ਕੋਰੋਨਾਵਾਇਰਸ ਨਾਲ ਚੀਨ ਤੋਂ ਬਾਅਦ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਯੂਰਪ ਦਾ ਇਟਲੀ ਹੈ। ਇੱਥੇ ਇੱਕ ਅਜਿਹਾ ਸ਼ਹਿਰ ਵੀ ਹੈ ਜਿੱਥੇ ਕੋਰੋਨਾ ਨਾਲ ਤਬਾਹੀ ਦੀ ਦਾਸਤਾਂ ਭਰੀ ਹੋਈ ਹੈ। ਇਸ ਹੀ ਸ਼ਹਿਰ ‘ਚ ਰਹਿ ਰਹੀ ਇੱਕ ਨਰਸ ਨੇ ਸੰਕਰਮਣ ਨਾਲ ਪੈਦਾ ਹੋਈ ਸਥਿਤੀ ਨੂੰ ਕੈਮਰੇ ਦੀਆਂ ਨਜ਼ਰਾਂ ਨਾਲ ਦੇਖਿਆ। ਹਰ ਸਮੇਂ ਮੌਤ ਦੇ ਸਾਏ ‘ਚ ਵੀ ਨਰਸ ਨੇ ਪ੍ਰੋਫੈਸ਼ਨਲ ਫੋਟੋਗ੍ਰਾਫਰ ਦੀ ਤਰ੍ਹਾਂ ਤਸਵੀਰ ਨੂੰ ਕੈਦ ਕੀਤਾ।


ਵਾਇਰਸ ਦਾ ਕਹਿਰ ਇਟਲੀ ‘ਚ ਕਰੇਮੋਨਾ ‘ਚ ਸਭ ਤੋਂ ਜ਼ਿਆਦਾ ਹੈ। ਇੱਥੇ ਇੱਕ ਹਸਪਤਾਲ ‘ਚ ਪੁਰਸ਼ ਨਰਸ ਪਾਯੋਲੋ ਮਿਰਾਂਡਾ ਆਪਣੇ ਬਾਕੀਆਂ ਸਾਥੀਆਂ ਦੀ ਤਰ੍ਹਾਂ ਹੀ ਪਿਛਲੇ ਮਹੀਨੇ ਤੋਂ 12 ਘੰਟੇ ਦੀ ਡਿਊਟੀ ਨੂੰ ਅੰਜਾਮ ਦੇ ਰਹੇ ਹਨ। ਪਾਯੋਲੋ ਮਰੀਜ਼ਾਂ ਦਾ ਖਿਆਲ ਰੱਖਣ ਦੇ ਨਾਲ ਵੀ ਫੋਟੋ ਖਿੱਚਣਾ ਨਹੀਂ ਭੁੱਲਦੇ। ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਨੇ ਉਨ੍ਹਾਂ ਨੂੰ ਸੁਰੰਗ ‘ਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ।


ਪਾਯੋਲੋ ਨੇ ਨੌਂ ਸਾਲਾ ਸਰਵਿਸ ਦੌਰਾਨ ਆਪਣੀਆਂ ਅੱਖਾਂ ਸਾਹਮਣੇ ਬਹੁਤ ਲੋਕਾਂ ਨੂੰ ਮਰਦੇ ਦੇਖਿਆ ਹੈ, ਪਰ ਇਸ ਮਹਾਮਾਰੀ ਦੌਰਾਨ ਮਰਨ ਵਾਲੇ ਦੀ ਸਥਿਤੀ ਅਜਿਹੀ ਹੁੰਦੀ ਹੈ ਕਿ ਉਸ ਕੋਲ ਕੋਈ ਰਿਸ਼ਤੇਦਾਰ ਨਹੀਂ ਹੁੰਦਾ। ਮਰੀਜ਼ ਜ਼ਿੰਦਗੀ ਦੀ ਜੰਗ ਇਕੱਲਾ ਹੀ ਲੜਦਾ ਹੈ ਤੇ ਇਕੱਲਾ ਹੀ ਦਮ ਤੋੜ ਦਿੰਦਾ ਹੈ। ਪਾਯੋਲੋ ਦੀ ਇਹ ਗੱਲ ਸਿੱਧਾ ਦਿਲ ‘ਤੇ ਚੁੱਭਣ ਵਾਲੀ ਹੈ।