ਚੰਡੀਗੜ੍ਹ: ਅਕਸਰ ਦੇਖਿਆ ਗਿਆ ਹੈ ਕਿ ਬਦਲਦੇ ਮੌਸਮ ਵਿੱਚ ਨੱਕ ਬੰਦ ਹੋ ਜਾਂਦਾ ਹੈ, ਪਰ ਇਹ ਜ਼ਰੂਰੀ ਨਹੀਂ ਕਿ ਜ਼ੁਕਾਮ ਦੀ ਵਜ੍ਹਾ ਨਾਲ ਹੀ ਨੱਕ ਬੰਦ ਹੋਵੇ। ਨੱਕ ਬੰਦ ਜ਼ੁਕਾਮ ਤੋਂ ਇਲਾਵਾ ਵੀ ਕਈ ਹੋਰ ਕਾਰਨਾਂ ਕਰਕੇ ਹੋ ਸਕਦਾ ਹੈ। ਕੰਜੈਕਸ਼ਨ ਦੀ ਵਜ੍ਹਾ ਨਾਲ ਵੀ ਨੱਕ ਬੰਦ ਹੋ ਜਾਂਦਾ ਹੈ। ਜਾਣੋ, ਬੰਦ ਨੱਕ ਨੂੰ ਖੋਲ੍ਹਣ ਦੇ ਕੁਝ ਘਰੇਲੂ ਨੁਸਖੇ।

  1. ਐਲਰਜੀ ਕਾਰਨ ਨੱਕ ਬੰਦ ਹੋਵੇ ਤਾਂ ਐਂਟੀ-ਐਲਰਜਿਕ ਲੈਣਾ ਚਾਹੀਦਾ ਹੈ।


 


2. ਨਮਕੀਨ ਪਾਣੀ ਜਾਂ ਨੇਜ਼ਲ ਸੇਲਾਈਨ ਨੂੰ ਨੱਕ ਵਿੱਚ ਪਾਉਣ ਨਾਲ ਆਰਾਮ ਮਿਲਦਾ ਹੈ।

3. ਬੰਦ ਨੱਕ ਨੂੰ ਖੋਲ੍ਹਣ ਦੇ ਲਈ ਸਟੀਮ ਲੈਣੀ ਨਾ ਭੁੱਲੋ।

4. ਅਦਰਕ, ਤੁਲਸੀ ਦਾ ਕਾਹੜਾ ਬਣਾ ਕੇ ਉਸ ਨੂੰ ਠੰਢਾ ਕਰਕੇ ਉਸ ਵਿੱਚ ਸ਼ਹਿਦ ਮਿਲਾ ਕੇ ਪੀਓ। ਅਦਰਕ, ਤੁਲਸੀ ਦੇ ਇਸ ਕਾਹੜੇ ਨੂੰ ਦਿਨ ਵਿੱਚ ਤਿੰਨ ਤੋਂ ਚਾਰ ਵਾਰ ਲਵੋ।

5. ਨੱਕ ਬੰਦ ਹੋਵੇ ਤਾਂ ਰਾਤ ਨੂੰ ਦੁੱਧ, ਦਹੀਂ, ਚਾਵਲ ਤੇ ਕੇਲਾ ਬਿਲਕੁਲ ਨਾ ਖਾਓ।

6. ਬੱਚਿਆਂ ਦਾ ਨੱਕ ਬੰਦ ਹੋਵੇ ਤਾਂ ਕੰਜੈਕਸ਼ਨ ਦੂਰ ਕਰਨ ਲਈ ਤਿੰਨ ਦਿਨ ਤੋਂ ਵੱਧ ਦਵਾਈ ਨਾ ਦਿਓ।