Air Pollution: ਹਰ ਸਾਲ ਵੱਧ ਰਿਹਾ ਹਵਾ ਪ੍ਰਦੂਸ਼ਣ ਨਾ ਸਿਰਫ ਦੁਨੀਆ 'ਚ ਲੱਖਾਂ ਲੋਕਾਂ ਦੀ ਜਾਨ ਲੈ ਰਿਹਾ ਹੈ, ਸਗੋਂ ਅਣਗਿਣਤ ਬੀਮਾਰੀਆਂ ਦਾ ਕਾਰਨ ਵੀ ਬਣ ਰਿਹਾ ਹੈ। ਹੁਣ ਇੱਕ ਅਧਿਐਨ 'ਚ ਇਸ ਸਬੰਧੀ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। ਇਸ ਖੁਲਾਸੇ 'ਚ ਹੈਰਾਨੀਜਨਕ ਜਾਣਕਾਰੀ ਸਾਹਮਣੇ ਆਈ ਹੈ। ਇਸ ਖੋਜ ਵਿੱਚ ਪਾਇਆ ਗਿਆ ਹੈ ਕਿ ਹਵਾ ਪ੍ਰਦੂਸ਼ਣ ਕਾਰਨ ਬੱਚਿਆਂ ਵਿੱਚ ਸਮੇਂ ਤੋਂ ਪਹਿਲਾਂ ਬੁਢਾਪੇ ਦੇ ਲੱਛਣ ਦਿਖਾਈ ਦੇ ਰਹੇ ਹਨ, ਜੋ ਕਾਫੀ ਚਿੰਤਾਜਨਕ ਹੈ।


ਇਸ ਦੇ ਨਾਲ ਹੀ ਵਿਗਿਆਨੀਆਂ ਨੇ ਹਾਲ ਹੀ ਵਿੱਚ ਇੱਕ ਅਧਿਐਨ ਕੀਤਾ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਹਵਾ ਪ੍ਰਦੂਸ਼ਣ ਦੇ ਸੰਪਰਕ ਵਿੱਚ ਆਉਣ ਤੇ ਮਾਹਵਾਰੀ ਸ਼ੁਰੂ ਹੋਣ ਦੇ ਵਿਚਕਾਰ ਇੱਕ ਸਬੰਧ ਹੈ। ਇਹ ਅਧਿਐਨ ਐਮੋਰੀ ਤੇ ਹਾਰਵਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਕੀਤਾ ਗਿਆ ਹੈ। ਇਸ ਅਧਿਐਨ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਜਿਹੜੀਆਂ ਕੁੜੀਆਂ ਬਚਪਨ ਤੋਂ ਹੀ ਅਜਿਹੀ ਥਾਂ 'ਤੇ ਰਹਿ ਰਹੀਆਂ ਹਨ, ਜਿੱਥੇ ਹਵਾ 'ਚ ਪ੍ਰਦੂਸ਼ਣ ਦੇ ਬਰੀਕ ਕਣ ਹੁੰਦੇ ਹਨ ਤੇ ਜਿੱਥੇ ਪ੍ਰਦੂਸ਼ਣ ਦਾ ਪੱਧਰ ਜ਼ਿਆਦਾ ਹੁੰਦਾ ਹੈ, ਉੱਥੇ ਛੋਟੀ ਉਮਰ ਵਿੱਚ ਹੀ ਮਾਹਵਾਰੀ ਸ਼ੁਰੂ ਹੋ ਜਾਂਦੀ ਹੈ।


ਇਹ ਵੀ ਪੜ੍ਹੋ: Sangrur News: 'ਹਾਅ ਦਾ ਨਾਅਰਾ' ਮਾਰਨ ਵਾਲੇ ਨਵਾਬ ਸ਼ੇਰ ਮੁਹੰਮਦ ਖਾਨ ਦੇ ਪਰਿਵਾਰ ਦੀ ਆਖ਼ਰੀ ਬੇਗਮ ਨਹੀਂ ਰਹੇ


