cane juice rum: ਭਾਰਤ ਵਿੱਚ ਜੇ ਤੁਸੀਂ ਰਮ(RUM) ਪੀਣ ਦੇ ਸ਼ੌਂਕੀਨਾਂ ਤੋਂ ਉਨ੍ਹਾਂ ਦਾ ਪਸੰਦੀਦਾ ਬ੍ਰਾਂਡ ਪੁੱਛੋਗੇ ਤਾਂ ਜ਼ਿਆਦਾਤਰ ਦਾ ਜਵਾਬ ਓਲਡ ਮੌਂਕ (old monk) ਹੀ ਹੋਵੇਗਾ ਪਰ ਪਿਛਲੇ  ਸਾਲਾਂ ਵਿੱਚ ਕਈ ਨਵੇਂ ਬ੍ਰੈਡ ਮਾਰਕਿਟ ਵਿੱਚ ਆਏ ਹਨ ਤੇ ਉਹ ਲੋਕਾਂ ਨੂੰ ਪਸੰਦ ਵੀ ਆਏ ਹਨ।


ਅਜਿਹਾ ਹੀ ਇੱਕ ਬ੍ਰੈਡ ਕੈਮੀਕਾਰਾ (Camikara) ਹੈ। ਇਹ ਭਾਰਤ ਦੀ ਪਹਿਲੀ ਸ਼ੁੱਧ ਗੰਨੇ ਦੇ ਰਸ ਤੋਂ ਬਣੀ ਰੰਮ ਹੈ। ਕੈਮੀਕਾਰਾ ਦੇ ਨਿਰਮਾਤਾ ਪਿਕਾਡਿਲੀ ਡਿਸਟਲਰੀਜ਼ (Piccadily Distilleries) ਨੇ ਭਾਰਤੀ ਰੰਮ ਵਿੱਚ ਇੱਕ ਵੱਡਾ ਮਾਰਕਾ ਮਾਰਿਆ ਹੈ। ਇਸ ਨੇ ਦੁਨੀਆ ਵਿੱਚ ਭਾਰਤ ਦੀ ਰੰਮ ਦੀ ਚਰਚਾ ਕਰਵਾ ਦਿੱਤੀ ਹੈ।


ਕੈਮੀਕਾਰਾਂ ਨੇ ਦੁਨੀਆ ਭਰ 'ਚ ਗੱਡਿਆ ਆਪਣਾ ਝੰਡਾ


ਜ਼ਿਕਰ ਕਰ ਦਈਏ ਕਿ ਹਾਲ ਹੀ ਹੋਏ  Rum & Cachaça Masters 2024 ਵਿੱਚ ਕੈਮੀਕਾਰਾ ਨੇ ਦੋ ਗੋਲਡ ਤੇ ਇੱਕ ਸਿਲਵਰ ਦੇ ਨਾਲ ਇੱਕ ਐਗਰੀਕੋਲ ਓਲਡ ਰੰਮ ਸ਼੍ਰੇਣੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਕੈਮੀਕਾਰਾ 12Yo ਤੇ 8Yo ਨੇ ਸੋਨ ਤਮਗ਼ਾ ਜਿੱਤਿਆ ਹੈ ਤੇ ਕੈਮੀਕਾਰਾ 3yo ਨੇ ਚਾਂਦੀ ਦਾ ਤਮਗ਼ਾ ਹਾਸਿਲ ਕੀਤਾ ਹੈ। ਕੈਮੀਕਾਰਾ ਇਕਲੌਤਾ ਅਜਿਹਾ ਬ੍ਰਾਂਡ ਹੈ ਜਿਸਨੇ ਦੁਨੀਆ ਭਰ ਦੇ ਸ਼ਾਨਦਾਰ ਕੰਮ ਤੇ ਕੌਚਾਕਾ ਬ੍ਰਾਂਡਾਂ ਵਿੱਚੋਂ ਇਹ ਸਨਮਾਨ ਹਾਸਿਲ ਕੀਤਾ ਹੈ।


