ਪੇਸ਼ਕਸ਼: ਪਵਨਪ੍ਰੀਤ ਕੌਰ
ਤੁਹਾਨੂੰ ਆਧਾਰ ਕਾਰਡ ਹਮੇਸ਼ਾ ਆਪਣੇ ਨਾਲ ਰੱਖਣ ਦੀ ਜ਼ਰੂਰਤ ਨਹੀਂ ਹੋਏਗੀ। ਇਸ ਦੇ ਨਾਲ ਹੀ ਜੇਕਰ ਤੁਹਾਡਾ ਆਧਾਰ ਗੁੰਮ ਜਾਂਦਾ ਹੈ, ਤਾਂ ਵੀ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਤੁਸੀਂ ਆਪਣੇ ਸਮਾਰਟਫੋਨ 'ਤੇ ਆਧਾਰ ਕਾਰਡ ਦੀ ਡਿਜੀਟਲ ਕਾਪੀ ਬਹੁਤ ਹੀ ਅਸਾਨ ਤਰੀਕੇ ਨਾਲ ਪ੍ਰਾਪਤ ਕਰ ਸਕਦੇ ਹੋ। ਡਾਊਨਲੋਡ ਕੀਤਾ ਅਧਾਰ ਕਾਰਡ ਵੈਧ ਹੈ ਤੇ ਸਵੀਕਾਰਿਆ ਜਾਂਦਾ ਹੈ। ਯੂਆਈਡੀਏਆਈ ਆਧਾਰ ਕਾਰਡ ਧਾਰਕਾਂ ਨੂੰ ਡਿਜੀਟਲ ਕਾਪੀਆਂ ਡਾਊਨਲੋਡ ਕਰਨ ਦੀ ਸਹੂਲਤ ਪ੍ਰਦਾਨ ਕਰਦਾ ਹੈ।
ਇੰਝ ਕਰੋ ਡਾਊਨਲੋਡ:
1. ਅਧਾਰ ਕਾਰਡ ਨੂੰ ਡਾਊਨਲੋਡ ਕਰਨ ਲਈ ਪਹਿਲਾਂ ਅਧਿਕਾਰਤ ਵੈੱਬਸਾਈਟ https://eaadhaar.uidai.gov.in 'ਤੇ ਜਾਓ।
2. ਹੁਣ 'Get Aadhaar' ਸੈਕਸ਼ਨ 'ਚ 'Download Aadhaar' 'ਤੇ ਕਲਿੱਕ ਕਰੋ।
3. ਐਨਰੋਲਮੈਂਟ ਆਈਡੀ ਜਾਂ ਆਧਾਰ ਨੰਬਰ ਵਿਕਲਪ ਦੀ ਚੋਣ ਕਰੋ। ਜੇ ਤੁਸੀਂ ਐਨਰੋਲਮੈਂਟ ID ਦੀ ਚੋਣ ਕੀਤੀ ਹੈ, ਤਾਂ ਤੁਹਾਨੂੰ ਆਧਾਰ ਦੀ ਡਿਟੇਲਸ ਭਰਨੀਆਂ ਪੈਣਗੀਆਂ। ਉਦਾਹਰਣ ਲਈ ਇੱਕ 28-ਅੰਕਾਂ ਦਾ ਐਨਰੋਲਮੈਂਟ ਨੰਬਰ, ਪਿੰਨ ਕੋਡ, ਨਾਮ ਤੇ ਕੈਪਚਾ ਕੋਡ ਦਰਜ ਕਰੋ।
ਕੰਮ ਦੀ ਗੱਲ: ਪ੍ਰੈਗਨੇਂਸੀ ਦੌਰਾਨ ਕੈਫੀਨ ਪੀਣ ਦਾ ਵੱਡਾ ਨੁਕਸਾਨ! ਰਿਸਰਚ 'ਚ ਹੋਇਆ ਖੁਲਾਸਾ
4. ਜੇ ਤੁਸੀਂ ਆਧਾਰ ਦੀ ਚੋਣ ਕੀਤੀ ਹੈ, ਤਾਂ 12 ਅੰਕਾਂ ਦਾ ਅਧਾਰ ਨੰਬਰ ਤੇ ਹੋਰ ਜਾਣਕਾਰੀ ਦਰਜ ਕਰੋ।
5. ਤੁਹਾਨੂੰ ਅਧਾਰ ਨਾਲ ਰਜਿਸਟਰਡ ਮੋਬਾਈਲ ਨੰਬਰ 'ਤੇ ਇੱਕ ਓਟੀਪੀ ਮਿਲੇਗੀ ਜਿਸ ਤੋਂ ਬਾਅਦ, ਕੁਝ ਪ੍ਰਸ਼ਨਾਂ ਦੇ ਜਵਾਬ ਦੇਣ ਤੋਂ ਬਾਅਦ ਤੁਹਾਨੂੰ ਵੈਰੀਫਾਈ 'ਤੇ ਕਲਿਕ ਕਰਨਾ ਪਏਗਾ ਤੇ ਡਾਉਨਲੋਡ ਕਰਨਾ ਪਏਗਾ। ਇਸ ਤਰ੍ਹਾਂ ਤੁਹਾਡਾ ਈ-ਅਧਾਰ ਕਾਰਡ ਡਾਊਨਲੋਡ ਕੀਤਾ ਜਾਏਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਕੰਮ ਦੀ ਗੱਲ: ਹੁਣ ਅਧਾਰ ਕਾਰਡ ਨਾਲ ਲੈ ਕੇ ਕਿਤੇ ਵੀ ਜਾਣ ਦੀ ਨਹੀਂ ਲੋੜ, ਇੰਝ ਮੋਬਾਈਲ 'ਤੇ ਹੀ ਕਰੋ ਡਾਊਨਲੋਡ
ਪਵਨਪ੍ਰੀਤ ਕੌਰ
Updated at:
01 Sep 2020 05:14 PM (IST)
ਤੁਹਾਨੂੰ ਆਧਾਰ ਕਾਰਡ ਹਮੇਸ਼ਾ ਆਪਣੇ ਨਾਲ ਰੱਖਣ ਦੀ ਜ਼ਰੂਰਤ ਨਹੀਂ ਹੋਏਗੀ। ਇਸ ਦੇ ਨਾਲ ਹੀ ਜੇਕਰ ਤੁਹਾਡਾ ਆਧਾਰ ਗੁੰਮ ਜਾਂਦਾ ਹੈ, ਤਾਂ ਵੀ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਤੁਸੀਂ ਆਪਣੇ ਸਮਾਰਟਫੋਨ 'ਤੇ ਆਧਾਰ ਕਾਰਡ ਦੀ ਡਿਜੀਟਲ ਕਾਪੀ ਬਹੁਤ ਹੀ ਅਸਾਨ ਤਰੀਕੇ ਨਾਲ ਪ੍ਰਾਪਤ ਕਰ ਸਕਦੇ ਹੋ।
- - - - - - - - - Advertisement - - - - - - - - -