Watch Video: ਫ਼ਿਲਮ ਪੁਸ਼ਪਾ (Pushpa) ਦਾ ਕ੍ਰੇਜ਼ ਇਨ੍ਹੀਂ ਦਿਨੀਂ ਹਰ ਪਾਸੇ ਦੇਖਣ ਨੂੰ ਮਿਲ ਰਿਹਾ ਹੈ, ਪਰ ਇਸ ਦਾ ਸਭ ਤੋਂ ਜ਼ਿਆਦਾ ਰੰਗ ਆਸਟ੍ਰੇਲੀਆ ਕ੍ਰਿਕਟ ਟੀਮ ਦੇ ਦਮਦਾਰ ਬੱਲੇਬਾਜ਼ ਡੇਵਿਡ ਵਾਰਨਰ (Cricketer David Warner) 'ਤੇ ਦੇਖਣ ਨੂੰ ਮਿਲ ਰਿਹਾ ਹੈ। ਇਸ ਫ਼ਿਲਮ ਦੇ ਗੀਤ 'ਤੇ ਡਾਂਸ ਕਰਦੇ ਡੇਵਿਡ ਵਾਰਨਰ ਨੇ ਇਕ ਤੋਂ ਬਾਅਦ ਇਕ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਪਾ ਦਿੱਤੀਆਂ ਹਨ। ਇਸ ਕੜੀ 'ਚ ਉਨ੍ਹਾਂ ਨੇ ਇਕ ਹੋਰ ਵੀਡੀਓ ਪੋਸਟ ਕੀਤੀ ਹੈ। ਇਸ ਵਾਰ ਉਹ ਡਾਂਸ ਕਰਦੇ ਨਹੀਂ ਸਗੋਂ ਫ਼ਿਲਮ ਦੇ ਐਕਸ਼ਨ ਸੀਨ 'ਚ ਹੱਥ ਅਜ਼ਮਾਉਂਦੇ ਨਜ਼ਰ ਆ ਰਹੇ ਹਨ। ਆਓ ਅਸੀਂ ਤੁਹਾਨੂੰ ਪੂਰੀ ਵੀਡੀਓ ਵੀ ਦਿਖਾਉਂਦੇ ਹਾਂ।



ਇਸ ਵਾਰ ਪੂਰਾ ਹੀਰੋ ਬਣ ਗਏ ਡੇਵਿਡ
ਇਸ ਵਾਇਰਲ ਵੀਡੀਓ 'ਚ ਤੁਸੀਂ ਵੇਖੋਗੇ ਕਿ ਡੇਵਿਡ ਵਾਰਨਰ ਨੇ ਫ਼ਿਲਮ ਪੁਸ਼ਪਾ 'ਚੋਂ ਕੁਝ ਬਿਹਤਰੀਨ ਐਕਸ਼ਨ ਸੀਨਜ਼ ਦੀ ਚੋਣ ਕੀਤੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਇਨ੍ਹਾਂ ਸਾਰੇ ਦ੍ਰਿਸ਼ਾਂ 'ਚ ਅੱਲੂ ਅਰਜੁਨ ਦੇ ਚਿਹਰੇ 'ਤੇ ਆਪਣਾ ਚਿਹਰਾ ਮਰਜ਼ ਕਰ ਦਿੱਤਾ ਹੈ। ਚਿਹਰਿਆਂ ਨੂੰ ਇੰਨਾ ਮਰਜ਼ ਕਰ ਦਿੱਤਾ ਗਿਆ ਹੈ ਕਿ ਤੁਸੀਂ ਇੱਕ ਪਲ ਲਈ ਵੀ ਨਹੀਂ ਸੋਚੋਗੇ ਕਿ ਇਹ ਇੱਕ ਫੇਸ ਮਰਜ਼ ਹੈ। ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਡੇਵਿਡ ਵਾਰਨਰ ਹੀ ਫ਼ਿਲਮ ਦੇ ਅਸਲੀ ਹੀਰੋ ਹਨ।








