਾਲੀਨ ਕਾਬਰਾ, ਪ੍ਰਮੁੱਖ ਸਕੱਤਰ (ਗ੍ਰਹਿ) ਦੇ ਦਸਤਖਤ ਕੀਤੇ ਸਰਕਾਰੀ ਆਦੇਸ਼ਾਂ 'ਚ ਕਿਹਾ ਗਿਆ ਹੈ, "11 ਜਨਵਰੀ ਨੂੰ ਦਵਿੰਦਰ ਸਿੰਘ ਦੀ ਗ੍ਰਿਫ਼ਤਾਰੀ ਦੇ ਨਤੀਜੇ ਵਜੋਂ ਅੱਤਵਾਦੀਆਂ ਨੂੰ ਜੰਮੂ-ਕਸ਼ਮੀਰ ਤੋਂ ਬਾਹਰ ਭੇਜਣ ਅਤੇ ਹਥਿਆਰ, ਗੋਲਾ ਬਾਰੂਦ ਬਰਾਮਦ 'ਚ ਮਦਦ ਦੀ ਕੋਸ਼ਿਸ਼ ਕਰਨ ਕਰਕੇ ਬਹਾਦਰੀ ਲਈ ਦਿੱਤਾ ਸ਼ੇਰ--ਕਸ਼ਮੀਰ ਪੁਲਿਸ ਮੈਡਲ ਜ਼ਬਤ ਕਰ ਲਿਆ ਗਿਆ ਹੈ।”