ਖ਼ਬਰਦਾਰ! ਸੈਲਫੀ ਦਾ ਸ਼ੌਕ ਹੈ ਤਾਂ ਇਹ ਖਬਰ ਜ਼ਰੂਰ ਪੜ੍ਹੋ
ਏਬੀਪੀ ਸਾਂਝਾ | 31 Oct 2016 03:11 PM (IST)
ਨਵੀਂ ਦਿੱਲੀ: ਜੇਕਰ ਤੁਹਾਨੂੰ ਸੈਲਫੀ ਲੈਣ ਦੀ ਆਦਤ ਹੈ ਤਾਂ ਇਹ ਇੱਕ ਤਰ੍ਹਾਂ ਮਾਨਸਿਕ ਬਿਮਾਰੀ ਦੀ ਲੱਛਣ ਵੀ ਹੈ। ਜੀ ਹਾਂ! ਏਮਜ਼ ਮੁਤਾਬਕ ਦਿਨ ਭਰ ਸੈਲਫੀ ਲੈਂਦੇ ਰਹਿਣਾ ਇੱਕ ਤਰ੍ਹਾਂ ਦਾ ਓਬਸੈਸ਼ਨ ਹੈ। ਇਹ ਬਾਹਰੀ ਦੁਨੀਆ ਨਾਲੋਂ ਕੱਟ ਕੇ ਸੈਲਫ ਸੈਂਟਰਡ ਬਣਾ ਸਕਦਾ ਹੈ। ਸੈਲਫੀ ਦੀ ਦੀਵਾਨਗੀ ਹਰ ਉਮਰ ਦੇ ਲੋਕਾਂ ਨੂੰ ਹੈ ਪਰ ਅੱਲੜ੍ਹ ਤੇ ਯੰਗ ਗਰੁੱਪ ਲਈ ਸਭ ਤੋਂ ਜ਼ਿਆਦਾ ਖ਼ਤਰਨਾਕ ਹੈ। ਡਾਕਟਰਾਂ ਮੁਤਾਬਕ ਸੈਲਫੀ ਕਾਰਨ ਲੋਕ ਆਪਣੇ ਤੱਖ ਸੀਮਤ ਹੋ ਰਹੇ ਹਨ। ਖੁਦ ਨੂੰ ਖੂਬਸੂਰਤ ਵਿਖਾਉਣ ਦੀ ਚਾਹ ਹਰ ਵੇਲੇ ਨਕਲੀ ਦੁਨੀਆ ਵਿੱਚ ਰੱਖਦੀ ਹੈ। ਵਿਅਕਤੀ ਦਾ ਫੌਕਸ ਘੱਟ ਹੋ ਸਕਦਾ ਹੈ। ਕੰਮ ਕਰਨ ਤੇ ਸਿੱਖਣ 'ਤੇ ਅਸਰ ਪੈ ਸਕਦਾ ਹੈ। ਇਸ ਵਜ੍ਹਾ ਨਾਲ ਇੰਜਾਇਟੀ ਤੇ ਡਿਪਰੈਸ਼ਨ ਵੀ ਵਧ ਰਿਹਾ ਹੈ। ਸਮਾਜਿਕ ਰਵੱਈਏ 'ਤੇ ਅਸਰ ਪੈ ਰਿਹਾ ਹੈ। ਗੰਗਾਰਾਮ ਹਸਪਤਾਲ ਦੀ ਡਾਕਟਰ ਆਰਤੀ ਆਨੰਦ ਦਾ ਕਹਿਣਾ ਹੈ ਕਿ ਯੰਗ ਏਜ਼ ਵਿੱਚ ਸੈਲਫੀ ਲੈਣ ਦੀ ਆਦਤ ਉਸ ਦੇ ਪੂਰੇ ਵਿਅਕਤੀਤਵ 'ਤੇ ਅਸਰ ਪਾਉਂਦੀ ਹੈ। ਉਹ ਕਿਸੇ ਵੀ ਖੇਤਰ ਵਿੱਚ ਅੱਗੇ ਨਹੀਂ ਵਧ ਸਕਦੇ। ਕਈ ਲੋਕ ਤਾਂ ਦਫਤਰ ਵਿੱਚ ਵੀ ਸੈਲਫੀ ਲੈਣ ਦੇ ਆਦੀ ਹੋ ਜਾਂਦੇ ਹਨ।