ਚੰਡੀਗੜ੍ਹ: ਤੁਸੀਂ ਗਰੀਨ ਟੀ, ਹਰਬਲ ਟੀ ਵਰਗੀਆਂ ਕਈ ਤਰ੍ਹਾਂ ਦੀਆਂ ਚਾਹਾਂ ਦੇ ਫਾਇਦੇ ਸੁਣੇ ਹੋਣਗੇ ਪਰ ਕੀ ਤੁਸੀਂ ਸੌਂਫ ਦੀ ਚਾਹ ਦੇ ਫਾਇਦਿਆਂ ਬਾਰੇ ਜਾਣਦੇ ਹੋ? ਅੱਜ ਅਸੀਂ ਤੁਹਾਨੂੰ ਸੌਂਫ ਦੀ ਚਾਹ ਦੇ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ।


ਵਜ਼ਨ ਘੱਟ ਕਰਨ ਵਿੱਚ ਮਦਦਗਾਰ: ਖਾਣੇ ਤੋਂ ਬਾਅਦ ਤੁਰੰਤ ਖਾਧੀ ਜਾਣ ਵਾਲੀ ਸੌਂਫ ਨਾਲ ਆਸਾਨੀ ਨਾਲ ਵਜ਼ਨ ਘੱਟ ਕੀਤਾ ਜਾ ਸਕਦਾ ਹੈ। ਜਿੱਥੇ ਇਹ ਡਾਈਜ਼ੇਸ਼ਨ ਪ੍ਰੋਸੈਸ ਠੀਕ ਰੱਖਦੀ ਹੈ, ਉੱਥੇ ਹੀ ਮੋਟਾਬੌਲਿਜ਼ਮ ਬੂਸਟਰ ਵੀ ਹੈ। ਇਸ ਨਾਲ ਵਾਧੂ ਚਰਬੀ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ।

ਲੀਵਰ ਨੂੰ ਰੱਖਦੀ ਸਿਹਤਮੰਦ: ਫੇਨਲ ਟੀ ਲੀਵਰ ਨੂੰ ਹੈਲਦੀ ਰੱਖਣ ਵਿੱਚ ਕਾਰਗਾਰ ਹੈ। ਹੈਲਦੀ ਲੀਵਰ ਨਾਲ ਕਲੈਸਟ੍ਰੋਲ ਕੰਟਰੋਲ ਹੁੰਦਾ ਹੈ। ਫੇਨਲ ਟੀ ਹਾਰਟ ਫੰਕਸ਼ਨ ਨੂੰ ਠੀਕ ਰੱਖਣ ਵਿੱਚ ਮਦਦ ਕਰਦੀ ਹੈ। ਇਸ ਦੇ ਨਾਲ ਹੀ ਹਾਰਟ ਰੇਟ ਨੂੰ ਠੀਕ ਰੱਖਦੀ ਹੈ। ਫੇਨਲ ਵਿੱਚ ਮੌਜੂਦ ਪੋਟਾਸ਼ੀਅਮ ਕਾਰਨ ਬਲੱਡ ਪ੍ਰੈਸ਼ਰ ਵੀ ਕੰਟਰੋਲ ਰਹਿੰਦਾ ਹੈ।

ਅੱਖਾਂ ਲਈ ਫਾਇਦੇਮੰਦ: ਸੌਂਫ ਵਿੱਚ ਵਿਟਾਮਿਨ ਸੀ ਹੁੰਦਾ ਹੈ ਜੋ ਅੱਖਾਂ ਦੀ ਰੌਸ਼ਨੀ ਲਈ ਬਹੁਤ ਵਧੀਆ ਹੈ। ਸੌਂਫ ਦੇ ਪਾਣੀ ਨਾਲ ਵੀ ਅੱਖਾਂ ਨੂੰ ਧੋਣਾ ਫਾਇਦੇਮੰਦ ਹੁੰਦਾ ਹੈ।

ਡਾਇਬਟੀਜ਼ ਦੇ ਰਿਸਕ ਨੂੰ ਘੱਟ ਕਰਦਾ ਹੈ: ਫੇਨਲ ਸੀਡਸ ਵਿੱਚ ਵਿਟਾਮਿਨ ਸੀ ਤੇ ਪੋਟਾਸ਼ੀਅਮ ਉੱਚ ਮਾਤਰਾ ਵਿੱਚ ਹੁੰਦਾ ਹੈ ਜੋ ਡਾਇਬਟੀਜ਼ ਨਾਲ ਲੜਨ ਵਿੱਚ ਮਦਦ ਕਰਦਾ ਹੈ। ਇਹ ਬੱਲਡ ਸ਼ੂਗਰ ਲੈਵਲ ਘੱਟ ਕਰਨ ਵਿੱਚ ਵੀ ਮਦਦ ਕਰਦਾ ਹੈ।

ਕੈਂਸਰ ਤੋਂ ਬਚਾਉਂਦਾ ਹੈ: ਸੌਂਫ ਦੀ ਚਾਹ ਵਿੱਚ ਕਈ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਕੈਂਸਰ ਤੋਂ ਬਚਾਉਂਦੇ ਹਨ। ਸੌਂਫ ਵਿੱਚ ਬ੍ਰੈਸਟ ਕੈਂਸਰ, ਲੀਵਰ ਕੈਂਸਰ ਤੇ ਕੋਨਲ ਕੈਂਸਰ ਦੇ ਸੈੱਲਜ਼ ਨੂੰ ਮਾਰਨ ਵਿੱਚ ਮਦਦ ਮਿਲਦੀ ਹੈ।