ਇਹ ਅਧਿਐਨ 5200 ਤੋਂ ਵੱਧ ਲੜਕੀਆਂ ਬਾਰੇ ਜਾਣਕਾਰੀ 'ਤੇ ਆਧਾਰਤ ਹੈ। ਇਨ੍ਹਾਂ ਲੜਕੀਆਂ ਦੀ ਉਮਰ 10 ਤੋਂ 17 ਸਾਲ ਦੇ ਵਿਚਕਾਰ ਸੀ ਤੇ ਇਨ੍ਹਾਂ ਵਿੱਚੋਂ ਕੁਝ ਨੂੰ ਮਾਹਵਾਰੀ ਜਲਦੀ ਸ਼ੁਰੂ ਹੋ ਗਈ ਸੀ। ਇਸ ਅਧਿਐਨ 'ਚ ਜਾਣਕਾਰੀ ਮਿਲੀ ਕਿ ਕਈ ਕੁੜੀਆਂ ਨੂੰ ਜਦੋਂ ਪਹਿਲੀ ਵਾਰ ਮਾਹਵਾਰੀ ਆਈ ਤਾਂ ਉਸ ਵੇਲੇ ਉਨ੍ਹਾਂ ਦੀ ਉਮਰ 12 ਸਾਲ ਦੀ ਸੀ। ਇਹ ਵੀ ਪਤਾ ਲੱਗਾ ਕਿ ਜਿਨ੍ਹਾਂ ਕੁੜੀਆਂ ਨੂੰ ਜਨਮ ਤੋਂ ਪਹਿਲਾਂ ਜਾਂ ਬਚਪਨ ਵਿੱਚ ਚਾਰ ਮਾਈਕ੍ਰੋਗ੍ਰਾਮ ਪ੍ਰਤੀ ਮੀਟਰ ਤੋਂ ਵੱਧ ਪੀਐਮ ਕਣਾਂ ਵਾਲੇ ਸਥਾਨ 'ਤੇ ਰਹਿਣਾ ਪਿਆ, ਉਨ੍ਹਾਂ ਵਿੱਚ ਸਮੇਂ ਤੋਂ ਪਹਿਲਾਂ ਮਹਾਵਾਰੀ ਦੀ ਸਥਿਤੀ ਵਿਕਸਤ ਹੋਣ ਦੀ ਜ਼ਿਆਦਾ ਸੰਭਾਵਨਾ ਪਾਈ ਗਈ।


ਖੋਜ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਜੋ ਕੁੜੀਆਂ ਆਪਣੀ ਉਮਰ ਤੋਂ ਪਹਿਲਾਂ ਜਵਾਨੀ ਦੇ ਸੰਕੇਤ ਦਿਖਾਉਂਦੀਆਂ ਹਨ, ਉਨ੍ਹਾਂ ਦੇ ਵੱਡੇ ਹੋਣ 'ਤੇ ਸਿਹਤ ਸਬੰਧੀ ਸਮੱਸਿਆਵਾਂ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ। ਇਸ ਕਾਰਨ ਭਵਿੱਖ ਵਿੱਚ ਬੱਚਿਆਂ ਵਿੱਚ ਦਿਲ ਦੀਆਂ ਬਿਮਾਰੀਆਂ, ਸ਼ੂਗਰ ਤੇ ਕੈਂਸਰ ਦਾ ਖਤਰਾ ਵਧ ਸਕਦਾ ਹੈ। 


ਇਸ ਅਧਿਐਨ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਪ੍ਰਦੂਸ਼ਣ ਬੱਚੀਆਂ ਵਿੱਚ ਮਾਹਵਾਰੀ ਸਮੇਂ ਤੋਂ ਪਹਿਲਾਂ ਸ਼ੁਰੂ ਹੋਣ ਦਾ ਕਾਰਨ ਕਿਵੇਂ ਬਣ ਸਕਦਾ ਹੈ, ਇਸ ਬਾਰੇ ਹੋਰ ਖੋਜ ਕਰਨ ਦੀ ਲੋੜ ਹੈ। ਇਸ ਦੇ ਨਾਲ ਹੀ ਆਪਣੇ ਅਧਿਐਨ ਵਿੱਚ ਖੋਜਕਰਤਾਵਾਂ ਨੇ ਪ੍ਰਦੂਸ਼ਣ ਦੇ ਮਹੀਨ ਕਣਾਂ 'ਤੇ ਹੀ ਧਿਆਨ ਕੇਂਦਰਿਤ ਕੀਤਾ, ਪਰ ਹਵਾ ਪ੍ਰਦੂਸ਼ਣ ਦੀਆਂ ਕਈ ਕਿਸਮਾਂ ਹਨ। ਇਸ 'ਤੇ ਬਹੁਤ ਸਾਰੇ ਅਧਿਐਨ ਕੀਤੇ ਜਾਣ ਦੀ ਲੋੜ ਹੈ।


ਇਹ ਵੀ ਪੜ੍ਹੋ: Punjab News: ਪਾਣੀਆਂ ਦੇ ਮੁੱਦੇ 'ਤੇ ਮਾਨ ਤੋਂ ਪਹਿਲਾਂ ਕਾਂਗਰਸੀਆਂ ਨੇ ਸੱਦ ਲਿਆ ਇਕੱਠ, ਜਾਣੋ ਕੀ ਹੋਈ ਚਰਚਾ