ਕੀ ਹੈ ਕੈਮੀਕਾਰਾ ਦਾ ਅਰਥ


ਭਾਰਤ ਵਿੱਚ ਸ਼ਰਾਬ ਉਤਪਾਦਨ ਦਾ ਸਭ ਤੋਂ ਪੁਰਾਣਾ ਜ਼ਿਕਰ ਰਿਗਵੇਦ ਵਿੱਚ ਮਿਲਦਾ ਹੈ। 2000 ਈਸਾ ਪੂਰਵ ਦੇ ਆਸਪਾਸ ਸਿੰਧੂ ਘਾਟੀ ਸਭਿਅਤਾ ਵਿੱਚ ਇਸਦਾ ਸਬੂਤ ਮਿਲਦਾ ਹੈ। ਸਾਲਾਂ ਤੋਂ ਗੁਆਚੀ ਹੋਈ ਇਹ ਪਰੰਪਰਾ, ਹੁਣ ਭਾਰਤ ਦੀ ਪਹਿਲੀ ਸ਼ੁੱਧ ਗੰਨੇ ਦੇ ਜੂਸ ਰਮ, ਕੈਮੀਕਾਰਾ ਨਾਲ ਮੁੜ ਸੁਰਜੀਤ ਕੀਤੀ ਜਾ ਰਹੀ ਹੈ। ਕੈਮੀਕਾਰਾ ਦਾ ਅਰਥ ਸੰਸਕ੍ਰਿਤ ਵਿੱਚ 'ਤਰਲ ਸੋਨਾ' ਹੈ।


ਮਿੱਟੀ ਦਾ ਯਾਦ ਦਵਾਉਂਦਾ ਹੈ ਸਵਾਦ


ਪਿਕਾਡਿਲੀ ਡਿਸਟਿਲਰੀਜ਼ ਦੇ ਫਾਊਂਡਰ ਸਿਧਾਰਥ ਸ਼ਰਮਾਨੇ ਕਿਹਾ, “ਅਸੀਂ ਇਸ ਮਾਨਸਿਕਤਾ ਨੂੰ ਤੋੜਨਾ ਚਾਹੁੰਦੇ ਹਾਂ ਕਿ ਰਮ ਇੱਕ ਸਸਤਾ ਡਰਿੰਕ ਹੈ। ਇਸ ਲਈ ਅਸੀਂ ਭਾਰਤ ਦੀ ਪਹਿਲੀ ਗੰਨੇ ਦੇ ਰਸ ਵਾਲੀ ਰੰਮ ਬਣਾਈ ਹੈ ਜੋ ਤਾਜ਼ਾ ਗੰਨੇ ਦੇ ਰਸ ਤੋਂ ਬਣੀ ਐਗਰੀਕੋਲ ਸ਼ੈਲੀ ਦੀ ਹੈ ਤੇ ਜਿਸ ਦਾ ਸਵਾਲ ਸਾਡੇ ਮੌਸਮ, ਮਿੱਟੀ ਤੇ ਗੰਨੇ ਦੀ ਯਾਦ ਦਵਾਉਂਦਾ ਹੈ।


ਕਿੰਨੀ ਰੱਖੀ ਗਈ ਹੈ ਕੀਮਤ


ਕੈਮਿਕਾਰਾ ਦਾ ਜਨਮ ਦੋ ਕਾਰਨਾਂ ਕਰਕੇ ਹੋਇਆ ਸੀ, ਅਤੀਤ ਨੂੰ ਮੁੜ ਖੋਜਣ ਲਈ ਅਤੇ ਭਵਿੱਖ ਲਈ ਰਾਹ ਪੱਧਰਾ ਕਰਨ। ਹਾਲਾਂਕਿ ਇਸ ਦੀ ਕੀਮਤ ਥੋੜ੍ਹੀ ਜ਼ਿਆਦਾ ਹੈ। 12 ਸਾਲ ਪੁਰਾਣੀ 750 ਮਿਲੀਲੀਟਰ ਦੀ ਬੋਤਲ ਦੀ ਕੀਮਤ ਲਗਭਗ 6200 ਰੁਪਏ ਹੈ।