ਵਾਸ਼ਿੰਗਟਨ : ਅਮਰੀਕੀ ਖੋਜਾਰਥੀਆਂ ਨੇ ਨਿਮੋਨੀਆ ਤੋਂ ਬਚਣ ਦਾ ਅਨੋਖਾ ਤਰੀਕਾ ਲੱਭਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਮੁਤਾਬਕ ਸਾਲ ਵਿਚ ਦੋ ਵਾਰ ਦੰਦਾਂ ਦੇ ਡਾਕਟਰਾਂ ਕੋਲ ਜਾਣ ਨਾਲ ਇਸ ਖ਼ਤਰਨਾਕ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਮਾਹਰਾਂ ਨੇ ਦੱਸਿਆ ਕਿ ਇਸ ਨਾਲ ਨਾ ਸਿਰਫ ਦੰਦ ਤੇ ਮਸੂੜੇ ਨੂੰ ਸਿਹਤਮੰਦ ਰੱਖਿਆ ਜਾ ਸਕੇਗਾ ਬਲਕਿ ਮੂੰਹ 'ਚ ਮੌਜੂਦ ਬੈਕਟੀਰੀਆ ਨੂੰ ਨਸ਼ਟ ਕਰ ਕੇ ਨਿਮੋਨੀਆ ਤੋਂ ਵੀ ਬਚਿਆ ਜਾ ਸਕੇਗਾ ਹੈ।
ਦੰਦਾਂ ਦੀ ਕਦੇ ਵੀ ਜਾਂਚ ਨਾ ਕਰਵਾਉਣ ਵਾਲਿਆਂ 'ਚ ਇਸ ਬਿਮਾਰੀ ਦੇ ਹੋਣ ਦਾ ਖ਼ਤਰਾ 86 ਫ਼ੀਸਦੀ ਤਕ ਜ਼ਿਆਦਾ ਪਾਇਆ ਗਿਆ ਹੈ। ਵਰਜੀਨੀਆ ਕਾਮਨਵੈਲਥ ਯੂਨੀਵਰਸਿਟੀ ਦੀ ਮਿਸ਼ੇਲ ਡਾਲ ਨੇ ਦੱਸਿਆ ਇਕ ਓਰਲ ਹੈਲਥ ਦਾ ਨਿਮੋਨੀਆ ਨਾਲ ਸਿੱਧਾ ਸਬੰਧ ਹੈ। ਅਜਿਹੇ 'ਚ ਸਮੇਂ-ਸਮੇਂ 'ਤੇ ਦੰਦਾਂ ਦੀ ਜਾਂਚ ਕਰਵਾ ਕੇ ਇਸ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਮੁਤਾਬਕ ਮੂੰਹ ਵਿਚੋਂ ਬੈਕਟੀਰੀਆ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕੀਤਾ ਜਾ ਸਕਦਾ ਹੈ ਪਰ ਇਸ ਦੀ ਗਿਣਤੀ ਨੂੰ ਸੀਮਤ ਕਰਨਾ ਸੰਭਵ ਹੈ। ਇਸ ਨੂੰ ਬੈਕਟੀਰੀਅਲ ਨਿਮੋਨੀਆ ਵੀ ਕਹਿੰਦੇ ਹਨ।