ਸਰਦੀਆਂ 'ਚ ਮੂਲੀ ਖਾਣ ਦੇ ਨੇ ਕਮਾਲ ਦੇ ਫਾਇਦੇ..
ਏਬੀਪੀ ਸਾਂਝਾ | 22 Jan 2018 03:57 PM (IST)
ਚੰਡੀਗੜ੍ਹ-ਸਰਦੀਆਂ ਵਿੱਚ ਧੁੱਪ ਵਿੱਚ ਮੂਲੀ ਨੂੰ ਕਾਲੇ ਨਮਕ ਦੇ ਨਾਲ ਖਾਣ ਨਾਲ ਇਸਦਾ ਸੁਆਦ ਤਾਂ ਵੱਧ ਹੀ ਜਾਂਦਾ ਹੈ ਪਰ ਕਿ ਤੁਸੀਂ ਜਾਣਦੇ ਹੋ ਇਸਦੇ ਖਾਣ ਦੇ ਕਈ ਫਾਇਦੇ ਵੀ ਹਨ। ਜੀਂ ਹਾਂ ਡਾ. ਸ਼ਿਖਾ ਸ਼ਰਮਾ ਦੱਸ ਰਹੀ ਹੈ ਸਰਦੀਆਂ ਵਿੱਚ ਮੂਲੀ ਖਾਣ ਦੇ ਫਾਇਦਿਆਂ ਬਾਰੇ.. -ਰੇਸਪਰੇਟਰੀ ਡਿਸਆਰਡਰ ਹੈ ਯਾਨੀ ਜਿੰਨਾਂ ਲੋਕਾਂ ਦੇ ਲੰਗਸ ਵਿੱਚ ਦਿੱਕਤ ਹੈ ਜੇਕਰ ਉਹ ਮੂਲੀ ਦਾ ਸੇਵਨ ਕਰਨ ਤਾਂ ਫੇਫੜਿਆਂ ਸਬੰਧੀ ਬਿਮਾਰੀ ਤੋਂ ਜਲਦੀ ਨਿਜ਼ਾਤ ਮਿਲਦੀ ਹੈ। -ਮੂਲੀ ਨਾਲ ਜਾਨਡਿਸ ਯਾਨੀ ਪੀਲੀਆ ਦੇ ਮਰੀਜਾਂ ਦੇ ਲਈ ਬਹੁਤ ਫਾਇਦਮੰਦ ਹੈ। ਜਿੰਨਾਂ ਲੋਕਾਂ ਨੂੰ ਪੀਲੀਆ ਹੋ ਚੁੱਕਿਆ ਹੈ ਜਾਂ ਜਿਹੜੇ ਇਸਤੋਂ ਰਿਕਵਰ ਕਰ ਰਹੇ ਹਨ ਉਨ੍ਹਾਂ ਮੂਲੀ ਦੇ ਨਮਕ ਦੇ ਨਾਲ ਜ਼ਰੂਰੀ ਖਾਣਾ ਚਾਹੀਦਾ ਹੈ ਇਸ ਨਾਲ ਪੀਲੀਆ ਜਲਦੀ ਠੀਕ ਹੋ ਜਾਂਦਾ ਹੈ। -ਬੁਖਾਰ ਤੋਂ ਮੂਲੀ ਦਾ ਰਸ ਲੈਣਾ ਬਹੁਤ ਫਾਇਦੇਮੰਦ ਹੁੰਦਾ ਹੈ। ਇੰਨਾ ਹੀ ਨਹੀਂ ਬੁਖਾਰ ਦੌਰਾਨ ਟੇਸਟ ਬਦਲ ਜਾਂਦਾ ਹੈ ਉਹ ਵੀ ਠੀਕ ਹੋ ਜਾਂਦਾ ਹੈ। -ਕਹਿੰਦੇ ਹਨ ਕਿ ਮੂਲੀ ਦੇ ਖਾਣ ਨਾਲ ਕਬਜ਼ ਦੀ ਸਮੱਸਿਆ ਵੀ ਆਸਾਨੀ ਨਾਲ ਦੂਰ ਹੁੰਦੀ ਹੈ। -ਮੂਲੀ ਹਰ ਉਮਰ ਦੇ ਲੋਕ ਖਾ ਸਕਦੇ ਹਨ ਇਸ ਵਿੱਚ ਮੌਜੂਦ ਕੁਦਰਤੀ ਫਾਈਬਰ ਵੱਡੀ ਉਮਰ ਦੇ ਲੋਕਾਂ ਦੇ ਲਈ ਬਹੁਤ ਫਾਇਦੇਮੰਦ ਹੈ ਇਹ ਪਾਚਣ ਸਿਸਟਮ ਨੂੰ ਵੀ ਠੀਕ ਰੱਖਦਾ ਹੈ। -ਜੇਕਰ ਕੀੜਾ ਕੱਟ ਲਵੇ ਤਾਂ ਉਹ ਮੂਲੀ ਦਾ ਰਸ ਲਗਾਉਣ ਚਾਹੀਦਾ ਹੈ ਜਲਦੀ ਆਰਾਮ ਮਿਲਦਾ ਹੈ। ਇਸ ਨਾਲ ਇੰਚਿੰਗ ਵੀ ਨਹੀਂ ਹੋਵੇਗੀ। -ਮੂਲੀ ਨੂੰ ਜੇਕਰ ਤੁਸੀਂ ਸਲਾਦ ਵਿੱਚ ਖਾਂਦੇ ਹੋ ਤਾਂ ਇਹ ਮਾਊਥ ਫ੍ਰੈਸ਼ਨਰ ਹੈ ਇਹ ਮਾਉਥ ਨੂੰ ਫ੍ਰੈਸ਼ ਅਤੇ ਹੇਲਦੀ ਰੱਖਦਾ ਹੈ। -ਕੁੱਝ ਲੋਕ ਖਟ੍ਹੀ ਡਕਾਰ ਆਉਣ ਦੇ ਕਾਰਨ ਮੂਲੀ ਦਾ ਸੇਵਨ ਨਹੀਂ ਕਰਦੇ ਪਰ ਤੁਸੀਂ ਮੂਲੀ ਨੂੰ ਉਸਦੇ ਪੱਤਿਆਂ ਅਤੇ ਕਾਲੇ ਨਮਕ ਦੇ ਨਾਲ ਖਾਓਗੇ ਤਾਂ ਇੰਨਾਂ ਡਕਾਰਾਂ ਤੋਂ ਮੁਕਤੀ ਮਿਲੇਗੀ।