ਮਿਲ ਚੁੱਕੇ ਹਨ ਕਰੀਬ 30 ਲੱਖ ਵਿਊਜ਼
ਡੇਵਿਡ ਵਾਰਨਰ ਦੇ ਇਸ ਅਵਤਾਰ ਨੂੰ ਸੋਸ਼ਲ ਮੀਡੀਆ ਯੂਜ਼ਰਸ ਕਾਫੀ ਪਸੰਦ ਕਰ ਰਹੇ ਹਨ। ਉਨ੍ਹਾਂ ਦਾ ਇਹ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਡੇਵਿਡ ਵਾਰਨਰ ਨੇ ਕੈਪਸ਼ਨ 'ਚ ਲਿਖਿਆ, "ਅੱਲੂ ਅਰਜੁਨ ਨੇ ਐਕਟਿੰਗ ਨੂੰ ਕਾਫੀ ਆਸਾਨ ਕਰ ਦਿੱਤਾ ਹੈ।" ਡੇਵਿਡ ਵਾਰਨਰ ਦਾ ਇਹ ਵੀਡੀਓ ਕਿੰਨਾ ਮਸ਼ਹੂਰ ਹੋ ਰਿਹਾ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਵੀਡੀਓ ਨੂੰ ਹੁਣ ਤੱਕ ਕਰੀਬ 30 ਲੱਖ ਵਾਰ ਦੇਖਿਆ ਜਾ ਚੁੱਕਾ ਹੈ। ਲੋਕ ਇਸ ਵੀਡੀਓ 'ਤੇ ਕਾਫੀ ਮਜ਼ਾਕੀਆ ਟਿੱਪਣੀਆਂ ਕਰ ਰਹੇ ਹਨ।


ਇਹ ਵੀ ਪੜ੍ਹੋ: Sidharth Shukla Shehnaaz Gill: ਸਿਧਾਰਥ ਸ਼ੁਕਲਾ ਦੇ ਪਰਿਵਾਰ ਨੇ ਪ੍ਰਸ਼ੰਸਕਾਂ ਲਈ ਇਮੋਸ਼ਨਲ ਨੋਟ ਲਿਖਿਆ, ਆਖੀ ਇਹ ਗੱਲ...

ਪਹਿਲਾਂ ਵੀ ਬਣਾ ਚੁੱਕੇ ਹਨ ਕਈ ਵੀਡੀਓਜ਼
ਦੱਸ ਦੇਈਏ ਕਿ ਫ਼ਿਲਮ ਪੁਸ਼ਪਾ 'ਤੇ ਡੇਵਿਡ ਵਾਰਨਰ ਦਾ ਇਹ ਪਹਿਲਾ ਵੀਡੀਓ ਨਹੀਂ ਹੈ। ਉਹ ਇਸ ਫ਼ਿਲਮ 'ਤੇ ਪਹਿਲਾਂ ਵੀ ਕਈ ਵੀਡੀਓਜ਼ ਬਣਾ ਚੁੱਕੇ ਹਨ ਅਤੇ ਪੋਸਟ ਕਰ ਚੁੱਕੇ ਹਨ। ਹਾਲ ਹੀ 'ਚ ਉਨ੍ਹਾਂ ਨੇ ਫ਼ਿਲਮ ਦੇ ਗੀਤ 'ਸ਼੍ਰੀਵੱਲੀ' (Shrivalli Song) ਦਾ ਹੁੱਕ ਸਟੈਪ ਕਰਦੇ ਹੋਏ ਵੀਡੀਓ ਸ਼ੇਅਰ ਕੀਤਾ ਹੈ। ਇਸ ਤੋਂ ਪਹਿਲਾਂ ਉਹ ਇਸ ਫ਼ਿਲਮ ਦੇ ਡਾਇਲਾਗਸ ਦੀ ਵੀਡੀਓ ਵੀ ਪਾ ਚੁੱਕੇ ਹਨ। ਉਨ੍ਹਾਂ ਨੇ ਫ਼ਿਲਮ ਦੇ ਟ੍ਰੇਲਰ ਲਾਂਚ ਮੌਕੇ ਇੱਕ ਵੀਡੀਓ ਵੀ ਬਣਾਇਆ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904