Covid-19 Fast Recovery Food: ਜੇਕਰ ਕੋਈ ਕੋਰੋਨਾਵਾਇਰਸ ਦੇ ਸੰਪਰਕ 'ਚ ਆ ਜਾਂਦਾ ਹੈ ਅਤੇ ਘਰ 'ਚ ਹੀ ਕੋਵਿਡ ਤੋਂ ਰਿਕਵਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉਸਨੂੰ ਡਾਈਟ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ। ਅਜਿਹਾ ਇਸ ਲਈ ਕਿਓਂਕਿ ਤੁਹਾਡਾ ਖਾਣ-ਪਾਣ ਤੁਹਾਨੂੰ ਠੀਕ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਉੱਥੇ ਹੀ ਕੋਵਿਡ-19 ਨਾਲ ਜਲਦ ਠੀਕ ਹੋਣ ਲਈ ਦਵਾਈਆਂ ਦੇ ਸੇਵਨ ਦੇ ਨਾਲ-ਨਾਲ ਸੰਤੁਲਿਤ ਖੁਰਾਕ ਲੈਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਵਾਇਰਸ ਸਾਡੇ ਸਰੀਰ ਨੂੰ ਬਹੁਤ ਕਮਜ਼ੋਰ ਬਣਾ ਦਿੰਦਾ ਹੈ। ਅਜਿਹੀ ਸਥਿਤੀ ਵਿੱਚ, ਅਸੀਂ ਤੁਹਾਨੂੰ ਦੱਸਾਂਗੇ ਕਿ ਕੋਵਿਡ -19 ਨਾਲ ਜੰਗ ਲੜ ਰਹੇ ਮਰੀਜ਼ਾਂ ਨੂੰ ਆਪਣੀ ਖੁਰਾਕ ਵਿੱਚ ਕਿਹੜੀਆਂ ਚੀਜ਼ਾਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ।



ਜ਼ਿੰਕ ਨਾਲ ਭਰਪੂਰ ਭੋਜਨ- ਇਹ ਜ਼ਰੂਰੀ ਹੈ ਕਿ ਤੁਸੀਂ ਪੇਠਾ, ਕਾਜੂ, ਛੋਲੇ ਅਤੇ ਮੱਛੀ ਵਰਗੇ ਭੋਜਨ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ ਕਿਉਂਕਿ ਇਹ ਖਣਿਜ ਜ਼ਿੰਕ ਨਾਲ ਭਰਪੂਰ ਹੁੰਦੇ ਹਨ। ਇੰਨਾ ਹੀ ਨਹੀਂ, ਜ਼ਿੰਕ ਵਿੱਚ ਐਂਟੀਵਾਇਰਲ ਗੁਣ ਵੀ ਹੁੰਦੇ ਹਨ ਜੋ ਵਾਇਰਸ ਦੇ ਗੰਭੀਰ ਇਨਫੈਕਸ਼ਨ ਦਾ ਕਾਰਨ ਬਣਨ ਦੀ ਸਮਰੱਥਾ ਨੂੰ ਘਟਾ ਸਕਦਾ ਹੈ।


 
ਵਿਟਾਮਿਨ ਸੀ ਨਾਲ ਭਰਪੂਰ ਭੋਜਨ ਖਾਓ - ਮਜ਼ਬੂਤ ​​ਇਮਿਊਨਿਟੀ ਲਈ ਵਿਟਾਮਿਨ ਸੀ ਜ਼ਰੂਰੀ ਹੈ। ਇਹ ਪਾਣੀ ਵਿੱਚ ਘੁਲਣਸ਼ੀਲ ਵਿਟਾਮਿਨ ਹੈ ਜੋ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ ਜੋ ਸਾਡੇ ਇਮਿਊਨ ਫੰਕਸ਼ਨ ਨੂੰ ਵਧਾਉਂਦਾ ਹੈ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਖੱਟੇ ਫਲ, ਗੂੜੇ ਰੰਗ ਦੀਆਂ ਪੱਤੇਦਾਰ ਸਬਜ਼ੀਆਂ, ਕੀਵੀ ਫਰੂਟ, ਬਰੌਕਲੀ ਅਤੇ ਪਪੀਤਾ ਵਰਗੇ ਭੋਜਨ ਖਾਣੇ ਚਾਹੀਦੇ ਹਨ।


ਇਹ ਵੀ ਪੜ੍ਹੋ: Omicron ਤੋਂ ਬਚਣਾ ਤਾਂ ਇੰਝ ਕਰੇ ਆਪਣੀ Immunity ਡਬਲ, ਘਰੇ ਹੀ ਅਪਣਾਓ ਇਹ Ayurvedic ਨੁਸਖੇ



ਵਿਟਾਮਿਨ ਡੀ ਨਾਲ ਭਰਪੂਰ ਭੋਜਨ - ਖੁਰਾਕ ਵਿੱਚ ਵਿਟਾਮਿਨ ਡੀ ਸ਼ਾਮਲ ਕਰਨ ਨਾਲ, ਨਤੀਜੇ ਬਿਹਤਰ ਹੋ ਸਕਦੇ ਹਨ। ਇਸ ਦੇ ਨਾਲ ਹੀ, ਤੁਹਾਨੂੰ ਦੱਸ ਦੇਈਏ ਕਿ ਵਿਟਾਮਿਨ ਡੀ ਨਾਲ ਭਰਪੂਰ ਭੋਜਨ ਕੋਵਿਡ -19 ਤੋਂ ਉਭਰਨ ਵਿੱਚ ਮਹੱਤਵਪੂਰਨ ਸਾਬਤ ਹੋ ਸਕਦੇ ਹਨ। ਇਸ ਲਈ ਖਾਣੇ 'ਚ ਖੁੰਭਾਂ, ਆਂਡੇ, ਦਹੀਂ ਅਤੇ ਦੁੱਧ ਵਰਗੀਆਂ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਜਾਂ ਫਿਰ ਇਕ ਘੰਟੇ ਲਈ ਧੁੱਪ 'ਚ ਬੈਠਣਾ ਵੀ ਜ਼ਰੂਰੀ ਹੈ।