ਕੋਰੋਨਾਵਾਇਰਸ ਕਾਰਨ ਪੂਰੇ ਦੇਸ਼ ‘ਚ ਲੌਕ ਡਾਊਨ ਹੈ। ਇਸ ਦਰਮਿਆਨ ਘਰ ‘ਚ ਬੈਠੇ ਰਹਿਣਾ ਕੁਝ ਲੋਕਾਂ ਨੂੰ ਬੋਰ ਕਰ ਰਿਹਾ ਹੈ। ਅਜਿਹੇ ‘ਚ ਤੁਸੀਂ ਇਨ੍ਹਾਂ ਕੰਮਾਂ ਰਾਹੀਂ ਬੋਰ ਹੋਣ ਤੋਂ ਬਚ ਸਕਦੇ ਹੋ, ਜੋ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ।


ਧਰਮ-ਕਰਮ ‘ਚ ਲਵੋ ਰੁਚੀ: ਇਸ ਵੇਲੇ ਨਰਾਤੇ ਚੱਲ ਰਹੇ ਹਨ ਤੇ ਧਾਰਮਿਕ ਕੰਮਾਂ ‘ਚ ਰੁਚੀ ਰੱਖਣ ਵਾਲਿਆਂ ਲਈ ਇਹ ਬਹੁਤ ਚੰਗਾ ਸਮਾਂ ਹੈ। ਪੂਜਾ-ਪਾਠ ‘ਚ ਸਮਾਂ ਵਤੀਤ ਕਰੋ। ਪੂਜਾ ਨੂੰ ਵਿਸ਼ੇਸ਼ ਬਣਾ ਸਕਦੇ ਹੋ।


ਪ੍ਰਤੀਯੋਗਤਾਵਾਂ ਦੀ ਤਿਆਰੀ ਲਈ ਚੰਗਾ ਸਮਾਂ: 12ਵੀਂ ਤੋਂ ਬਾਅਦ ਜਿਹੜੇ ਵਿਦਿਆਰਥੀ ਪ੍ਰਤੀਯੋਗਤਾਵਾਂ ਲਈ ਤਿਆਰੀ ਕਰ ਰਹੇ ਹਨ ਜਾਂ ਨੌਕਰੀ ਲਈ ਪੇਪਰਾਂ ਦੀ ਤਿਆਰੀ ਕਰ ਰਹੇ ਹਨ, ਉਨ੍ਹਾਂ ਕੋਲ ਹੁਣ ਖੁੱਲ੍ਹਾ ਸਮਾਂ ਹੈ।


ਪਰਿਵਾਰ ਨਾਲ ਮੂਵੀ ਦੇਖੋ: ਪਰਿਵਾਰ ਨਾਲ ਸਮਾਂ ਬਤੀਤ ਕਰਨਾ ਦਾ ਚੰਗਾ ਮੌਕਾ ਹੈ ਤਾਂ ਬੋਰ ਹੋਣ ਦੀ ਥਾਂ ਤੁਸੀਂ ਫਿਲਮਾਂ ਦੇਖੋ।


ਸਾਹਿਤ ਤੇ ਸ਼ਾਇਰੀ ਦੀਆਂ ਕਿਤਾਬਾਂ ਪੜ੍ਹੋ: ਕਿਤਾਬਾਂ ਪੜ੍ਹਨ ‘ਚ ਜੇ ਤੁਹਾਡੀ ਦਿਲਚਸਪੀ ਹੈ ਤਾਂ ਇਸ ਸਮੇਂ ਘਰ ਬੈਠ ਕੇ ਚੰਗੇ ਲੇਖਕਾਂ ਤੇ ਸ਼ਾਇਰਾਂ ਦੀਆਂ ਕਿਤਾਬਾਂ ਪੜ੍ਹੋ। ਜੇ ਤੁਹਾਡੇ ਕੋਲ ਕਿਤਾਬਾਂ ਨਹੀਂ ਹਨ ਤਾਂ ਆਨਲਾਈਨ ਸਾਈਟਸ ਤੋਂ ਤੁਸੀਂ ਕਿਤਾਬਾਂ ਪੜ੍ਹ ਸਕਦੇ ਹੋ।


ਆਪਣੀ ਪਸੰਦ ਦੇ ਗੀਤ ਸੁਣੋ: ਸੰਗੀਤ ਸੁੰਨਣ ਨਾਲ ਚੰਗਾ ਸਮਾਂ ਬਤੀਤ ਹੁੰਦਾ ਹੈ। ਇਸ ਨਾਲ ਦਿਮਾਗ ਨੂੰ ਸਕੂਨ ਮਿਲਦਾ ਹੈ। ਆਪਣੇ ਪਸੰਦ ਦੇ ਗੀਤ ਸੁਣੋ ਤੇ ਬੋਰੀਅਤ ਨੂੰ ਦੂਰ ਕਰੋ।