ਨਿਊਯਾਰਕ : ਅਰਥਰਾਇਟਿਸ ਯਾਨੀ ਗਠੀਆ ਬੀਮਾਰੀ ਦਾ ਸ਼ੁਰੂਆਤੀ ਪੱਧਰ 'ਚ ਹੀ ਪਤਾ ਲਗਾਉਣ ਲਈ ਬਰਤਾਨਵੀ ਖੋਜਕਰਤਾਵਾਂ ਨੇ ਨਵਾਂ ਤਰੀਕਾ ਈਜਾਦ ਕਰਨ ਦਾ ਦਾਅਵਾ ਕੀਤਾ ਹੈ। ਇਸ ਦੀ ਮਦਦ ਨਾਲ ਬਲੱਡ ਟੈਸਟ ਦੇ ਜ਼ਰੀਏ ਇਸ ਬੀਮਾਰੀ ਦਾ ਸ਼ੁਰੂ 'ਚ ਪਤਾ ਲਗਾਇਆ ਜਾ ਸਕਦਾ ਹੈ। ਯੂਨੀਵਰਸਿਟੀ ਆਫ ਵਾਰਵਿਕ ਮੈਡੀਕਲ ਸਕੂਲ ਦੇ ਵਿਗਿਆਨੀਆਂ ਨੇ ਇਹ ਕਾਮਯਾਬੀ ਹਾਸਲ ਕੀਤੀ ਹੈ। ਨਵੀਂ ਜਾਂਚ 'ਚ ਜੋੜਾਂ ਤੋਂ ਖ਼ੂਨ ਦੇ ਨਮੂਨੇ ਲਏ ਜਾਂਦੇ ਹਨ।
ਅਰਥਰਾਇਟਿਸ ਹੋਣ ਦੀ ਸਥਿਤੀ 'ਚ ਆਕਸੀਡੇਸ਼ਨ, ਨਾਈਟ੫ੇਸ਼ਨ ਅਤੇ ਗਲਾਇਕੇਸ਼ਨ ਦੀ ਸਮੱਸਿਆ ਸਾਹਮਣੇ ਆਉਂਦੀ ਹੈ। ਬਲੱਡ ਟੈਸਟ ਨਾਲ ਇਸ ਦਾ ਆਸਾਨੀ ਨਾਲ ਪਤਾ ਲੱਗ ਜਾਂਦਾ ਹੈ। ਵਿਗਿਆਨੀਆਂ ਨੇ ਕਿਹਾ ਕਿ ਸ਼ੁਰੂਆਤੀ ਦੌਰ 'ਚ ਹੀ ਇਸ ਦਾ ਪਤਾ ਲੱਗਣ 'ਤੇ ਇਸ ਨੂੰ ਗੰਭੀਰ ਹੋਣ ਤੋਂ ਰੋਕਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਖਾਣ-ਪੀਣ ਅਤੇ ਰਹਿਣ-ਸਹਿਣ 'ਚ ਬਦਲਾਅ ਦੇ ਕਾਰਨ ਅਰਥਰਾਇਟਿਸ ਦੀ ਸਮੱਸਿਆ ਵਧਦੀ ਜਾ ਰਹੀ ਹੈ। ਖ਼ਾਸ ਤੌਰ 'ਤੇ ਵੱਧਦੀ ਉਮਰ 'ਚ ਇਹ ਹੋਰ ਖ਼ਤਰਨਾਕ ਰੂਪ ਧਾਰਨ ਕਰ ਲੈਂਦੀ ਹੈ। ਨਵੀਂ ਵਿਧੀ ਨਾਲ ਇਸ 'ਤੇ ਰੋਕ ਲਗਾਈ ਜਾ ਸਕੇਗੀ।