ਸਾਗ ਬਹੁਤ ਸਾਰੇ ਲੋਕਾਂ ਦਾ ਮਨਪਸੰਦ ਭੋਜਨ ਹੈ। ਤੇ ਪੰਜਾਬੀ ਤਾਂ ਸਾਗ ਤੋਂ ਬਿਨ੍ਹਾਂ ਅਧੂਰੇ ਹਨ। ਸਰ੍ਹੋਂ ਦਾ ਸਾਗ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਸਾਗ ਖਾਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। 

 

ਸਰ੍ਹੋਂ ਦਾ ਸਾਗ ਖਾਣ ਦੇ ਫਾਇਦੇ:

 

1. ਕੈਲਸੀਅਮ ਸਰ੍ਹੋਂ 'ਚ ਕਾਫ਼ੀ ਮਾਤਰਾ 'ਚ ਪਾਇਆ ਜਾਂਦਾ ਹੈ। ਅਜਿਹੇ 'ਚ ਪ੍ਰੈਗਨੈਂਸੀ ਤੋਂ ਬਾਅਦ, ਵੱਧ ਰਹੇ ਬੱਚੇ ਜਾਂ ਮੀਨੋਪੌਜ਼ ਦੇ ਬਾਅਦ, ਔਰਤਾਂ ਨੂੰ ਵਧੇਰੇ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਹੈ, ਉਨ੍ਹਾਂ ਨੂੰ ਸਰ੍ਹੋਂ ਦਾ ਸਾਗ ਖਾਣਾ ਚਾਹੀਦਾ ਹੈ।

 

2. ਵਿਟਾਮਿਨ 'ਕੇ' ਸਰ੍ਹੋਂ ਦੇ ਸਾਗ 'ਚ ਪਾਇਆ ਜਾਂਦਾ ਹੈ, ਜੋ ਖੂਨ ਦੀਆਂ ਬਿਮਾਰੀਆਂ ਨੂੰ ਦੂਰ ਰੱਖਦਾ ਹੈ।  ਵਿਟਾਮਿਨ ਕੇ ਬਲੱਡ ਬਲੋਟਿੰਗ ਲਈ, ਜਿਗਰ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ। 

 

3. ਸਰ੍ਹੋਂ ਵਿੱਚ ਓਮੇਗਾ 3 ਫੈਟੀ ਐਸਿਡ ਭਾਵ ਵਿਟਾਮਿਨ ਈ ਪਾਇਆ ਜਾਂਦਾ ਹੈ। ਇਹ ਸਾਡੀਆਂ ਨਾੜਾਂ, ਚਮੜੀ ਅਤੇ ਅੰਤੜੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। 

 

4. ਆਰਥਰਾਈਟ ਜਾਂ ਦਿਲ ਦੀ ਬਿਮਾਰੀ ਵਾਲੇ ਲੋਕਾਂ ਨੂੰ ਸਰ੍ਹੋਂ ਦਾ ਸਾਗ ਖਾਣਾ ਚਾਹੀਦਾ ਹੈ। ਇਸ 'ਚ ਮੌਜੂਦ ਐਂਟੀ ਓਕਸੀਡੈਂਟ ਸਰੀਰ ਨੂੰ ਐਲੀਮੈਂਟਸ ਫਾਈਟ 'ਚ ਮਦਦ ਕਰਦੇ ਹਨ।

 

5. ਇਹ ਕੋਲੈਸਟ੍ਰੋਲ ਨੂੰ ਵੀ ਘੱਟ ਕਰਦਾ ਹੈ ਅਤੇ ਦਿਲ ਨੂੰ ਸਿਹਤਮੰਦ ਰੱਖਦਾ ਹੈ। ਸਰ੍ਹੋਂ ਦੇ ਸਾਗ 'ਚ ਫਾਈਬਰ ਦੀ ਮਾਤਰਾ ਵੀ ਵਧੇਰੇ ਹੁੰਦੀ ਹੈ. ਇਹ ਇਕ ਕਿਸਮ ਦਾ ਕੁਦਰਤੀ ਸਰੋਤ ਹੈ।

 

6. ਇਹ ਕਬਜ਼ ਦੀ ਸਮੱਸਿਆ ਨੂੰ ਵੀ ਦੂਰ ਰੱਖਦਾ ਹੈ ਅਤੇ ਤੁਹਾਨੂੰ ਸਿਹਤਮੰਦ ਬਣਾਉਂਦਾ ਹੈ। 

 


 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904