Calcium Deficiency Effects: ਕੈਲਸ਼ੀਅਮ ਸਾਡੇ ਸਰੀਰ ਲਈ ਨੀਂਹ ਵਾਂਗ ਕੰਮ ਕਰਦਾ ਹੈ। ਜਦੋਂ ਇਹ ਮਜ਼ਬੂਤ ਹੁੰਦਾ ਹੈ ਤਾਂ ਪੂਰੀ ਇਮਾਰਤ ਟਿਕੀ ਰਹਿੰਦੀ ਹੈ, ਪਰ ਜਦੋਂ ਇਹ ਕਮਜ਼ੋਰ ਹੁੰਦਾ ਹੈ ਤਾਂ ਹੌਲੀ-ਹੌਲੀ ਸਰੀਰ ਕਮਜ਼ੋਰ ਹੋ ਕੇ ਡਿੱਗੂ ਡਿੱਗੂ ਕਰਨ ਲੱਗ ਪੈਂਦਾ ਹੈ। ਡਾ. ਸ਼ਾਲਿਨੀ ਸਿੰਘ ਦੇ ਅਨੁਸਾਰ, ਕੈਲਸ਼ੀਅਮ ਦੀ ਕਮੀ ਨਾਲ ਸਰੀਰ ਵਿੱਚ ਕਈ ਨਕਾਰਾਤਮਕ ਬਦਲਾਅ ਆਉਂਦੇ ਹਨ ਜਿਨ੍ਹਾਂ ਤੋਂ ਬਚਣਾ ਬਹੁਤ ਜ਼ਰੂਰੀ ਹੈ।

Continues below advertisement

ਹੱਡੀਆਂ ਬਣਦੀਆਂ ਹਨ ਕੱਚ ਵਾਂਗ ਨਾਜ਼ੁਕ

ਕੈਲਸ਼ੀਅਮ ਦੀ ਘਾਟ ਦਾ ਸਭ ਤੋਂ ਪਹਿਲਾਂ ਅਸਰ ਹੱਡੀਆਂ 'ਤੇ ਪੈਂਦਾ ਹੈ। ਜਦੋਂ ਸਰੀਰ ਵਿੱਚ ਕੈਲਸ਼ੀਅਮ ਦੀ ਘਾਟ ਹੁੰਦੀ ਹੈ, ਤਾਂ ਇਹ ਹੱਡੀਆਂ ਨੂੰ ਕਮਜ਼ੋਰ ਕਰਨਾ ਸ਼ੁਰੂ ਕਰ ਦਿੰਦਾ ਹੈ, ਜਿਸ ਨਾਲ ਹੱਡੀਆਂ ਦੀ ਘਣਤਾ ਘਟ ਜਾਂਦੀ ਹੈ। ਲੰਬੇ ਸਮੇਂ 'ਚ ਇਹ ਓਸਟੀਓਪੋਰੋਸਿਸ ਦਾ ਕਾਰਨ ਬਣ ਸਕਦਾ ਹੈ, ਜਿਸ ਵਿੱਚ ਹੱਡੀਆਂ ਇੰਨੀ ਕਮਜ਼ੋਰ ਹੋ ਜਾਂਦੀਆਂ ਹਨ ਕਿ ਛੋਟੀ ਜਿਹੀ ਚੋਟ ਵੀ ਫ੍ਰੈਕਚਰ ਦਾ ਕਾਰਨ ਬਣ ਸਕਦੀ ਹੈ।

Continues below advertisement

 

