ਗਰਭਵਤੀ ਔਰਤਾਂ ਨੂੰ ਬੱਚੇ ਦੀ ਸਿਹਤ ਲਈ ਕੈਫੀਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਥੋੜ੍ਹੀ ਮਾਤਰਾ ਵਿੱਚ ਕੈਫੀਨ ਵੀ ਗਰਭਪਾਤ, ਮਰੇ ਹੋਏ ਬੱਚੇ ਨੂੰ ਜਨਮ ਜਾਂ ਜਨਮ ਦੇ ਦੌਰਾਨ ਬੱਚੇ ਦਾ ਭਾਰ 'ਚ ਕਮੀ ਦਾ ਜੋਖਮ ਰਹਿੰਦਾ ਹੈ। ਖੋਜ ਨੇ ਦਿਖਾਇਆ ਹੈ ਕਿ ਕੈਫੀਨ ਦਾ ਸੇਵਨ ਗਰਭ ਅਵਸਥਾ ਦੌਰਾਨ ਸੁਰੱਖਿਅਤ ਨਹੀਂ ਹੁੰਦਾ।
ਖੋਜਕਰਤਾਵਾਂ ਨੇ 20 ਸਾਲਾਂ ਦੇ 48 ਖੋਜ ਦਾ ਅਧਿਐਨ ਕਰਨ ਤੋਂ ਬਾਅਦ ਚੇਤਾਵਨੀ ਜਾਰੀ ਕੀਤੀ ਹੈ। ਰਾਇਲ ਕਾਲਜ ਦੇ ਬਸਟੈਟਿਕਸ ਅਤੇ ਗਾਇਨੀਕੋਲੋਜੀ ਵਿਭਾਗ ਅਨੁਸਾਰ ਔਰਤਾਂ ਨੂੰ ਪ੍ਰਤੀ ਦਿਨ 200 ਮਿਲੀਗ੍ਰਾਮ ਤੋਂ ਵੱਧ ਕੈਫੀਨ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸਦਾ ਮਤਲਬ ਹੈ ਕਿ ਔਰਤਾਂ ਹਰ ਰੋਜ਼ ਦੋ ਕੱਪ ਕੌਫੀ ਦਾ ਸੇਵਨ ਕਰ ਸਕਦੀਆਂ ਹਨ।
ਪਰ ਇਸ ਖੋਜ ਨੀ ਅੰਜਾਮ ਪਹੁੰਚਾਉਣ ਵਾਲੇ ਪ੍ਰੋਫੈਸਰ ਜੈਕ ਜੇਮਜ਼ ਦਾ ਕਹਿਣਾ ਹੈ, "ਘੱਟ ਕੈਫੀਨ ਗਰਭਪਾਤ ਹੋਣ ਦੇ ਜੋਖਮ ਨੂੰ 36 ਪ੍ਰਤੀਸ਼ਤ ਤੱਕ ਵਧਾਦਿੰਦਾ ਹੈ। ਜਦੋਂ ਕਿ ਮ੍ਰਿਤ ਜਨਮ ਦਾ ਜੋਖਮ 19 ਪ੍ਰਤੀਸ਼ਤ ਹੁੰਦਾ ਹੈ ਅਤੇ ਜਨਮ ਸਮੇਂ ਬੱਚੇ ਦਾ ਭਾਰ 51 ਪ੍ਰਤੀਸ਼ਤ ਘਟ ਜਾਂਦਾ ਹੈ। ਇਸ ਤੋਂ ਇਲਾਵਾ, ਬਚਪਨ ਵਿਚ ਲਿਊਕਿਮੀਆ ਅਤੇ ਮੋਟਾਪੇ ਦਾ ਸੰਭਾਵਤ ਜੋਖਮ ਹੁੰਦਾ ਹੈ।
ਕੰਮ ਦੀ ਗੱਲ: ਹੁਣ 100 ਰੁਪਏ 'ਚ ਅਪਡੇਟ ਹੋਵੇਗਾ ਅਧਾਰ ਕਾਰਡ, ਇਨ੍ਹਾਂ ਦਸਤਾਵੇਜ਼ਾਂ ਦੀ ਪਵੇਗੀ ਲੋੜ