ਮਾਸਪੇਸ਼ੀਆਂ ਦਿੰਦੀ ਦਰਦ ਦਾ ਸੰਕੇਤ

ਕੈਲਸ਼ੀਅਮ ਦੀ ਘਾਟ ਕਾਰਨ ਮਾਸਪੇਸ਼ੀਆਂ 'ਚ ਖਿਚਾਅ ਅਤੇ ਐਂਠਣ ਦੀ ਸਮੱਸਿਆ ਆਮ ਗੱਲ ਹੈ। ਮਾਸਪੇਸ਼ੀਆਂ ਦੇ ਕ੍ਰੈਂਪ ਖ਼ਾਸ ਕਰਕੇ ਰਾਤ ਦੇ ਸਮੇਂ ਜਾਂ ਕਸਰਤ ਦੌਰਾਨ ਹੋ ਸਕਦੇ ਹਨ। ਕੈਲਸ਼ੀਅਮ ਮਾਸਪੇਸ਼ੀਆਂ ਦੇ ਫੈਲਾਅ ਵਿੱਚ ਮਦਦ ਕਰਦਾ ਹੈ, ਇਸ ਦੀ ਘਾਟ ਨਾਲ ਮਾਸਪੇਸ਼ੀਆਂ ਢੰਗ ਨਾਲ ਕੰਮ ਨਹੀਂ ਕਰ ਸਕਦੀਆਂ।

ਦੰਦਾਂ ਦੀ ਚਮਕ ਹੁੰਦੀ ਫਿੱਕੀ

ਦੰਦਾਂ ਦੀ ਸਿਹਤ 'ਤੇ ਵੀ ਕੈਲਸ਼ੀਅਮ ਦੀ ਘਾਟ ਦਾ ਸਿੱਧਾ ਅਸਰ ਪੈਂਦਾ ਹੈ। ਦੰਦਾਂ ਦੇ ਇਨਾਮਲ ਵਿੱਚ ਕੈਲਸ਼ੀਅਮ ਵੱਧ ਮਾਤਰਾ ਵਿੱਚ ਹੁੰਦਾ ਹੈ, ਤੇ ਇਸ ਦੀ ਘਾਟ ਨਾਲ ਦੰਦਾਂ ਕਮਜ਼ੋਰ ਹੋ ਕੇ ਸੜਨ ਲੱਗਦੇ ਹਨ। ਇਸ ਤੋਂ ਇਲਾਵਾ, ਮਸੂੜਿਆਂ ਦੀਆਂ ਬਿਮਾਰੀਆਂ ਦਾ ਖਤਰਾ ਵੀ ਵੱਧ ਜਾਂਦਾ ਹੈ।

ਦਿਲ ਦੀ ਧੜਕਨ ਬਣਦੀ ਅਨਿਯਮਿਤ

ਕੈਲਸ਼ੀਅਮ ਦਿਲ ਦੀ ਸਿਹਤ ਲਈ ਬਹੁਤ ਜ਼ਰੂਰੀ ਹੈ। ਇਸ ਦੀ ਘਾਟ ਨਾਲ ਬਲੱਡ ਪ੍ਰੈਸ਼ਰ ਅਨਿਯਮਿਤ ਹੋ ਸਕਦਾ ਹੈ ਅਤੇ ਦਿਲ ਦੀਆਂ ਧੜਕਣਾਂ ਵਿੱਚ ਗੜਬੜ ਆ ਸਕਦੀ ਹੈ। ਕਾਰਡਿਓਵੈਸਕਿਊਲਰ ਸਿਹਤ 'ਤੇ ਇਸ ਦਾ ਪ੍ਰਭਾਵ ਲੰਬੇ ਸਮੇਂ ਵਿੱਚ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦਾ ਹੈ।

ਦਿਮਾਗ 'ਤੇ ਪੈਂਦਾ ਅਸਰ

ਕੈਲਸ਼ੀਅਮ ਦੀ ਘਾਟ ਨਾਲ ਯਾਦਦਾਸ਼ਤ ਕਮਜ਼ੋਰ ਹੋਣਾ, ਚਿੜਚਿੜਾਪਣ ਅਤੇ ਨੀਂਦ ਨਾ ਆਉਣੀਆਂ ਜਿਹੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਨਾੜੀ-ਤੰਤਰ ਨਾਲ ਜੁੜੇ ਲੱਛਣਾਂ ਵਿੱਚ ਸੁਸਤੀ ਅਤੇ ਧਿਆਨ ਦੀ ਘਾਟ ਵੀ ਸ਼ਾਮਲ ਹੈ।

 

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।