ਪ੍ਰੋਫੈਸਰ ਜੇਮਜ਼ ਨੇ ਅੰਦਾਜ਼ਾ ਲਗਾਇਆ ਹੈ ਕਿ ਜੇ ਬ੍ਰਿਟੇਨ ਦੀ ਹਰ ਗਰਭਵਤੀ ਔਰਤ 200 ਮਿਲੀਗ੍ਰਾਮ ਕੈਫੀਨ ਪ੍ਰਤੀ ਦਿਨ ਦੀ ਖਪਤ ਕਰਦੀ ਹੈ, ਤਾਂ 70 ਹਜ਼ਾਰ ਬੱਚਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਉਸ ਨੇ ਦੱਸਿਆ ਕਿ ਆਮ ਤੌਰ 'ਤੇ ਕੈਫੀਨ ਬਲੱਡ ਲੈਵਲ ਦੇ ਅੱਧਾ ਹੋਣ ਲਈ ਪੰਜ ਘੰਟੇ ਲੈਂਦੀ ਹੈ। ਇਸ ਤੋਂ ਬਾਅਦ ਇਹ ਹੌਲੀ ਹੌਲੀ ਇਸ 'ਚ ਕਮੀ ਆ ਜਾਂਦੀ ਹੈ।
ਗਰਭ ਅਵਸਥਾ ਦੌਰਾਨ ਸਮਾਂ ਹੋਰ ਵੱਧ ਜਾਂਦਾ ਹੈ। ਗਰਭ ਅਵਸਥਾ ਦੇ 38 ਵੇਂ ਹਫ਼ਤੇ ਵਿੱਚ ਬਲੱਡ ਲੈਵਲ ਦੇ ਅੱਧਾ ਹੋਣ 'ਚ 18 ਘੰਟੇ ਲੱਗ ਸਕਦੇ ਹਨ। ਪ੍ਰੋਫੈਸਰ ਜੇਮਜ਼ ਅਨੁਸਾਰ ਇਸ ਦਾ ਮਤਲਬ ਹੈ ਕਿ ਅਣਜੰਮੇ ਬੱਚੇ ਨੂੰ ਕਈਂ ਘੰਟਿਆਂ ਲਈ ਨਸ਼ਿਆਂ ਦਾ ਖਤਰਾ ਹੁੰਦਾ ਹੈ। ਜੋ ਸਰੀਰ ਦੇ ਵਿਕਾਸ ਨੂੰ ਪ੍ਰਭਾਵਤ ਕਰ ਸਕਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਕੰਮ ਦੀ ਗੱਲ: ਪ੍ਰੈਗਨੇਂਸੀ ਦੌਰਾਨ ਕੈਫੀਨ ਪੀਣ ਦਾ ਵੱਡਾ ਨੁਕਸਾਨ! ਰਿਸਰਚ 'ਚ ਹੋਇਆ ਖੁਲਾਸਾ
ਪਵਨਪ੍ਰੀਤ ਕੌਰ
Updated at:
30 Aug 2020 06:34 PM (IST)
ਗਰਭਵਤੀ ਔਰਤਾਂ ਨੂੰ ਬੱਚੇ ਦੀ ਸਿਹਤ ਲਈ ਕੈਫੀਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਥੋੜ੍ਹੀ ਮਾਤਰਾ ਵਿੱਚ ਕੈਫੀਨ ਵੀ ਗਰਭਪਾਤ, ਮਰੇ ਹੋਏ ਬੱਚੇ ਨੂੰ ਜਨਮ ਜਾਂ ਜਨਮ ਦੇ ਦੌਰਾਨ ਬੱਚੇ ਦਾ ਭਾਰ 'ਚ ਕਮੀ ਦਾ ਜੋਖਮ ਰਹਿੰਦਾ ਹੈ। ਖੋਜ ਨੇ ਦਿਖਾਇਆ ਹੈ ਕਿ ਕੈਫੀਨ ਦਾ ਸੇਵਨ ਗਰਭ ਅਵਸਥਾ ਦੌਰਾਨ ਸੁਰੱਖਿਅਤ ਨਹੀਂ ਹੁੰਦਾ।
- - - - - - - - - Advertisement - - - - - - - - -